ਅੰਮ੍ਰਿਤਸਰ: ਕਿਸਾਨਾਂ ਨੇ ਅੱਜ ਫਿਰ ਭਾਜਪਾ (BJP) ਦੇ ਰਾਜ ਸਭਾ ਸਾਂਸਦ ਸ਼ਵੇਤ ਮਲਿਕ (shwait malik) ਦਾ ਵਿਰੋਧ ਕੀਤਾ ਗਿਆ ਹੈ।ਸ਼ਵੇਤ ਮਲਿਕ ਅੱਜ ਅੰਮ੍ਰਿਤਸਰ (Amritsar) ਦੇ ਰਣਜੀਤ ਐਵੀਨਿਊ ਦੇ ਸਰਕਾਰੀ ਹਸਪਤਾਲ ਵਿੱਚ ਕੋਵਿਡ ਵੈਕਸੀਨੇਸ਼ਨ (Corona Vaccine) ਦਾ ਜਾਇਜ਼ਾ ਲੈਣ ਪਹੁੰਚੇ ਸੀ।ਇੱਥੇ ਕਿਸਾਨਾਂ (Farmers) ਵਲੋਂ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਵਿਰੋਧ ਕੀਤਾ ਗਿਆ।


ਕਿਸਾਨਾਂ ਨੇ ਕਿਹਾ ਕਿ ਸ਼ਵੇਤ ਮਲਿਕ ਵਾਰ ਵਾਰ ਜਨਤਕ ਹੋ ਕੇ ਉਨ੍ਹਾਂ ਨੂੰ ਉਕਸਾ ਰਹੇ ਹਨ।ਦੱਸ ਦੇਈਏ ਕਿ ਕਿਸਾਨਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਐਲਾਨ ਕੀਤਾ ਸੀ ਕਿ ਜਦੋਂ ਤੱਕ ਕੇਂਦਰ ਦੀ ਬੀਜੇਪੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮਨਦੀ ਅਤੇ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੇ ਉਹ ਬੀਜੇਪੀ ਦੇ ਵਿਧਾਇਕਾਂ ਅਤੇ ਲੀਡਰਾਂ ਦਾ ਵਿਰੋਧ ਕਰਨਗੇ ਅਤੇ ਪੰਜਾਬ ਅੰਦਰ ਹਰ ਥਾਂ ਉਨ੍ਹਾਂ ਦਾ ਘਿਰਾਓ ਕਰਨਗੇ।


ਇਸੇ ਦੇ ਚੱਲਦੇ ਭਾਜਪਾ ਦੇ ਰਾਜ ਸਭਾ ਸਾਂਸਦ ਸ਼ਵੇਤ ਮਲਿਕ ਦਾ ਅੱਜ ਫੇਰ ਵਿਰੋਧ ਕੀਤਾ ਗਿਆ।ਕਿਸਾਨਾਂ ਨੇ ਕਿਹਾ ਕਿ ਭਾਜਪਾ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਪੰਜ ਰਾਜਾਂ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਦੇ ਨਤੀਜਿਆਂ ਤੋਂ ਪਤਾ ਲੱਗ ਜਾਏਗਾ।ਉਨ੍ਹਾਂ ਕਿਹਾ ਜੇ ਤਾਂ ਨਿਰਪੱਖ ਚੋਣਾਂ ਹੋਈਆਂ ਤਾਂ ਬੀਜੇਪੀ ਨੂੰ ਸਭ ਪਤਾ ਲੱਗ ਜਾਏਗਾ ਅਤੇ ਜੇ ਈਵੀਐਮ ਮਸ਼ੀਨਾਂ ਵਿੱਚ ਘੁਟਾਲਾ ਹੋਇਆ ਤਾਂ ਨਤੀਜੇ ਭਾਜਪਾ ਦੇ ਪੱਖ ਵਿੱਚ ਹੀ ਜਾਣਗੇ।


ਉਧਰ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਵਿਰੋਧ ਕਰਨ ਵਾਲੇ ਕਾਂਗਰਸੀ ਵਰਕਰ ਹਨ ਕਿਉਂਕਿ ਦੇਸ਼ ਦੇ 90% ਕਿਸਾਨ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਸਹਿਮਤੀ ਜਤਾ ਚੁੱਕੇ ਹਨ।ਜਦੋਂ ਬਾਕੀ ਕਿਸਾਨਾਂ ਨੂੰ ਵੀ ਸਮਝ ਆ ਜਾਏਗੀ ਤਾਂ ਉਹ ਵੀ ਵਿਰੋਧ ਕਰਨਾ ਬੰਦ ਕਰ ਦੇਣਗੇ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ABP News ਦਾ ਐਪ ਡਾਊਨਲੋਡ ਕਰੋ: ਕਲਿਕ