ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਪਿਆਕੜਾਂ ਨੂੰ ਵੱਡਾ ਝਟਕਾ ਲਗਾ ਹੈ। ਸ਼ਰਾਬ ਪੀਣ ਵਾਲੇ 31 ਮਾਰਚ ਨੂੰ ਠੇਕੇ ਟੁੱਟਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਪਰ ਸਰਕਾਰ ਦੇ ਇੱਕ ਫੈਸਲੇ ਨੇ ਉਨ੍ਹਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ। ਸ਼ਰਾਬ ਦੇ ਸ਼ੌਕੀਨਾਂ ਨੂੰ ਇਸ ਉਡੀਕ ਸੀ ਕਿ ਠੇਕੇ ਟੁੱਟਣਗੇ ਤੇ ਉਨ੍ਹਾਂ ਨੂੰ ਘੱਟ ਕੀਮਤਾਂ 'ਚ ਸ਼ਰਾਬ ਮਿਲੇਗੀ ਪਰ ਇਸ ਬਾਰ ਪੰਜਾਬ ਵਿਚ ਅਜਿਹਾ ਨਹੀਂ ਹੋਵੇਗਾ। ਸ਼ਰਾਬ ਨੂੰ ਸਰਕਾਰ ਦੀ ਆਮਦਨੀ ਦਾ ਵੱਡਾ ਸਰੋਤ ਮੰਨਿਆ ਜਾਂਦਾ ਹੈ, ਜਿਸ ਦੇ ਚੱਲਦੇ Excise Policy ਵਿਚ ਬਦਲਾਵ ਕਰਨ 'ਤੇ ਵੱਡੇ ਫੈਸਲੇ ਕੀਤੇ ਜਾ ਰਹੇ ਹਨ।
ਭਗਵੰਤ ਮਾਨ ਸਰਕਾਰ ਨੇ ਆਬਕਾਰੀ ਵਿਭਾਗ ਹਰਪਾਲ ਚੀਮਾ ਨੂੰ ਸੌਂਪਿਆ ਹੈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਸ਼ਰਾਬ ਤੋਂ ਵੱਧ ਮਾਲੀਆ ਇਕੱਠਾ ਕਰਨ ਦੇ ਇਰਾਦੇ ਨਾਲ ਨਵੀਂ ਆਬਕਾਰੀ ਨੀਤੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ, ਪਰ ਇਸ ਨੀਤੀ ਵਿਚ ਕੁਝ ਹੋਰ ਸਮਾਂ ਲੱਗ ਸਕਦਾ ਹੈ।ਇਸ ਲਈ ਸੂਬਾ ਸਰਕਾਰ ਨੇ ਚੱਲ ਰਹੇ ਠੇਕੇਦਾਰਾਂ ਨੂੰ 30 ਜੂਨ ਤੱਕ 3 ਮਹੀਨੇ ਦਾ ਹੋਰ ਸਮਾਂ ਦਿੱਤਾ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ 7,693 ਠੇਕਿਆਂ ਦੇ ਠੇਕੇਦਾਰਾਂ ਨੂੰ 3 ਮਹੀਨਿਆਂ ਦਾ ਹੋਰ ਸਮਾਂ ਦਿੱਤਾ।
ਆਬਕਾਰੀ ਵਿਭਾਗ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤਿੰਨ ਮਹੀਨਿਆਂ ਲਈ ਸ਼ਰਾਬ ਵੇਚਣ ਲਈ ਠੇਕੇਦਾਰਾਂ ਨੂੰ ਵੱਖਰਾ ਕੋਟਾ ਅਲਾਟ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਫੀਸਾਂ ਵੀ ਵਧਾਈਆਂ ਜਾ ਰਹੀਆਂ ਹਨ। ਅਜਿਹੀ ਸਥਿਤੀ ਕਾਰਨ 31 ਮਾਰਚ ਨੂੰ ਪੰਜਾਬ ਵਿੱਚ ਸ਼ਰਾਬ ਦੇ ਰੇਟ ਘੱਟ ਨਹੀਂ ਹੋਣਗੇ ਕਿਉਂਕਿ ਪਿਛਲੇ ਸਾਲਾਂ ਵਿੱਚ ਜਦੋਂ 1 ਅਪ੍ਰੈਲ ਤੋਂ ਛਾਪੇਮਾਰੀ ਦੀ ਨਵੀਂ ਅਲਾਟਮੈਂਟ ਸ਼ੁਰੂ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਠੇਕੇਦਾਰਾਂ ਦੀ ਤਰਫੋਂ ਪੁਰਾਣਾ ਕੋਟਾ ਖਤਮ ਕਰਨ ਲਈ ਸ਼ਰਾਬ ਅਤੇ ਬੀਅਰ ‘ਤੇ ਖਾਸ ਆਫਰ ਦਿੱਤੇ ਜਾਂਦੇ ਹਨ। ਪਰ ਇਸ ਵਾਰ ਲੋਕਾਂ ਨੂੰ ਸਸਤੀ ਸ਼ਰਾਬ ਨਹੀਂ ਮਿਲੇਗੀ।