ਬਰਨਾਲਾ : ਵਿਧਾਨ ਸਭਾ ਹਲਕਾ ਭਦੌੜ 'ਚ ਕਾਂਗਰਸ ਪਾਰਟੀ 'ਚ ਜਾਨ ਪਾਉਣ ਦੇ ਇਰਾਦੇ ਨਾਲ ਚੋਣ ਲੜਨ ਉਤਰੇ ਮੁੱਖ ਮੰਤਰੀ ਚਰਨਜੀਤ ਚੰਨੀ ( Cm Charanjit Singh Channi) ਦੀ ਹਾਲਤ ਜਿੱਥੇ ਪਹਿਲਾਂ ਹੀ ਮਾੜੀ ਚੱਲ ਰਹੀ ਹੈ। ਉਥੇ ਅੱਜ ਭਦੌੜ ਵਿੱਚ 70 ਪਰਿਵਾਰ ਹੋਰ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਕੌਂਸਲਰ ਜਗਦੀਪ ਸਿੰਘ ਜੱਗੀ ਦੀ ਅਗਵਾਈ 'ਚ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਗਏ। ਜਿਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਜਿਹਨਾਂ ਨੂੰ ਆਪ ਦੇ ਸੂਬਾ ਯੂਥ ਪ੍ਰਧਾਨ ਤੇ ਵਿਧਾਇਕ ਮੀਤ ਹੇਅਰ ਅਤੇ ਹਲਕਾ ਉਮੀਦਵਾਰ ਲਾਭ ਸਿੰਘ ਉੱਗੋਕੇ ਨੇ ਪਾਰਟੀ ਵਿੱਚ ਸ਼ਾਮਲ ਕੀਤਾ।
ਇਸ ਮੌਕੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਭਦੌੜ ਵਿੱਚ ਲੜਾਈ ਇੱਕ ਗਰੀਬ ਕਹਾਉਣ ਵਾਲੇ ਅਤੇ ਸੱਚਮੁੱਚ ਗਰੀਬ ਵਿਅਕਤੀ ਵਿਚਕਾਰ ਹੈ। ਜਿਸ ਦਾ ਫੈਸਲਾ ਭਦੌੜ ਹਲਕੇ ਦੇ ਇਨਕਲਾਬੀ ਲੋਕਾਂ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵੱਡਾ ਬਦਲਾਓ ਹੋਣ ਜਾ ਰਿਹਾ ਹੈ, ਜਿਸ ਦੇ ਗਵਾਹ ਭਦੌੜ ਦੇ ਲੋਕ ਵੀ ਲਾਭ ਸਿੰਘ ਉੱਗੋਕੇ ਨੂੰ ਜਿਤਾ ਤੇ ਮੁੱਖ ਮੰਤਰੀ ਨੂੰ ਹਰਾ ਕੇ ਬਣਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਜਗਦੀਪ ਸਿੰਘ ਜੱਗੀ ਵਰਗੇ ਹੀਰੇ ਵਰਕਰ ਗਵਾਉਣੇ ਇੰਨਾਂ ਚੋਣਾਂ ਵਿੱਚ ਮਹਿੰਗੇ ਪੈਣਗੇ ਤੇ ਜੱਗੀ ਦਾ ਪੂਰੇ ਜ਼ਿਲ੍ਹੇ ਵਿੱਚ ਆਪ ਉਮੀਦਵਾਰਾਂ ਨੂੰ ਵੱਡਾ ਲਾਭ ਮਿਲੇਗਾ।
ਆਪ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਭਦੌੜ ਹਲਕੇ ਦੇ ਅਣਖੀ ਲੋਕ ਮੁੱਖ ਮੰਤਰੀ ਨੂੰ ਵਾਪਸ ਚਮਕੌਰ ਸਾਹਿਬ ਭੇਜ ਕੇ ਹੀ ਦਮ ਲੈਣਗੇ। ਕੌਂਲਸਰ ਜਗਦੀਪ ਸਿੰਘ ਜੱਗੀ ਨੇ ਕਿਹਾ ਕਿ ਕਾਂਗਰਸ ਵਿੱਚ ਮਿਹਨਤੀ ਵਰਕਰਾਂ ਦੀ ਕੋਈ ਕਦਰ ਨਹੀਂ ਹੈ ਇਹ ਚਾਪਲੂਸਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦੇ ਹੋਰ ਆਗੂ ਵੀ ਆਪ ਵਿੱਚ ਸ਼ਾਮਲ ਕਰਵਾਏ ਜਾਣਗੇ। ਇਸ ਮੌਕੇ ਕੌਂਸਲਰ ਜਗਦੀਪ ਸਿੰਘ ਜੱਗੀ, ਬਿੱਲਾ ਸਿੰਘ ਦੀਪਗਡ਼੍ਹ, ਮੋਨੂੰ ਸ਼ਰਮਾ, ਹੇਮਰਾਜ ਸ਼ਰਮਾ, ਬਲਵਿੰਦਰ ਸਿੰਘ ਸਿੱਧੂ, ਪਲਵਿੰਦਰ ਸਿੰਘ ਕੂਕਾ ਅਲਕੜਾ, ਕੀਰਤ ਸਿੰਗਲਾ, ਜੱਗਾ ਸਿੰਘ ਭਦੌੜ ਹਾਜ਼ਰ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904