EXCLUSIVE
ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਗੁਰਨਾਮ ਸਿੰਘ ਚੜੂਨੀ ਨੂੰ ਖਰੀਆਂ ਖੋਟੀਆਂ ਸੁਣਾਈਆਂ ਹਨ।ਰਾਜੇਵਾਲ ਨੇ ABP ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਚੜੂਨੀ ਦੀਆਂ ਹਰਕਤਾਂ ਨਾਲ ਭਾਜਪਾ ਸਰਕਾਰ ਨੂੰ ਕਿਸਾਨ ਅੰਦੋਲਨ ਤੇ ਉਂਗਲੀ ਚੁੱਕਣ ਦਾ ਮੌਕਾ ਮਿਲਦਾ ਹੈ।
ਚੜੂਨੀ ਨੇ ਕਿਸਾਨਾਂ ਨੂੰ ਆਪਣੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ। ਰਾਜੇਵਾਲ ਨੇ ਕਿਹਾ, "ਚੜੂਨੀ ਦਾ ਬਚਕਾਨਾ ਹਰਕਤ ਹੈ, ਸਾਰੀ ਹਵਾ ਨਿਕਲ ਜਾਏਗੀ।ਗੁਆਂਢੀ ਰਾਜ ਹੋਣ ਕਰਕੇ ਗੁਰਨਾਮ ਸਿੰਘ ਚੜੂਨੀ ਨੂੰ ਆਪਣੇ ਨਾਲ ਰੱਖਣਾ ਸਾਡੀ ਮਜਬੂਰੀ ਹੈ, ਨਹੀਂ ਤਾਂ ਸੰਯੁਕਤ ਕਿਸਾਨ ਮੋਰਚਾ ਚੋਣ ਇੱਛਾਵਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦਾ।ਚੜੂਨੀ ਨੇ ਇੱਕ ਅੱਧੇ ਚੋਣ ਲੜ੍ਹ ਲਈ ਹੁਣ ਇਹਨੂੰ ਲਗਦਾ ਕਿ ਇਹ ਮੁੱਖ ਮੰਤਰੀ ਬਣ ਜਾਓ।"
ਰਾਜੇਵਾਲ ਦਾ ਦਾਅਵਾ ਹੈ ਕਿ "ਭਾਜਪਾ ਪੰਜਾਬ ਵਿੱਚ 117 ਸੀਟਾਂ ਲੜਨ ਦੀ ਗੱਲ ਕਰ ਰਹੀ ਹੈ,ਪਰ ਪ੍ਰਧਾਨ ਮੰਤਰੀ ਮੋਦੀ ਪੰਜਾਬ ਵਿੱਚ ਇੱਕ ਰੈਲੀ ਤਕ ਨਹੀਂ ਕਰ ਸਕਦੇ।ਲੋਕ ਪ੍ਰਧਾਨ ਮੰਤਰੀ ਦੀ ਰੈਲੀ ਹੋਣ ਹੀ ਨਹੀਂ ਦੇਣਗੇ।"
ਰਾਜੇਵਾਲ ਨੇ ਕਿਹਾ, "ਮਮਤਾ ਬੈਨਰਜੀ ਨੂੰ ਬੰਗਾਲ ਵਿੱਚ ਕਿਸਾਨਾਂ ਲਈ ਮੁਹਿੰਮ ਚਲਾਉਣ ਦਾ ਫਾਇਦਾ ਹੋਇਆ, ਉਸਦੀ ਐਂਟੀ ਇੰਨਕਮਬੇਂਸੀ ਖ਼ਤਮ ਹੋ ਗਈ।ਜਿੱਤ ਤੋਂ ਬਾਅਦ ਮਮਤਾ ਨੇ ਵੀ ਫੋਨ 'ਤੇ ਧੰਨਵਾਦ ਕੀਤਾ ਸੀ।
ਇਸ ਵਾਰ ਸੰਯੁਕਤ ਕਿਸਾਨ ਮੋਰਚਾ ਸੰਸਦ ਦੇ ਮੌਨਸੂਨ ਸੈਸ਼ਨ ਲਈ ਜਨਤਕ ਵ੍ਹਿਪ ਜਾਰੀ ਕਰੇਗਾ।"
ਕਿਸਾਨ ਲੀਡਰ ਨੇ ਅੱਗੇ ਕਿਹਾ, "ਗੈਰ-ਭਾਜਪਾ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੂੰ ਸੰਸਦ ਵਿੱਚ ਖੇਤੀਬਾੜੀ ਬਿੱਲਾਂ ਨੂੰ ਰੱਦ ਕਰਨ ਦਾ ਪ੍ਰੋਗਰਾਮ ਦਿੱਤਾ ਜਾਵੇਗਾ ਅਤੇ ਉਹ ਵੀ ਬਿਨਾਂ ਕਿਸੇ ਵਾਕਆਉਟ ਦੇ। ਜਿਹੜਾ ਵੀ ਸਾਂਸਦ ਅਜਿਹਾ ਨਹੀਂ ਕਰਦਾ, ਕਿਸਾਨ ਭਾਜਪਾ ਨੇਤਾਵਾਂ ਦੀ ਤਰ੍ਹਾਂ ਉਨ੍ਹਾਂ ਦਾ ਵੀ ਘਿਰਾਓ ਕਰਨਗੇ।"
ਰਾਜੇਵਾਲ ਨੇ ਕਿਹਾ ਕਿ, "5 ਸਤੰਬਰ ਨੂੰ ਕਿਸਾਨ ਪੱਛਮੀ ਉੱਤਰ ਪ੍ਰਦੇਸ਼ ਵਿੱਚ ਮਹਾਪੰਚਾਇਤ ਕਰਵਾ ਕੇ ਚੋਣਾਂ ਲਈ ਕੇਂਦਰ ਨੂੰ ਅਲਟੀਮੇਟਮ ਦੇਣਗੇ, ਜੇਕਰ ਸਾਡੀ ਮੰਗ ਨਾ ਮੰਨੀ ਗਈ ਤਾਂ ਕਿਸਾਨ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੋਟ ਨਾ ਪਾਉਣ ਲਈ ਮੁਹਿੰਮ ਚਲਾਉਣਗੇ।"
ਕੀ ਆਮ ਆਦਮੀ ਪਾਰਟੀ ਬਲਬੀਰ ਸਿੰਘ ਰਾਜੇਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਬਣਾ ਸਕਦੀ ਹੈ? ਇਸ ਸਵਾਲ 'ਤੇ ਰਾਜੇਵਾਲ ਨੇ ਕਿਹਾ ਕਿ "ਉਹ ਨਾ ਤਾਂ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਹਨ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਨੂੰ ਅਜਿਹੀ ਪੇਸ਼ਕਸ਼ ਦਿੱਤੀ ਹੈ ਅਤੇ ਨਾ ਹੀ ਉਹ ਅਜਿਹੀ ਕੋਈ ਪੇਸ਼ਕਸ਼ ਸਵੀਕਾਰ ਕਰਦੇ ਹਨ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ