AAP Punjab CM Candidate: ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੁਝ ਵਰਕਰ ਪਾਰਟੀ ਹਾਈਕਮਾਂਡ ਤੋਂ ਮੰਗ ਕਰ ਰਹੇ ਹਨ ਕਿ ਭਗਵੰਤ ਮਾਨ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਵੇ। ਹਾਲਾਂਕਿ ਭਗਵੰਤ ਮਾਨ ਨੇ ਇਸ ਗੱਲ ਨੂੰ ਖਾਰਜ਼ ਕਰਦਿਆ ਦਾਅਵਾ ਕੀਤਾ ਹੈ ਕਿ ਉਹ ਨਵੀਂ ਦਿੱਲੀ ਵਿੱਚ 'ਆਪ' ਲੀਡਰਸ਼ਿਪ ਦੇ ਨਾਲ ਹਨ। ਲੀਡਰਸ਼ੀਪ ਵੱਲੋਂ ਜੋ ਵੀ ਫੈਸਲੇ ਲਿਆ ਜਾਵੇਗਾ, ਉਹ ਉਨ੍ਹਾਂ ਫੈਸਲੇ ਦੇ ਨਾਲ ਖੜ੍ਹੇ ਹੋਣਗੇ।


2022 ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਕਾਂਗਰਸ ਤੋਂ ਬਾਅਦ ਹੁਣ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ‘ਆਪ’ ਵਿੱਚ ਸਿਆਸਤ ਤੇਜ਼ ਹੋ ਗਈ ਹੈ। ਹਾਲ ਹੀ 'ਚ ਕੁਝ 'ਆਪ' ਵਿਧਾਇਕਾਂ ਨੇ ਭਗਵੰਤ ਮਾਨ ਨੂੰ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਦੀ ਮੰਗ ਉਠਾਈ ਸੀ। ਇਸ ਤੋਂ ਬਾਅਦ ਆਪ ਵਰਕਰ ਲਗਾਤਾਰ ਇਸ ਮੰਗ ਨੂੰ ਉਠਾ ਰਹੇ ਹਨ। ਸੋਮਵਾਰ ਨੂੰ ਵੀ 'ਆਪ' ਦੇ ਕੁਝ ਵਰਕਰ ਲੁਧਿਆਣਾ ਤੋਂ ਚੰਡੀਗੜ੍ਹ ਪਹੁੰਚੇ ਤੇ ਸੈਕਟਰ 39 ਸਥਿਤ ਪਾਰਟੀ ਦੇ ਅਸਥਾਈ ਦਫਤਰ ਵਿਖੇ ਭਗਵੰਤ ਮਾਨ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ।


ਪਾਰਟੀ ਵਰਕਰ ਪ੍ਰਦੀਪ ਨੇ ਦੱਸਿਆ ਕਿ ਅਸੀਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੇ ਮਿਸ਼ਨ ਵਜੋਂ ਕੰਮ ਕਰ ਰਹੇ ਹਾਂ। ਹਾਈ ਕਮਾਂਡ ਨੇ ਜੋ ਗਲਤੀ 2017 ਵਿੱਚ ਕੀਤੀ ਸੀ, ਉਸ ਨੂੰ ਮੁੜ ਦੋਹਰਾਉਣ ਨਹੀਂ ਦੇਵਾਂਗੇ। ਦਿੱਲੀ ਦੀ ਸਰਵੇਖਣ ਟੀਮ ਮੁਤਾਬਕ ਅਸੀਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਚਾਹੁੰਦੇ, ਅਸੀਂ ਸਿਰਫ ਭਗਵੰਤ ਮਾਨ ਨੂੰ ਚਾਹੁੰਦੇ ਹਾਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮਾਨ ਨੂੰ 2022 ਵਿੱਚ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਗਿਆ ਤਾਂ ਇਸ ਦੇ ਭਿਆਨਕ ਨਤੀਜੇ ਚੋਣਾਂ ਵਿੱਚ ਦੇਖੇ ਜਾ ਸਕਦੇ ਹਨ।




ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਮਾਮਲੇ 'ਤੇ ਸੋਮਵਾਰ ਨੂੰ ਚੁੱਪੀ ਤੋੜਦਿਆਂ ਕਿਹਾ ਕਿ ਮੈਂ ਨਹੀਂ ਮੰਗ ਰਿਹਾ ਮੁੱਖ ਮੰਤਰੀ ਦਾ ਚਿਹਰਾ, ਇਹ ਵਰਕਰਾਂ ਦੀ ਮੰਗ ਹੈ। ਭਗਵੰਤ ਮਾਨ ਨੇ ਇਹ ਬਿਆਨ ਇੱਕ ਸਮਾਗਮ ਦੌਰਾਨ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਹਾਈ ਕਮਾਂਡ ਦੇ ਨਾਲ ਹਾਂ, ਜੋ ਫੈਸਲੇ ਹਾਈ ਕਮਾਂਡ ਲਵੇਗੀ ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ।


ਇਹ ਵੀ ਪੜ੍ਹੋ: Sidhu Advisor: ਮਾਲਵਿੰਦਰ ਮਾਲੀ ਮਗਰੋਂ ਹੁਣ ਸਿੱਧੂ ਦੇ ਦੂਜੇ ਸਲਾਹਕਾਰ ਨੇ ਉਠਾਏ ਸਵਾਲ, ਧਰਮ ਦੇ ਨਾਂ 'ਤੇ ਪੱਤੇ ਖੇਡਣ ਦਾ ਇਲਜ਼ਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904