Punjab Breaking News LIVE: ਪੰਜਾਬ 'ਚ ਕਾਂਗਰਸ 'ਤੇ ਵੱਡਾ ਸਕੰਟ, ਜਾਖੜ ਮਗਰੋਂ ਹੋਰ ਲੀਡਰ ਵੀ ਛੱਡ ਸਕਦੇ ਪਾਰਟੀ, ਪੜ੍ਹੋ ਬ੍ਰੇਕਿੰਗ ਤੇ ਅਪਡੇਟਸ

Punjab Breaking News, 15 May 2022 LIVE Updates: ਪੰਜਾਬ 'ਚ ਕਾਂਗਰਸ 'ਤੇ ਵੱਡਾ ਸਕੰਟ, ਜਾਖੜ ਮਗਰੋਂ ਹੋਰ ਲੀਡਰ ਵੀ ਛੱਡ ਸਕਦੇ ਪਾਰਟੀ, ਪੜ੍ਹੋ ਬ੍ਰੇਕਿੰਗ ਤੇ ਅਪਡੇਟਸ

ਏਬੀਪੀ ਸਾਂਝਾ Last Updated: 15 May 2022 04:23 PM
Thomas Cup 2022 Winner: ਪ੍ਰਧਾਨ ਮੰਤਰੀ ਮੋਦੀ ਨੇ ਥਾਮਸ ਕੱਪ ਜਿੱਤਣ 'ਤੇ ਭਾਰਤੀ ਟੀਮ ਨੂੰ ਦਿੱਤੀ ਵਧਾਈ

ਭਾਰਤ ਦੀ ਪੁਰਸ਼ ਬੈਡਮਿੰਟਨ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਫਾਈਨਲ 'ਚ ਮਜ਼ਬੂਤ ਇੰਡੋਨੇਸ਼ਿਆਈ ਟੀਮ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਥਾਮਸ ਕੱਪ ਦਾ ਖਿਤਾਬ ਜਿੱਤਿਆ ਹੈ। ਇਸ ਜਿੱਤ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੁਰਸ਼ ਬੈਡਮਿੰਟਨ ਟੀਮ ਦੀ ਤਾਰੀਫ ਕੀਤੀ ਹੈ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।ਪੁਰਸ਼ ਬੈਡਮਿੰਟਨ ਟੀਮ ਦੀ ਇਸ ਜਿੱਤ ਤੋਂ ਬਾਅਦ ਪੀਐਮ ਮੋਦੀ ਨੇ ਵੀ ਉਨ੍ਹਾਂ ਦੀ ਤਾਰੀਫ ਕੀਤੀ ਤੇ ਟਵੀਟ ਕੀਤਾ। 'ਭਾਰਤੀ ਬੈਡਮਿੰਟਨ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤ ਦੇ ਥਾਮਸ ਕੱਪ ਜਿੱਤਣ 'ਤੇ ਪੂਰਾ ਦੇਸ਼ ਉਤਸ਼ਾਹਿਤ ਹੈ। ਸਾਡੀ ਹੁਨਰਮੰਦ ਟੀਮ ਨੂੰ ਵਧਾਈ ਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ। ਇਹ ਜਿੱਤ ਆਉਣ ਵਾਲੇ ਕਈ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਇਸ ਦੇ ਨਾਲ ਹੀ ਖੇਡ ਮੰਤਰਾਲੇ ਨੇ ਥਾਮਸ ਕੱਪ ਜੇਤੂ ਟੀਮ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।

Killing of two sikhs in Pakistan: ਪਾਕਿਸਤਾਨ ’ਚ ਦੋ ਸਿੱਖਾਂ ਦੇ ਕਤਲ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿਖੇਧੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਦੇ ਪੇਸ਼ਾਵਰ ’ਚ ਦੋ ਸਿੱਖ ਦੁਕਾਨਦਾਰਾਂ ਰਣਜੀਤ ਸਿੰਘ ਤੇ ਕੁਲਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਾਕਿਸਤਾਨ ਅੰਦਰ ਪਿਛਲੇ ਸਮੇਂ ਦੌਰਾਨ ਸਿੱਖਾਂ ’ਤੇ ਕਈ ਵਾਰ ਹਮਲੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹਕੀਮ ਸਤਨਾਮ ਸਿੰਘ ਦਾ ਕਤਲ ਕੀਤਾ ਗਿਆ ਸੀ ਤੇ ਕੁਝ ਦਿਨ ਪਹਿਲਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਦੇ ਪੁੱਤਰਾਂ ’ਤੇ ਭੂ-ਮਾਫੀਆ ਨੇ ਹਮਲਾ ਕੀਤਾ ਸੀ। ਇਸੇ ਤਰ੍ਹਾਂ ਘੱਟ ਗਿਣਤੀਆਂ ਤੇ ਹਮਲੇ ਦੀਆਂ ਕਈ ਹੋਰ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੰਦਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਘੱਟ ਗਿਣਤੀਆਂ ਡਰ ਦੀ ਭਾਵਨਾ ਪੈਦਾ ਹੋ ਰਹੀ ਹੈ ਜਿਸ ਪ੍ਰਤੀ ਸਰਕਾਰ ਨੂੰ ਸੰਜੀਦਾ ਹੋਣਾ ਚਾਹੀਦਾ ਹੈ।

Thomas Cup Badminton: ਭਾਰਤ ਨੇ ਥਾਮਸ ਕੱਪ ਦੇ ਫਾਈਨਲ ਮੈਚ ਵਿੱਚ ਇੰਡੋਨੇਸ਼ੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ

ਭਾਰਤ ਨੇ ਥਾਮਸ ਕੱਪ ਦੇ ਫਾਈਨਲ ਮੈਚ ਵਿੱਚ ਇੰਡੋਨੇਸ਼ੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਲਕਸ਼ਯ ਸੇਨ ਨੇ ਪਹਿਲਾ ਤੇ ਸਾਤਵਿਕ ਚਿਰਾਗ ਦੀ ਜੋੜੀ ਨੇ ਦੂਜੇ ਮੈਚ ਵਿੱਚ ਭਾਰਤ ਨੂੰ ਜਿੱਤ ਦਿਵਾਈ। ਇਸ ਤੋਂ ਬਾਅਦ ਕਿੰਦੰਬੀ ਸ਼੍ਰੀਕਾਂਤ ਨੇ ਤੀਜਾ ਮੈਚ ਜਿੱਤ ਕੇ ਭਾਰਤੀ ਟੀਮ ਨੂੰ ਪਹਿਲੀ ਵਾਰ ਥਾਮਸ ਕੱਪ ਦਾ ਚੈਂਪੀਅਨ ਬਣਾਇਆ। ਲਕਸ਼ਯ ਸੇਨ ਨੇ ਸ਼ੁਰੂਆਤੀ ਮੈਚ ਵਿੱਚ ਪਿਛਲੇ ਚੈਂਪੀਅਨ ਇੰਡੋਨੇਸ਼ੀਆ ਦੇ ਐਂਟੋਨੀ ਸਿਨਿਸੁਕਾ ਨੂੰ 8-21, 21-17, 21-16 ਨਾਲ ਹਰਾਇਆ। ਦੂਜੇ ਮੈਚ ਵਿੱਚ ਵੀ ਸਾਤਵਿਕ ਚਿਰਾਗ ਦੀ ਜੋੜੀ ਨੇ 18-21, 23-21, 21-19 ਨਾਲ ਜਿੱਤ ਦਰਜ ਕੀਤੀ। ਤੀਜਾ ਮੈਚ ਸ਼੍ਰੀਕਾਂਤ ਤੇ ਕ੍ਰਿਸਟੀ ਵਿਚਾਲੇ ਖੇਡਿਆ ਜਾ ਰਿਹਾ ਹੈ ਤੇ ਪਹਿਲਾ ਸੈੱਟ ਕਿਦਾਂਬੀ ਸ਼੍ਰੀਕਾਂਤ ਨੇ ਜਿੱਤ ਲਿਆ ਹੈ।

Punjab News: ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਹੰਗਾਮਾ

ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਹੰਗਾਮਾ ਮਚਿਆ ਹੋਇਆ ਹੈ। ਇਸੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਤੇ 'ਆਪ' ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਖਹਿਰਾ ਨੇ ਕਿਹਾ ਕਿ 'ਆਪ' ਸਰਕਾਰ ਛੋਟੇ ਤੇ ਬੇਜ਼ਮੀਨੇ ਕਿਸਾਨਾਂ ਤੋਂ ਕਬਜ਼ੇ ਛੁਡਾ ਰਹੀ ਹੈ। ਉਨ੍ਹਾਂ ਚੈਲੇਂਜ ਕੀਤਾ ਕਿ ਸਰਕਾਰ ਮੋਹਾਲੀ 'ਚ ਕਾਰਵਾਈ ਕਰੇ ਤੇ ਵੱਡੇ ਅਫਸਰਾਂ ਤੋਂ ਕਬਜ਼ਾ ਛੁਡਾ ਕੇ ਦਿਖਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀੜਤਾਂ ਨੂੰ ਮੁਹਾਲੀ 'ਚ ਇਕੱਠੇ ਹੋਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ 40-50 ਗੰਨਮੈਨ ਲੈ ਕੇ ਦੂਜਿਆਂ ਨਾਲ ਤੂੰ-ਤੜਾਕ ਨਾ ਕਰੋ।

Sunil Jakhar: ਭਾਜਪਾ ਨੇ ਜਾਖੜ ਨੂੰ ਪਾਰਟੀ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ

ਕਾਂਗਰਸ ਛੱਡਣ ਦਾ ਐਲਾਨ ਕਰਨ ਤੋਂ ਬਾਅਦ ਦਿੱਗਜ ਆਗੂ ਸੁਨੀਲ ਜਾਖੜ ਉੱਪਰ ਦੂਜੀਆਂ ਪਾਰਟੀਆਂ ਦੀ ਅੱਖ ਹੈ। ਭਾਜਪਾ ਨੇ ਵੀ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਭਾਜਪਾ ਆਗੂ ਤੇ ਸਾਬਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਜਾਖੜ ਵੱਡੇ ਆਗੂ ਹਨ। ਜੇਕਰ ਹਾਈਕਮਾਂਡ ਸਹਿਮਤ ਹੋ ਜਾਂਦੀ ਹੈ ਤਾਂ ਅਸੀਂ ਅਜਿਹੇ ਲੀਡਰਾਂ ਦਾ ਬਾਹਾਂ ਫੈਲਾ ਕੇ ਸਵਾਗਤ ਕਰਾਂਗੇ। ਬਾਜਵਾ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਦੀ ਕਮਜ਼ੋਰੀ ਕਾਰਨ ਸੁਨੀਲ ਜਾਖੜ ਨਾਲ ਅਜਿਹਾ ਸਲੂਕ ਕੀਤਾ ਗਿਆ। ਉਨ੍ਹਾਂ ਨੂੰ ਮੁਅੱਤਲ ਕਰਨ ਤੇ ਅਹੁਦਿਆਂ ਤੋਂ ਹਟਾਉਣ ਲਈ ਕਿਹਾ ਗਿਆ ਸੀ। ਜਾਖੜ ਪਰਿਵਾਰ ਨੇ 50 ਸਾਲਾਂ ਤੋਂ ਇਸ ਪਾਰਟੀ ਲਈ ਖੂਬ ਮਿਹਨਤ ਕੀਤੀ ਤੇ ਜਾਖੜ ਦਾ ਪਾਰਟੀ ਛੱਡਣਾ ਕਾਂਗਰਸ ਲਈ ਹੀ ਨੁਕਸਾਨਦਾਇਕ ਹੈ।

Peshawar: ਅਣਪਛਾਤੇ ਹਥਿਆਰਬੰਦਾਂ ਵੱਲੋਂ ਦੋ ਸਿੱਖ ਭਰਾਵਾਂ ਨੂੰ ਗੋਲੀ ਮਾਰ ਦਿੱਤੀ

ਪਾਕਿਸਤਾਨ ਦੇ ਪੇਸ਼ਾਵਰ 'ਚ ਐਤਵਾਰ ਨੂੰ ਕੁਝ ਅਣਪਛਾਤੇ ਹਥਿਆਰਬੰਦਾਂ ਵੱਲੋਂ ਦੋ ਸਿੱਖ ਭਰਾਵਾਂ ਨੂੰ ਗੋਲੀ ਮਾਰ ਦਿੱਤੀ ਗਈ। ਘਟਨਾ ਪੇਸ਼ਾਵਰ ਦੇ ਸਰਬੰਦ ਇਲਾਕੇ ਦੀ ਹੈ। ਗੋਲੀ ਲੱਗਣ ਕਾਰਨ ਦੋਨਾਂ ਭਰਾਵਾਂ ਦੀ ਮੌਤ ਹੋ ਗਈ ਹੈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਇਸ ਘਟਨਾ ਦਾ ਨੋਟਿਸ ਲਿਆ ਤੇ ਪੁਲਿਸ ਦੇ ਇੰਸਪੈਕਟਰ ਜਨਰਲ ਨੂੰ ਹੱਤਿਆ ਵਿੱਚ ਸ਼ਾਮਲ ਲੋਕਾਂ ਦੀ ਤੁਰੰਤ ਗ੍ਰਿਫਤਾਰੀ ਲਈ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਮਹਿਮੂਦ ਖਾਨ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਨਿੰਦਣਯੋਗ ਤੇ ਦੁਖਦਾਈ ਹੈ। ਇਸ ਘਿਨਾਉਣੇ ਕਤਲ ਵਿੱਚ ਸ਼ਾਮਲ ਤੱਤ ਕਾਨੂੰਨ ਦੀ ਸ਼ਹਿ ਤੋਂ ਬਚ ਨਹੀਂ ਸਕਦੇ। ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦਾ ਅਹਿਦ ਵੀ ਲਿਆ।

Punjab congerss: ਪੰਜਾਬ 'ਚ ਕਾਂਗਰਸ 'ਤੇ ਵੱਡਾ ਸਕੰਟ

ਪੰਜਾਬ 'ਚ ਕਾਂਗਰਸ 'ਤੇ ਵੱਡਾ ਸਕੰਟ ਨਜ਼ਰ ਆ ਰਿਹਾ ਹੈ। ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਛੱਡਣ ਮਗਰੋਂ ਘਮਾਸਾਣ ਮੱਚ ਗਿਆ ਹੈ। ਅਹਿਮ ਗੱਲ ਹੈ ਕਿ ਰਾਜਸਥਾਨ ਦੇ ਉਦੈਪੁਰ 'ਚ ਚੱਲ ਰਹੇ ਚਿੰਤਨ ਸ਼ਿਵਿਰ 'ਚੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਵੀ ਗਾਇਬ ਹਨ। ਇੱਥੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਪੰਜਾਬ ਤੋਂ ਪੁੱਜੇ ਹੋਏ ਹਨ।

ਪਿਛੋਕੜ

Punjab Breaking News, 15 May 2022 LIVE Updates: ਪੰਜਾਬ 'ਚ ਕਾਂਗਰਸ 'ਤੇ ਵੱਡਾ ਸਕੰਟ ਨਜ਼ਰ ਆ ਰਿਹਾ ਹੈ। ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਛੱਡਣ ਮਗਰੋਂ ਘਮਾਸਾਣ ਮੱਚ ਗਿਆ ਹੈ। ਅਹਿਮ ਗੱਲ ਹੈ ਕਿ ਰਾਜਸਥਾਨ ਦੇ ਉਦੈਪੁਰ 'ਚ ਚੱਲ ਰਹੇ ਚਿੰਤਨ ਸ਼ਿਵਿਰ 'ਚੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਵੀ ਗਾਇਬ ਹਨ। ਇੱਥੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਪੰਜਾਬ ਤੋਂ ਪੁੱਜੇ ਹੋਏ ਹਨ।


ਦੱਸ ਦਈਏ ਕਿ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਦੀ ਜੋੜੀ ਨੂੰ ਕਾਂਗਰਸ ਨੇ ਪੰਜਾਬ ਦੀ ਵਾਗਡੋਰ ਸੌਂਪੀ ਸੀ, ਉਨ੍ਹਾਂ ਨੂੰ ਹੁਣ ਚਿੰਤਨ ਸ਼ਿਵਿਰ ਵਿੱਚ ਨਹੀਂ ਬੁਲਾਇਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਸੁਨੀਲ ਜਾਖੜ ਵੀ ਸੱਦੇ ਦੀ ਉਡੀਕ ਕਰਦੇ ਰਹੇ। ਉਨ੍ਹਾਂ ਦੀ ਯੋਜਨਾ ਚਿੰਤਨ ਸ਼ਿਵਿਰ 'ਚ ਆਗੂਆਂ ਦੀ ਪੋਲ ਖੋਲ੍ਹਣ ਦੀ ਸੀ, ਪਰ ਸਭ ਕੁਝ ਧਰਿਆ ਧਰਾਇਆ ਰਹਿ ਗਿਆ। ਇਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ।


ਇਸ ਦੇ ਨਾਲ ਹੀ ਦਿੱਗਜ ਨੇਤਾ ਸੁਨੀਲ ਜਾਖੜ ਵੱਲੋਂ ਪਾਰਟੀ ਛੱਡਣ ਦੇ ਐਲਾਨ 'ਤੇ ਪੰਜਾਬ ਕਾਂਗਰਸ 'ਚ ਘਮਸਾਨ ਮਚ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਕਿਹਾ। ਦੂਜੇ ਪਾਸੇ ਸਿੱਧੂ ਨੇ ਜਾਖੜ ਨੂੰ ਸੋਨੇ ਤੋਂ ਵੀ ਵੱਧ ਬੇਸ਼ਕੀਮਤੀ ਦੱਸਿਆ। ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਤੰਜ਼ ਕੱਸਦਿਆ ਕਿਹਾ ਕਿ ਹੁਣ ਜਾਖੜ ਨੂੰ ਕਾਂਗਰਸ ਕੀ ਰਾਸ਼ਟਰਪਤੀ ਬਣਾ ਦੇਵੇ। ਉੱਥੇ ਹੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਜਾਖੜ ਕਾਂਗਰਸ 'ਚ ਕਿਰਾਏਦਾਰ ਨਹੀਂ ਸਨ। ਪੰਜਾਬ 'ਚ ਕਾਂਗਰਸ ਪਹਿਲਾਂ ਹੀ ਕਈ ਧੜਿਆਂ 'ਚ ਵੰਡੀ ਹੋਈ ਹੈ। ਅਜਿਹੇ 'ਚ ਇਸ ਨਵੇਂ ਘਮਸਾਨ ਕਾਰਨ ਪਾਰਟੀ ਦੀ ਹਾਲਤ ਵਿਗੜਦੀ ਨਜ਼ਰ ਆ ਰਹੀ ਹੈ।



ਦੱਸ ਦਈਏ ਕਿ ਨਵਜੋਤ ਸਿੱਧੂ 'ਤੇ ਕਾਂਗਰਸ ਨੇ ਚੋਣਾਂ ਤੋਂ 3 ਮਹੀਨੇ ਪਹਿਲਾਂ ਵੱਡਾ ਦਾਅ ਖੇਡਿਆ ਸੀ। ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਬਾਵਜੂਦ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ। ਕੁਝ ਹੀ ਦਿਨਾਂ 'ਚ ਸਿੱਧੂ ਨੇ ਅਜਿਹੀ ਬਗਾਵਤੀ ਜ਼ਮੀਨ ਤਿਆਰ ਕੀਤੀ ਕਿ ਕੈਪਟਨ ਨੂੰ CM ਦੀ ਕੁਰਸੀ ਛੱਡਣੀ ਪਈ। ਹਾਲਾਂਕਿ ਬਾਅਦ 'ਚ ਕਾਂਗਰਸ ਖੁਦ ਸਿੱਧੂ ਤੋਂ ਡਰ ਗਈ। ਪਹਿਲਾਂ ਉਨ੍ਹਾਂ ਨੂੰ ਸੀਐਮ ਨਹੀਂ ਬਣਾਇਆ ਗਿਆ। ਇਸ ਤੋਂ ਬਾਅਦ ਸਿੱਧੂ ਨੂੰ ਚੋਣਾਂ 'ਚ ਸੀਐਮ ਚਿਹਰਾ ਵੀ ਨਹੀਂ ਬਣਾਇਆ ਗਿਆ। ਹੁਣ ਕਾਂਗਰਸ ਨੇ ਸਿੱਧੂ ਨੂੰ ਅਨੁਸ਼ਾਸਨੀ ਕਾਰਵਾਈ ਦਾ ਨੋਟਿਸ ਭੇਜਿਆ ਹੋਇਆ ਹੈ।


ਇਹ ਵੀ ਅਹਿਮ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਸੀ ਤਾਂ ਸੁਨੀਲ ਜਾਖੜ, ਨਵਜੋਤ ਸਿੱਧੂ ਤੇ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਦੀ ਕੁਰਸੀ ਦੀ ਦੌੜ 'ਚ ਸਨ। ਕਾਂਗਰਸ ਨੇ ਚਰਨਜੀਤ ਚੰਨੀ 'ਤੇ ਦਾਅ ਖੇਡਿਆ। ਪਹਿਲਾਂ ਚੰਨੀ ਨੂੰ ਸੀਐਮ ਬਣਾਇਆ ਗਿਆ। ਫਿਰ ਚੋਣਾਂ 'ਚ ਸੀਐਮ ਚਿਹਰਾ ਵੀ ਬਣਾਇਆ। ਕਾਂਗਰਸ ਚੰਨੀ ਨੂੰ ਪੂਰੇ ਦੇਸ਼ 'ਚ ਇੱਕ ਵੱਡੇ ਦਲਿਤ ਆਗੂ ਵਜੋਂ ਪੇਸ਼ ਕਰ ਰਹੀ ਸੀ। ਹਾਲਾਂਕਿ ਚੰਨੀ ਭਦੌੜ ਤੇ ਚਮਕੌਰ ਸਾਹਿਬ ਤੋਂ ਹਾਰ ਗਏ। ਚੰਨੀ ਦਾ ਭਤੀਜਾ ਘਰ 'ਚੋਂ ਮਿਲੇ ਕਰੋੜਾਂ ਰੁਪਏ ਦੇ ਮਾਮਲੇ 'ਚ ਫਸ ਗਿਆ। ਇਸ ਤੋਂ ਬਾਅਦ ਕਾਂਗਰਸ ਨੇ ਵੀ ਉਨ੍ਹਾਂ ਤੋਂ ਦੂਰੀ ਬਣਾ ਲਈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.