ਚੰਡੀਗੜ੍ਹ: ਝੋਨੇ ਦੀ ਲਵਾਈ ਦੇ ਮੌਸਮ ਵਿੱਚ ਕਮਜ਼ੋਰ ਮਾਨਸੂਨ ਤੇ ਕਈ ਥਰਮਲ ਪਲਾਂਟਾਂ ਵਿੱਚ ਘੱਟ ਉਤਪਾਦਨ ਨੇ ਪੰਜਾਬ ਵਿੱਚ ਬਿਜਲੀ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ; ਇਸ ਚੁਫੇਰੇ ਹਾਹਾਕਾਰ ਮੱਚੀ ਹੋਈ ਹੈ। ਆਮ ਲੋਕ ਗਰਮੀ ਦੇ ਕਹਿਰ ਤੇ ਪਾਵਰ ਕੱਟਾਂ ਤੋਂ ਦੁਖੀ ਹੋ ਕੇ ਨੈਸ਼ਨਲ ਤੇ ਸਟੇਟ ਹਾਈਵੇਅ ਉੱਤੇ ਜਾਮ ਲਾ ਰਹੇ ਹਨ।

ਇਸ ਕਾਰਨ ਸ਼ੁੱਕਰਵਾਰ ਤੋਂ ਸਰਕਾਰੀ ਵਿਭਾਗਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਬਦਲਿਆ ਗਿਆ ਹੈ, ਜੋ 10 ਜੁਲਾਈ ਤੱਕ ਲਾਗੂ ਰਹੇਗਾ। ਪਰਸੋਨਲ ਵਿਭਾਗ ਦੇ ਸੁਪਰਡੈਂਟ ਪ੍ਰਿਆ ਉੱਪਲ ਦੁਆਰਾ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਏਸੀ ਨਹੀਂ ਚੱਲਣਗੇ; ਜਦਕਿ ਪਹਿਲਾਂ ਮੁੱਖ ਮੰਤਰੀ ਵੱਲੋਂ ਇਹ ਦੱਸਿਆ ਗਿਆ ਸੀ ਕਿ ਸਰਕਾਰੀ ਦਫ਼ਤਰਾਂ ਵਿੱਚ ਏਸੀ ਚਲਾਉਣ ਉੱਤੇ ਪਾਬੰਦੀ ਲਾਉਣ ਦਾ ਕੋਈ ਆਦੇਸ਼ ਨਹੀਂ ਹੈ।

ਇਹ ਵੀ ਪੜ੍ਹੋ: ਵਿਦੇਸ਼ ਜਾਣ ਲਈ ਨਹੀਂ ਵੀਜ਼ੇ ਦਾ ਝੰਜਟ! ਇਨ੍ਹਾਂ 34 ਮੁਲਕਾਂ 'ਚ ਮਿਲਦਾ ਈ-ਵੀਜ਼ਾ ਤੇ ‘ਵੀਜ਼ਾ ਆਨ ਅਰਾਈਵਲ’

1500 ਮੈਗਾਵਾਟ ਦੀ ਘਾਟ ਨੂੰ ਦੂਰ ਕਰਨ ਲਈ, ਪਾਵਰਕਾਮ ਨੂੰ ਵਧੇਰੇ ਬਿਜਲੀ ਖਪਤ ਵਾਲੇ ਉਦਯੋਗ 'ਤੇ 48 ਘੰਟੇ ਦੀ ਪਾਬੰਦੀ ਲਾਉਣੀ ਪਈ। ਉਦਯੋਗ ਬੰਦੀ ਦੇ ਪਹਿਲੇ ਦਿਨ ਲੋਡ ਵਿੱਚ 1000 ਮੈਗਾਵਾਟ ਦੀ ਕਮੀ ਆਈ ਹੈ। ਇਸ ਤੋਂ ਪਹਿਲਾਂ 2016-17 ਵਿਚ ਅਜਿਹਾ ਸੰਕਟ ਪੈਦਾ ਹੋਇਆ ਸੀ। ਤਲਵੰਡੀ ਸਾਬੇ ਥਰਮਲ ਪਲਾਂਟ ਪੰਜਾਬ ਦਾ ਸਭ ਤੋਂ ਵੱਡਾ ਬਿਜਲੀ ਉਤਪਾਦਨ ਕਰਨ ਵਾਲਾ ਪਲਾਂਟ ਹੈ ਤੇ ਉਸ ਦੀਆਂ ਤਿੰਨ ਇਕਾਈਆਂ ਹਨ ਤੇ ਇਸਦੀ ਸਮਰੱਥਾ 1980 ਮੈਗਾਵਾਟ ਹੈ।

ਇਸ ਸਾਲ ਮਾਰਚ ਤੋਂ 660 ਮੈਗਾਵਾਟ ਪੈਦਾ ਕਰਨ ਵਾਲੀ ਇਸ ਦੀ ਯੂਨਿਟ ਖਰਾਬ ਹੈ। ਪਾਵਰਕਾਮ ਹੁਣ ਇਸ ਨੂੰ ਨੋਟਿਸ ਜਾਰੀ ਕਰੇਗਾ। ਪੀਐਸਪੀਸੀਐਲ ਦੇ ਚੇਅਰਮੈਨ ਏ ਵੇਣੂਪ੍ਰਸਾਦ ਨੇ ਕਿਹਾ ਕਿ ਮਾਨਸੂਨ ਦੇ 3 ਜੁਲਾਈ ਨੂੰ ਪੰਜਾਬ ਵਿੱਚ ਸਰਗਰਮ ਹੋਣ ਦੀ ਉਮੀਦ ਹੈ। ਅਜਿਹੀ ਸਥਿਤੀ ਵਿੱਚ, ਮੰਗ ਨੂੰ ਘਟਾਉਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਸਪਲਾਈ ਅਗਲੇ ਹਫਤੇ ਆਮ ਵਾਂਗ ਰਹੇਗੀ।

ਇੱਥੇ ਪੜ੍ਹੋ ਪੂਰੀ ਖ਼ਬਰ: ਮਹਿੰਗਾਈ ਦੀ ਮਾਰ: ਅੱਜ ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ, ਜਾਣੋ ਤਾਜ਼ਾ ਰੇਟ

ਬਿਜਲੀ ਸੰਕਟ ਕਾਰਨ ਉੱਤਰੀ ਅਤੇ ਕੇਂਦਰੀ ਜ਼ੋਨ ਦੇ 7 ਸ਼ਹਿਰਾਂ ਵਿੱਚ 100 ਕਿਲੋਵਾਟ ਤੋਂ ਵੱਧ ਖਪਤ ਕਰਨ ਵਾਲੇ ਉਦਯੋਗਾਂ ਵਿੱਚ 48 ਘੰਟਿਆਂ ਲਈ ਬੰਦ ਕੀਤਾ ਗਿਆ ਹੈ। ਨੌਰਥ ਜੋਨ ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਸੈਂਟਰਲ ਜ਼ੋਨ ਦੇ ਇਲਾਕਿਆਂ ਵਿਚ ਲੁਧਿਆਣਾ, ਖੰਨਾ ਤੇ ਮੰਡੀ ਗੋਬਿੰਦਗੜ੍ਹ ਦੇ 5 ਸਰਕਲ ਸ਼ਾਮਲ ਹਨ। ਜੋ ਲੋਕ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨਗੇ ਤੇ ਉਦਯੋਗ ਨੂੰ ਚੱਲਦਾ ਰੱਖਣਗੇ, ਤਾਂ ਉਨ੍ਹਾਂ ਦਾ ਬਿਜਲੀ ਕੁਨੈਕਸ਼ਨ ਕੱਟਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: Monsoon Update: ਅਜੇ ਲੂ ਤੋਂ ਨਹੀਂ ਮਿਲੇਗੀ ਰਾਹਤ, ਮਾਨਸੂਨ 'ਚ ਦੋ ਹਫਤੇ ਦੀ ਦੇਰੀ

ਇਨ੍ਹਾਂ ਲਈ ਨਹੀਂ ਲੱਗਣਗੇ ਬਿਜਲੀ ਕੱਟ
ਸੀਵਰੇਜ ਪਲਾਂਟ, ਨਿਊਜ਼ ਪੇਪਰ, ਖਾਦ ਫੈਕਟਰੀ, ਗੈਸ ਪਲਾਂਟ, ਸ਼ੂਗਰ ਮਿੱਲ, ਵੈਜੀਟੇਬਲ ਮਿੱਲ, ਮਿਲਕ ਪਲਾਂਟ, ਸ਼ਰਾਬ ਡਿਸਟਿਲਰੀ, ਫਲੋਰ ਮਿੱਲ, ਤੇਲ ਡਿਪੂ, ਐਲਪੀਜੀ ਡੀਪੂ, ਫਾਰਮਾਸਿਊਟੀਕਲ ਨਿਰਮਾਤਾ, ਐਫ਼ਲੁਐਂਟ ਟ੍ਰੀਟਮੈਂਟ ਪਲਾਂਟ, ਪ੍ਰਦੂਸ਼ਣ ਕੰਟਰੋਲ ਉਪਕਰਣ।