ਚੰਡੀਗੜ੍ਹ: ਪੰਜਾਬੀ ਦੇ ਨਾਮਵਰ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ 25 ਨਵੰਬਰ ਤਕ ਇਨਸਾਫ਼ ਨਾ ਦਿੱਤੇ ਜਾਣ ’ਤੇ ਆਪਣੇ ਬੇਟੇ ਦੇ ਕਤਲ ਦੇ ਸੰਬੰਧ ਵਿੱਚ ਦਰਜ FIR ਵਾਪਿਸ ਲੈ ਲੈਣ, ਸਰਕਾਰ ਵੱਲੋਂ ਦਿੱਤੀ ਸੁਰੱਖ਼ਿਆ ਛੱਡ ਦੇਣ ਅਤੇ ਦੇਸ਼ ਦੇ ਕਾਨੂੰਨ ਅਤੇ ਸੰਵਿਧਾਨ ਵਿੱਚ ਭਰੋਸਾ ਨਾ ਰਹਿਣ ਕਰਕੇ ਦੇਸ਼ ਛੱਡ ਦੇਣ ਦੀ ਚੇਤਾਵਨੀ ਬਾਰੇ ਪੰਜਾਬ ਸਰਕਾਰ ਵੱਲੋਂ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣਾ ਪ੍ਰਤੀਕਰਮ ਦਿੱਤਾ ਗਿਆ ਹੈ।
ਭਗਵੰਤ ਮਾਨ ਨੇ ਬਲਕੌਰ ਸਿੰਘ ਵੱਲੋਂ ਦਿੱਤੇ ਗਏ ‘ਅਲਟੀਮੇਟਮ’ ਬਾਰੇ ਗੱਲ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਇਕ ਸੰਗੀਨ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵੀ ਹਮਲਾ ਕਰਨ ਵਾਲੇ ਸ਼ੂਟਰ ਸੀ ਅਤੇ ਉਨ੍ਹਾਂ ਦੇ ਮਗਰ ਕਤਲ ਦੀ ਯੋਜਨਾ ਬਣਾਉਣ ਵਾਲੇ ਮਾਸਟਰਮਾਈਂਡ ਸੀ, ਸਾਰੇ ਫ਼ੜੇ ਜਾ ਚੁੱਕੇ ਹਨ ਅਤੇ ਚਲਾਨ ਵੀ ਪੇਸ਼ ਕੀਤਾ ਜਾ ਚੁੱਕਾ ਹੈ।
ਉਹਨਾਂ ਕਿਹਾ ਕਿ ਭਾਰਤ ਸਰਕਾਰ ਨੂੰ ਵਿਦੇਸ਼ ਵਿੱਚ ਲੁਕੇ ਦੋਸ਼ੀਆਂ ਦੇ ਰੈਡ ਕਾਰਨਰ ਨੋਟਿਸ ਜਾਰੀ ਕਰਨ ਦੀ ਵੀ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਈ ਵੀ ਐਸੀ ਕਮੀ ਨਹੀਂ ਛੱਡੀ ਗਈ ਕਿ ਇਨਸਾਫ਼ ਮਿਲਣ ਵਿੱਚ ਦਰੀ ਹੋਵੇ, ਜਿਵੇਂ ਹੀ ਕੋਈ ਸੁਰਾਗ ਮਿਲਦਾ ਹੈ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ