Bathinda Police: ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੈ। ਜਿਸ ਕਰਕੇ ਪੁਲਿਸ ਪੂਰੇ ਐਕਸ਼ਨ ਦੇ ਵਿੱਚ ਕੰਮ ਕਰਦੇ ਹੋਏ ਥਾਂ-ਥਾਂ ਨਜ਼ਰ ਰੱਖਦੇ ਹੋਏ ਚੈਕਿੰਗ ਕਰ ਰਹੇ ਹਨ। ਇਸ ਦੌਰਾਨ ਬਠਿੰਡਾ ਪੁਲਿਸ (ਥਾਣਾ ਸੰਗਤ) ਵੱਲੋਂ ਡੂੰਮਵਾਲੀ ਵਿਖੇ ਨਾਕਾਬੰਦੀ ਦੌਰਾਨ ਵੱਡੀ ਸਫਲਤਾ ਹਾਸਿਲ ਕੀਤੀ। ਜਦੋਂ ਪੁਲਿਸ ਵੱਲੋਂ ਬੱਸ ਦੀ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਪਾਸੋਂ ਕਰੀਬ ਇੱਕ ਕਰੋੜ ਵੀਹ ਲੱਖ ਰੁਪਏ ਦੀ ਨਕਦੀ (One crore twenty lakh rupees in cash) ਬਰਾਮਦ ਕੀਤੀ ਗਈ ਹੈ।



ਸ਼ਖਸ ਨਹੀਂ ਦੇ ਸਕਿਆ ਤਸੱਲੀਬਖਸ਼ ਜਵਾਬ


ਨਕਦੀ ਰੱਖਣ ਵਾਲਾ ਵਿਅਕਤੀ ਵੱਲੋਂ ਰਕਮ ਲੈ ਕੇ ਜਾਣ ਬਾਰੇ ਪੁੱਛਿਆ ਗਿਆ। ਪਰ ਉਸ ਸ਼ਖਸ਼ ਵੱਲੋਂ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। 
ਬਰਾਮਦ ਨਕਦੀ ਨੂੰ ਅਗਲੇਰੀ ਲੋੜੀਂਦੀ ਕਾਰਵਾਈ ਹਿੱਤ ਇਨਕਮ ਟੈਕਸ ਅਥਾਰਟੀ ਨੂੰ ਸੌਂਪ ਦਿੱਤੀ ਗਈ ਹੈ।


 



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।