Punjab News: ਮੋਗਾ ਸੀਆਈਏ ਸਟਾਫ਼ ਨੇ ਗੁਪਤਾ ਸੂਚਨਾ ਦੇ ਆਧਾਰ 'ਤੇ ਮੋਗਾ ਦੇ ਦੋ ਵੱਖ-ਵੱਖ ਥਾਵਾਂ ਤੋਂ 4 ਵਿਅਕਤੀਆਂ ਨੂੰ 6 ਪਿਸਤੌਲਾਂ ਅਤੇ 12 ਕਾਰਤੂਸ ਸਮੇਤ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਮੁਲਜ਼ਮ ਪਟਿਆਲ ਗੈਂਗ ਨਾਲ ਸਬੰਧਤ ਹੈ, ਬਾਕੀ ਤਿੰਨ ਮੁਲਜ਼ਮ ਲਾਰੈਂਸ ਗੈਂਗ (lawrence gang) ਨਾਲ ਸਬੰਧਤ ਹਨ ਅਤੇ ਉਨ੍ਹਾਂ ਨੇ ਮੋਗਾ ਜ਼ਿਲ੍ਹੇ ਵਿੱਚ 3/4 ਵਿਅਕਤੀਆਂ ਤੋਂ ਫਿਰੌਤੀ ਵੀ ਮੰਗੀ ਸੀ ਅਤੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਸਨ, ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ।


ਹੋਰ ਪੜ੍ਹੋ : 'ਜਹਾਜ਼ 'ਚ ਬੰਬ ਦੀ ਫਰਜ਼ੀ ਕਾਲ ਨੂੰ ਬਣਾਇਆ ਜਾਏਗਾ ਸਜ਼ਾਯੋਗ ਅਪਰਾਧ', Civil Aviation ਮੰਤਰੀ ਬੋਲੇ- 'ਜਲਦ ਲਿਆਵਾਂਗੇ ਕਾਨੂੰਨ'



6 ਪਿਸਤੌਲਾਂ ਅਤੇ 12 ਕਾਰਤੂਸਾਂ ਸਮੇਤ ਗ੍ਰਿਫਤਾਰ


ਇਸ ਸਬੰਧੀ ਮੋਗਾ ਦੇ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ’ਤੇ ਮੋਗਾ ਸੀਆਈਏ ਸਟਾਫ਼ ਨੇ ਮੋਗਾ ਜ਼ਿਲ੍ਹੇ ਦੇ ਦੋ ਵੱਖ-ਵੱਖ ਥਾਵਾਂ ਤੋਂ 4 ਵਿਅਕਤੀਆਂ ਨੂੰ 6 ਪਿਸਤੌਲਾਂ ਅਤੇ 12 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। 
ਚਾਰੋਂ ਮੁਲਜ਼ਮ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਵਿੱਚੋਂ ਤਿੰਨ ਲਾਰੈਂਸ ਗੈਂਗ ਨਾਲ ਅਤੇ ਇੱਕ ਲੱਕੀ ਪਟਿਆਲ ਗੈਂਗ ਨਾਲ ਸਬੰਧਤ ਹੈ। ਦੋਵੇਂ ਧੜਿਆਂ ਨੇ ਮੋਗਾ ਜ਼ਿਲ੍ਹੇ ਵਿੱਚ ਕਈ ਲੋਕਾਂ ਤੋਂ ਫਿਰੌਤੀ ਦੀ ਮੰਗ ਕੀਤੀ ਹੈ, ਹੁਣ ਤੱਕ ਜਾਂਚ ਵਿੱਚ 3/4 ਵਿਅਕਤੀਆਂ ਦਾ ਪਤਾ ਲੱਗਾ ਹੈ।



ਫੜਿਆ ਗਿਆ ਮੁਲਜ਼ਮ ਅਰਸ਼ਦੀਪ ਸਿੰਘ ਵਾਸੀ ਜੇ ਸਿੰਘ ਵਾਲਾ, ਮੋਗਾ ਹੈ, ਜੋ ਲੱਕੀ ਪਟਿਆਲ ਗਰੋਹ ਨਾਲ ਸਬੰਧਤ ਹੈ ਅਤੇ ਉਸ ਖ਼ਿਲਾਫ਼ 6 ਵੱਖ-ਵੱਖ ਧਾਰਾਵਾਂ ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਬਾਕੀ ਮੁਲਜ਼ਮਾਂ ਵਿੱਚ ਗੁਰਪ੍ਰੀਤ ਸਿੰਘ ਵਾਸੀ ਝੰਡੇਆਣਾ, ਗੋਬਿੰਦ ਸਿੰਘ ਵਾਸੀ ਫਤਿਹਗੜ੍ਹ ਕੋਰੋਟਾਣਾ, ਰਾਮਜੋਤ ਸਿੰਘ ਵਾਸੀ ਬੀਡ਼ ਰਾਊਕੇ ਮੋਗਾ ਸਮੇਤ ਤਿੰਨੋਂ ਮੁਲਜ਼ਮਾਂ ਖ਼ਿਲਾਫ਼ 5 ਅਪਰਾਧਿਕ ਕੇਸ ਦਰਜ ਹਨ। ਅੱਜ ਚਾਰੋਂ ਮੁਲਜ਼ਮਾਂ ਨੂੰ ਮੋਗਾ ਦੀ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ਲਿਆ ਜਾਵੇਗਾ ਤਾਂ ਜੋ ਇਨ੍ਹਾਂ ਦੇ ਹੋਰ ਸਾਥੀਆਂ ਦਾ ਪਤਾ ਲਗਾਇਆ ਜਾ ਸਕੇ ਅਤੇ ਉਨ੍ਹਾਂ ਨਾਲ ਹੋਰ ਕੌਣ-ਕੌਣ ਸ਼ਾਮਲ ਹਨ।


ਹੋਰ ਪੜ੍ਹੋ : ਪਾਕਿਸਤਾਨ 'ਤੇ ਭੜਕੇ ਫ਼ਾਰੂਕ ਅਬਦੁੱਲਾ, ਗੁੱਸੇ 'ਚ ਬੋਲੇ- '75 ਸਾਲਾਂ 'ਚ ਕਸ਼ਮੀਰ PAK ਦਾ ਨਹੀਂ ਬਣਿਆ ਤਾਂ ਹੁਣ ਕੀ..."