ਬਠਿੰਡਾ: ਇੱਥੋਂ ਦੇ ਪਿੰਡ ਨਰੂਆਣਾ ਵਿੱਚ ਨਸ਼ਾ ਵਿਕਣ ਦਾ ਵਿਰੋਧ ਕਰਨਾ ਹੀ ਪਿੰਡ ਨੂੰ ਮਹਿੰਗਾ ਪੈ ਗਿਆ। ਵਿਰੋਧ ਕਾਰਨ ਪਿੰਡ ਵਾਸੀਆਂ ਖ਼ਿਲਾਫ਼ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਹੈ। ਹੁਣ ਪਿੰਡ ਵਾਲਿਆਂ ਨੇ ਬਠਿੰਡਾ ਪੁਲਿਸ ਕਪਤਾਨ ਦੇ ਦਫ਼ਤਰ ਨੂੰ ਘੇਰਾ ਪਾ ਲਿਆ ਹੈ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਅਸੀਂ ਪੁਲਿਸ ਨੂੰ ਨਸ਼ੇ ਸਬੰਧੀ ਬਹੁਤ ਸ਼ਿਕਾਇਤਾਂ ਦਿੱਤੀਆਂ ਪਰ ਕੋਈ ਕਾਰਵਾਈ ਨਾ ਕੀਤੀ।
ਨਰੂਆਣਾ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਨਸ਼ੇ ਕਾਰਨ ਚਾਰ ਮੌਤਾਂ ਹੋ ਚੁੱਕੀਆਂ ਸਨ। ਇਸ ਲਈ ਪਿੰਡ ਵਾਲਿਆਂ ਨੇ ਕਮੇਟੀ ਬਣਾ ਲਈ ਤੇ ਨਸ਼ੇ ਦੇ ਸੌਦਾਗਰਾਂ ਨਾਲ ਖ਼ੁਦ ਹੀ ਨਜਿੱਠਣ ਲੱਗੀ। ਪਿਛਲੇ ਦਿਨੀਂ ਇੱਕ ਤਸਕਰ ਉਨ੍ਹਾਂ ਦੇ ਪਿੰਡ ਆਇਆ ਤਾਂ ਪਿੰਡ ਵਾਲਿਆਂ ਨੇ ਉਸ ਦਾ ਮੂੰਹ ਕਾਲਾ ਕਰਕੇ ਜਲੂਸ ਕੱਢਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਪਿੰਡ ਵਾਲਿਆਂ ਵਿੱਚ ਗੈਂਗਸਟਰ ਤੋਂ ਸਮਾਜ ਸੇਵਕ ਬਣਿਆ ਕੁਲਬੀਰ ਨਰੂਆਣਾ ਵੀ ਸ਼ਾਮਲ ਸੀ।
ਹੈਰਾਨੀ ਉਦੋਂ ਹੋਈ ਜਦੋਂ ਪੁਲਿਸ ਨੇ ਨਰੂਆਣਾ ਵਾਸੀਆਂ 'ਤੇ ਹੀ ਕੇਸ ਦਰਜ ਕਰ ਲਿਆ। ਇਸ ਮਗਰੋਂ ਪਿੰਡ ਵਾਲਿਆਂ ਨੇ ਐਸਐਸਪੀ ਦੇ ਦਫ਼ਤਰ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ। ਉੱਧਰ, ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਦੇ ਮਾਮਲੇ ਵਿੱਚ ਹੀ ਉਨ੍ਹਾਂ ਪੰਜ ਲੋਕਾਂ 'ਤੇ ਨਾਂ ਤਹਿਤ ਤੇ ਕੁਝ ਅਣਪਛਾਤਿਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਸ਼ਰ੍ਹੇਆਮ ਵਿਕਦਾ ਚਿੱਟਾ ਪਰ ਨਾ ਰੋਕਦੀ ਪੁਲਿਸ, ਪਿੰਡ ਵਾਲਿਆਂ ਨੇ ਰੋਕਿਆ ਤਾਂ ਉਨ੍ਹਾਂ 'ਤੇ ਹੀ ਠੋਕਿਆ ਪਰਚਾ
ਏਬੀਪੀ ਸਾਂਝਾ
Updated at:
30 May 2019 05:17 PM (IST)
ਉੱਧਰ, ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਦੇ ਮਾਮਲੇ ਵਿੱਚ ਹੀ ਉਨ੍ਹਾਂ ਪੰਜ ਲੋਕਾਂ 'ਤੇ ਨਾਂ ਤਹਿਤ ਤੇ ਕੁਝ ਅਣਪਛਾਤਿਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ।
- - - - - - - - - Advertisement - - - - - - - - -