Bikram Singh Majithia: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਪ ਸਰਕਾਰ ਉੱਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪ੍ਰਾਈਵੇਟ ਗੱਡੀ ਖਰੀਦ ਕੇ ਉਸ ਉੱਤੇ ਪੁਲਿਸ ਦੀਆਂ ਲਾਈਟਾਂ ਲਗਾ ਦਿੱਤੀਆਂ ਹਨ। ਇਸ ਗੱਡੀ ਦੀ ਵਰਤੋਂ ਚੋਣ ਪ੍ਰਚਾਰ ਦੌਰਾਨ ਸ਼ਰਾਬ ਦੀ ਸਮਗਲਿੰਗ ਦਾ, ਚੋਣਾਂ ਵਿਚ ਵੰਡਣ ਵਾਸਤੇ ਪੈਸੇ ਦੀ ਸਮਗਲਿੰਗ ਅਤੇ ਹੋਰ ਪਾਬੰਦੀਸ਼ੁਦਾ ਵਸਤਾਂ ਵੰਡਣ ਦੇ ਵਿੱਚ ਕੀਤੀ ਜਾ ਰਹੀ ਹੈ।



ਬਿਕਰਮ ਮਜੀਠੀਆ ਨੇ ਖੋਲ੍ਹੀ ਆਪ ਸਰਕਾਰ ਦੀ ਪੋਲ


ਬਿਕਰਮ ਸਿੰਘ ਮਜੀਠੀਆ ਵੱਲੋਂ ਐਕਸ ਉੱਤੇ ਪੋਸਟ ਕਰਦੇ ਹੋ ਕਿਹਾ ਗਿਆ ਹੈ ਕਿ- ਕਮਾਲ ਦੇ ਲੋਕ ਹਨ ਬਦਲਾਅ ਵਾਲੇ ਜੋ ਆਪਣੇ ਘੁਟਾਲਿਆਂ ਨਾਲ ਬਣਾ ਰਹੇ ਨੇ ਨਵੇਂ ਰਿਕਾਰਡ...ਦਿੱਲੀ ਦੀ ਸ਼ਰਾਬ ਘੁਟਾਲਾ ਨੀਤੀ ਤਾਂ ਲੋਕਾਂ ਨੇ ਵੇਖੀ ਹੀ ਹੈ। ਹੁਣ ਵੇਖੋ ਨਵਾਂ ਕਾਰਨਾਮਾ। ਪ੍ਰਾਈਵੇਟ ਗੱਡੀ ਖਰੀਦ ਕੇ ਹਰਮੀਤ ਪਠਾਣਮਾਜਰਾ ਨੇ ਉਸ ’ਤੇ ਪੁਲਿਸ ਦੀਆਂ ਲਾਈਟਾਂ ਲਗਾ ਦਿੱਤੀਆਂ...ਸਾਰੀ ਗੱਡੀ ’ਤੇ ਪੁਲਿਸ ਦੇ ਸਟਿੱਕਰ ਲਗਾ ਕੇ ਉਸਨੂੰ ਪਾਇਲਟ ਗੱਡੀ ਬਣਾ ਦਿੱਤਾ ਅਤੇ ਕੰਮ ਕੀ ਲੈ ਰਹੇ ਹਨ?


 






 


ਉਨ੍ਹਾਂ ਨੇ ਅੱਗੇ ਲਿਖਿਆ ਹੈ- 'ਆਮ ਆਦਮੀ ਪਾਰਟੀ ਲਈ ਪ੍ਰਚਾਰ ਸਮੱਗਰੀ ਵੰਡਣ ਦਾ, ਸ਼ਰਾਬ ਦੀ ਸਮਗਲਿੰਗ ਦਾ, ਚੋਣਾਂ ਵਿਚ ਵੰਡਣ ਵਾਸਤੇ ਪੈਸੇ ਦੀ ਸਮਗਲਿੰਗ ਅਤੇ ਹੋਰ ਪਾਬੰਦੀਸ਼ੁਦਾ ਵਸਤਾਂ ਵੰਡਣ ਦੀ...ਨਹੀਂ ਰੀਸਾਂ ਆਪ ਵਾਲਿਓ ਤੁਹਾਡੀਆਂ। ਤੁਸੀਂ ਤਾਂ ਕੁਝ ਵੀ ਕਰ ਸਕਦੇ ਹੋ...ਵਾਕਿਆ ਹੀ ਤੁਹਾਡੇ IIT ਤੋਂ ਪੜ੍ਹੇ ਅਰਵਿੰਦ ਕੇਜਰੀਵਾਲ ਨੇ ਨਿੱਤ ਨਵੀਂਆਂ ਘੁਟਾਲਾ ਸਕੀਮਾਂ ਪੇਸ਼ ਕੀਤੀਆਂ ਹਨ ਅਤੇ ਉੱਚ ਪੱਧਰੀ ਪੜ੍ਹਾਈ ਦਾ ਲਿਆ ਜਾ ਰਿਹੈ ਗੈਰ ਕਾਨੂੰਨੀ ਕੰਮਾਂ ਵਾਸਤੇ ਫਾਇਦਾ...ਪਰ ਯਾਦ ਰੱਖਿਓ, ਕਾਨੂੰਨ ਆਪਣਾ ਕੰਮ ਕਰਦਾ ਹੈ, ਹਰ ਹਿਸਾਬ ਦੇਣਾ ਪੈਣੈ।'


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।