ਮੋਗਾ: ਮੋਗਾ ਦੇ ਪਿੰਡ ਬੋਹਨਾ ਦੇ ਚੁਪਕੀਤੀ ਰੋਡ 'ਤੇ 28 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ।ਜਾਣਕਾਰੀ ਮੁਤਾਬਿਕ ਘਟਨਾ ਦੁਪਹਿਰ 2 ਵਜੇ ਦੇ ਕਰੀਬ ਦੀ ਹੈ।ਮ੍ਰਿਤਕ ਦਾ ਨਾਂ ਜਸਵਿੰਦਰ ਸਿੰਘ ਵਾਸੀ ਪਿੰਡ ਕੋਕਰੀ ਕਲਾਂ ਮੋਗਾ ਦੱਸਿਆ ਜਾ ਰਿਹਾ ਹੈ। ਜਸਵਿੰਦਰ ਦੇ ਖਿਲਾਫ ਮੋਗਾ ਦੇ ਮਹੀਨਾ ਥਾਣੇ ਵਿੱਚ ਅਸਲਾ ਐਕਟ ਤਹਿਤ ਅਤੇ ਐਨਡੀਪੀਐਸ 2021 ਤਹਿਤ ਮੋਗਾ ਸੀਆਈਏ ਸਟਾਫ਼ ਵਿੱਚ ਮੁਕੱਦਮਾ ਦਰਜ ਕਰਕੇ ਉਸ ਸਮੇਂ ਜਸਵਿੰਦਰ ਕੋਲੋਂ 3 ਪਿਸਤੌਲ ਬਰਾਮਦ ਕੀਤੇ।ਜਸਵਿੰਦਰ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਅਤੇ ਅੱਖਾਂ 'ਤੇ ਗੋਲੀਆਂ ਦੇ ਨਿਸ਼ਾਨ ਹਨ।ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।


ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਜਸਵਿੰਦਰ ਨੂੰ ਅੱਜ ਸਵੇਰੇ 1 ਮੋਟਰ ਸਾਇਕਲ ਸਵਾਰ ਹੋ ਕੇ ਇਕ ਲੜਕੇ ਨੂੰ ਘਰੋਂ ਲੈ ਗਿਆ ਸੀ।ਜਸਵਿੰਦਰ ਪਹਿਲਾਂ ਟਰੱਕ ਡਰਾਈਵਰ ਸੀ ਫਿਲਹਾਲ ਕੋਈ ਕੰਮ ਨਹੀਂ ਕਰਦਾ ਸੀ।


ਥਾਣਾ ਮਹਿਨਾ ਦੇ SHO ਲਕਛਮਣ ਸਿੰਘ ਨੇ ਕਿਹਾ ਕਿ ਦੁਪਹਿਰ 2 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਚੁੱਪਕੀਤੀ ਰੋਡ 'ਤੇ ਇੱਕ ਨੌਜਵਾਨ ਦੀ ਲਾਸ਼ ਪਈ ਮਿਲੀ ਸੀ ਅਤੇ ਮੌਕੇ 'ਤੇ ਸਾਡੀ ਟੀਮ ਨੇ ਪਹੁੰਚ ਕਿ ਲਾਸ਼ ਨੂੰ ਵੈਰੀਫਾਈ ਕੀਤਾ।ਮ੍ਰਿਤਕ ਨੌਜਵਾਨ ਦਾ ਨਾਮ ਜਸਵਿੰਦਰ ਸਿੰਘ ਜੋ ਕਿ ਮੋਗਾ ਦਾ ਰਹਿਣ ਵਾਲਾ ਹੈ। ਪਿੰਡ ਕੋਕਰੀ ਕਲਾ ਦੇ ਰਹਿਣ ਵਾਲੇ ਜਸਵਿੰਦਰ ਦੇ ਖਿਲਾਫ ਮੋਗਾ ਦੇ ਮਹਿਨਾ ਥਾਣੇ 'ਚ ਅਸਲਾ ਐਕਟ ਅਤੇ NDPS ਦੇ ਤਹਿਤ 2021 'ਚ ਮਾਮਲਾ ਦਰਜ ਹੈ।ਉਸ ਵਕਤ ਉਸ ਕੋਲੋਂ 3 ਪਿਸਤੌਲ ਵੀ ਬਰਾਮਦ ਹੋਏ ਸੀ।ਜਸਵਿੰਦਰ ਦੀ ਬਾਡੀ 'ਤੇ ਸੱਟ ਦੇ ਨਿਸ਼ਾਨ ਹਨ ਅਤੇ ਅੱਖਾਂ ਦੇ ਉਪਰ ਗੋਲੀ ਦੇ ਨਿਸ਼ਾਨ ਹਨ।ਮਾਮਲੇ ਦੀ ਜਾਂਚ ਚੱਲ ਰਹੀ ਹੈ।


 


 


 


 


 


 


ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।