ਬਠਿੰਡਾ: ਕਰੋਨਾ ਮਹਾਂਮਾਰੀ ਦੀ ਚੱਲਦਿਆਂ ਲੋਕ ਕਈ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਦੂਜੇ ਪਾਸੇ ਬਹੁਤ ਸਾਰੇ ਲੋਕ ਸੇਵਾ 'ਚ ਵੀ ਆ ਡਟੇ ਹਨ। ਬਠਿੰਡਾ ਵਿਖੇ ਕਾਰ ਬਜ਼ਾਰ ਦੇ ਮਾਲਕ ਪੰਜ ਦੋਸਤਾ ਨੇ ਮਿਲ ਕੇ ਇਹ ਫ਼ੈਸਲਾ ਲਿਆ ਹੈ ਕਿ ਜਿੱਥੇ ਪੰਜਾਬ ਭਰ ਵਿਚ ਕੋਰੋਨਾ ਮਹਾਂਮਾਰੀ ਦੇ ਚਲਦੇ ਹਰ ਇੱਕ ਵਰਗ ਮੁਸੀਬਤ ਵਿਚ ਦਿਖਾਈ ਦੇ ਰਿਹਾ ਹੈ ਤਾਂ ਕਿਉਂ ਨਾ ਕੁਝ ਸੇਵਾ ਕੀਤੀ ਜਾਵੇ।
ਇਸ ਲਈ ਉਨ੍ਹਾਂ ਕਾਰ ਸੇਵਾ ਸ਼ੁਰੂ ਕੀਤੀ ਹੈ। ਮਹਾਂਮਾਰੀ ਦੌਰਾਨ ਜਿਸ ਕਿੱਸੇ ਨੂੰ ਵੀ ਕਾਰ ਦੀ ਜ਼ਰੂਰਤ ਪਵੇਗੀ ਉਹ ਬਠਿੰਡਾ ਦੇ ਹਰ ਇਕ ਕੋਨੇ ਵਿਚ ਅਪਣੀ ਕਾਰ ਬਿਨਾਂ ਤੇਲ ਖਰਚ ਲੈ ਕੇ ਜਾਣਗੇ। ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ, ਕਿਉਂ ਕਿ ਆਏ ਦਿਨ ਮਰੀਜ਼ਾਂ ਨਾਲ ਲੁੱਟ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸਾਡੀ ਹੋਰ ਸੇਵਾ ਵੀ ਜਾਰੀ ਹੈ ਜੋਂ ਅਸੀਂ ਆਏ ਦਿਨ ਕਰਦੇ ਆ ਰਹੇ ਹਾਂ। ਸਾਡੀ ਲੋਕਾਂ ਨੂੰ ਵੀ ਇਹੋ ਅਪੀਲ ਹੈ ਕਿ ਜੇਕਰ ਤੁਹਾਡਾ ਕੋਈ ਵੀ ਮੈਂਬਰ ਬਿਮਾਰ ਹੈ ਤਾਂ ਸਾਨੂੰ ਸੰਪਰਕ ਕਰਨ ਚਾਹੇ ਦਿਨ ਜਾਂ ਰਾਤ ਨੂੰ ਤੁਹਾਡੀ ਸੇਵਾ ਵਿੱਚ ਅਸੀਂ ਹਾਜ਼ਿਰ ਹਾਂ। ਉਨ੍ਹਾਂ ਕਿਹਾ ਦੋ ਦਰਜਨ ਤੋਂ ਵੱਧ ਗੱਡੀਆਂ ਲੋੜਵੰਦ ਮਰੀਜ਼ਾਂ ਲਈ ਹਰ ਵੇਲੇ ਹਾਜ਼ਰ ਰਹਿਣਗੀਆਂ। ਉਨ੍ਹਾਂ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਸਾਡੀਆਂ ਗੱਡੀਆਂ ਵਿੱਚ ਆਕਸੀਜਨ ਅਤੇ ਦਵਾਈਆਂ ਮੁਹੱਈਆ ਕਰਾਈਆਂ ਜਾਣ ।
ਇਹ ਵੀ ਪੜ੍ਹੋ: COVID-19 ਰਿਲਾਇੰਸ ਫਾਉਂਡੇਸ਼ਨ ਬਣਾ ਰਹੀ 1000 ਬੈੱਡਾਂ ਵਾਲਾ ਕੋਵਿਡ ਹਸਪਤਾਲ, ਮਰੀਜ਼ਾਂ ਦਾ ਹੋਏਗਾ ਮੁਫਤ ਇਲਾਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904