ਮੋਗਾ: ਕੇਂਦਰ ਸਰਕਾਰ ਦੀ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਹੁਣ ਪੰਜਾਬ 'ਚ ਮਜ਼ਾਕ ਬਣ ਕੇ ਰਹਿ ਚੁੱਕੀ ਹੈ। ਇਸ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਸਰਕਾਰ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਪਿਛਲੇ 7-8 ਮਹੀਨਿਆਂ ਦੇ ਬਕਾਏ ਅਦਾ ਨਹੀਂ ਕਰ ਸਕੀ। ਇਸ ਕਾਰਨ ਪੀਜੀਆਈ ਚੰਡੀਗੜ੍ਹ ਹੁਣ ਪ੍ਰਾਈਵੇਟ ਹਸਪਤਾਲਾਂ ਨੇ ਵੀ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਹੈ। ਮਰੀਜਾਂ ਦੇ ਹੱਥ ਵਿੱਚ ਆਯੂਸ਼ਮਾਨ ਕਾਰਡ ਤਾਂ ਹੈ ਪਰ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ। ਅਜਿਹਾ ਹੀ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ।



ਦਰਅਸਲ 'ਚ ਪਿਛਲੇ 7-8 ਮਹੀਨਿਆਂ ਤੋਂ ਪ੍ਰਾਈਵੇਟ ਹਸਪਤਾਲ ਵੱਲੋਂ ਆਯੂਸ਼ਮਾਨ ਕਾਰਡ ਦੀ ਅਦਾਇਗੀ ਨਾ ਮਿਲਣ ਕਾਰਨ ਪੰਜਾਬ ਭਰ ਦੇ ਨਿੱਜੀ ਹਸਪਤਾਲਾਂ ਵਿੱਚ ਆਯੂਸ਼ਮਾਨ ਕਾਰਡ ਤਹਿਤ ਮਰੀਜਾਂ ਦਾ ਇਲਾਜ ਕਰਨਾ ਬੰਦ ਕਰ ਦਿੱਤਾ ਗਿਆ ਹੈ। ਬੀਤੇ ਕੱਲ੍ਹ ਵੀ PGI ਵਿੱਚ ਪੇਮੈਂਟ ਨਾ ਮਿਲਣ ਕਾਰਨ ਆਯੂਸ਼ਮਾਨ ਕਾਰਡ 'ਤੇ ਇਲਾਜ ਬੰਦ ਕਰਨ 'ਤੇ ਪੰਜਾਬ ਸਰਕਾਰ ਨੇ PGI ਦੀ ਅਦਾਇਗੀ ਕਰਨ ਦਾ ਐਲਾਨ ਕੀਤਾ ਸੀ ਪਰ ਪੰਜਾਬ ਭਰ ਦੇ ਕਿਸੇ ਵੀ ਨਿੱਜੀ ਹਸਪਤਾਲ ਦੀ ਪੇਮੈਂਟ ਨਾ ਹੋਣ ਕਾਰਨ ਆਯੂਸ਼ਮਾਨ ਕਾਰਡ ਬੰਦ ਹੈ।

ਮੋਗਾ ਵਿਖੇ ਮੀਡੀਆਂ ਨੂੰ ਜਾਣਕਾਰੀ ਦਿੰਦੇ ਹੋਏ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਸੀਮੰਤ ਗਰਗ ਨੇ ਦੱਸਿਆ ਕਿ ਆਯੂਸ਼ਮਾਨ ਕਾਰਡ 'ਤੇ ਮਰੀਜ਼ਾਂ ਨੂੰ ਚੰਗੀਆਂ ਸਹੂਲਤਾਂ ਮਿਲ ਰਹੀਆਂ ਸਨ ਤੇ ਰੋਜ਼ਾਨਾ 15-20 ਮਰੀਜ਼ ਇਸ ਹਸਪਤਾਲ 'ਚ ਮੁਫ਼ਤ ਇਲਾਜ ਕਰਵਾਉਂਦੇ ਸਨ ਪਰ ਪੰਜਾਬ ਸਰਕਾਰ ਨੇ ਕੋਈ ਅਦਾਇਗੀ ਨਹੀਂ ਕੀਤੀ। ਮੋਗਾ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਹੈ, ਜਿਸ ਵਿੱਚ ਆਯੂਸ਼ਮਾਨ ਕਾਰਡ ਦੀ ਸਹੂਲਤ ਉਪਲਬਧ ਸੀ ਪਰ ਸਰਕਾਰ ਵੱਲੋਂ ਪਿਛਲੀ ਪੇਮੈਂਟ ਨਾ ਦੇਣ ਤੋਂ ਬਾਅਦ ਸਾਰਿਆਂ ਨੇ ਆਯੂਸ਼ਮਾਨ ਕਾਰਡ ਵਿੱਚ ਇਲਾਜ ਬੰਦ ਕਰ ਦਿੱਤਾ, ਜਦੋਂ ਤੱਕ ਆਖਰੀ ਪੇਮੈਂਟ ਨਹੀਂ ਆ ਜਾਂਦੀ, ਅਸੀਂ ਇਲਾਜ ਸ਼ੁਰੂ ਨਹੀਂ ਕਰਾਂਗੇ।

ਉਨ੍ਹਾਂ ਕਿਹਾ ਕਿ ਅਸੀਂ ਵੀ ਬਿਜਲੀ ਦਾ ਬਿੱਲ, ਸਟਾਫ਼ ਦੀ ਸੈਲਰੀ, ਬਿਲਡਿੰਗ ਦੀ ਮੇਨਟੇਨੈਂਸ ਵੀ ਕਰਨੀ ਹੁੰਦੀ ਹੈ। ਨਵੇਂ ਯੁੱਗ ਦੇ ਨਾਲ-ਨਾਲ ਨਵੀਂ ਤਕਨੀਕ ਦੀਆਂ ਮਸ਼ੀਨਾਂ ਵੀ ਨਹੀਂ ਖਰੀਦੀਆਂ ਜਾਂਦੀਆਂ, ਸਰਕਾਰ ਪੈਸੇ ਦੇਵੇਗੀ, ਫਿਰ ਇਲਾਜ ਹੋਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਇਹ ਕਾਰਡ ਮੁੜ ਸ਼ੁਰੂ ਕਰਕੇ ਤਾਂ ਜੋ ਗਰੀਬਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਮਿਲ ਸਕੇ। ਉਧਰ ਮਰੀਜ਼ਾਂ ਦਾ ਕਹਿਣਾ ਹੈ ਕਿ ਜੇਕਰ ਆਯੂਸ਼ਮਾਨ ਕਾਰਡ ’ਤੇ ਇਲਾਜ ਨਹੀਂ ਹੋਣਾ ਤਾਂ ਫਿਰ ਇਸ ਨੂੰ ਬਣਾਉਣ ਦਾ ਕੋਈ ਫਾਇਦਾ ਨਹੀਂ।