Breaking News LIVE: ਕੋਰੋਨਾ ਮੁੜ ਬੇਲਗਾਮ, 10ਵੀਂ ਦੀਆਂ ਪ੍ਰੀਖਿਆਵਾਂ ਰੱਦ, 12ਵੀਂ ਦੀਆਂ ਟਾਲੀਆਂ
Punjab Breaking News, 14 April 2021 LIVE Updates: ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਸੀਬੀਐਸਈ ਬੋਰਡ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖਿਆ ਮੰਤਰੀ ਡਾ.ਰਮੇਸ਼ ਪੋਖਰਿਆਲ ਨਿਸ਼ੰਕ ਨਾਲ ਮੀਟਿੰਗ ਮਗਰੋਂ ਇਹ ਫੈਸਲਾ ਲਿਆ ਗਿਆ।
ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਸੀਬੀਐਸਈ ਬੋਰਡ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖਿਆ ਮੰਤਰੀ ਡਾ.ਰਮੇਸ਼ ਪੋਖਰਿਆਲ ਨਿਸ਼ੰਕ ਨਾਲ ਮੀਟਿੰਗ ਮਗਰੋਂ ਇਹ ਫੈਸਲਾ ਲਿਆ ਗਿਆ।
ਦੇਸ਼ 'ਚ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਲੌਕਡਾਊਨ ਲਾਇਆ ਜਾ ਸਕਦਾ ਹੈ ਪਰ ਹੁਣ ਸਾਫ ਹੋ ਗਿਆ ਹੈ ਕਿ ਪੂਰੇ ਦੇਸ਼ 'ਚ ਇੱਕ ਵਾਰ 'ਚ ਲੌਕਡਾਊਨ ਨਹੀਂ ਲਾਇਆ ਜਾ ਰਿਹਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਵੱਡੇ ਪੱਧਰ ‘ਤੇ ਤਾਲਾਬੰਦ ਕਰਨ ਨਹੀਂ ਜਾ ਰਹੀ। ਇਸ ਦੀ ਬਜਾਏ ਉਹ ਇਸ ਪ੍ਰਕਿਰਿਆ ਨੂੰ ਸਿਰਫ ਛੋਟੇ-ਛੋਟੇ ਖੇਤਰਾਂ ਤੱਕ ਸੀਮਤ ਰੱਖਣਗੇ।
ਮੰਗਲਵਾਰ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨਾਲ ਇੱਕ ਵਰਚੁਅਲ ਬੈਠਕ ਵਿੱਚ ਸੀਤਾਰਮਨ ਨੇ ਵਿਸ਼ਵ ਬੈਂਕ ਦੁਆਰਾ ਇਸ ਆਲਮੀ ਮਹਾਂਮਾਰੀ ਦੇ ਦੌਰ ਵਿੱਚ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਕਾਸ ਲਈ ਵਿੱਤ ਦੀ ਉਪਲਬਧਤਾ ਲਈ ਉਧਾਰ ਲੈਣ ਦੀ ਸਮਰੱਥਾ ਵਧਾਉਣ ਦੇ ਵਿਸ਼ਵ ਬੈਂਕ ਦੇ ਫੈਸਲੇ ਦਾ ਸਵਾਗਤ ਕੀਤਾ।
ਵਿੱਤ ਮੰਤਰਾਲੇ ਨੇ ਟਵੀਟ ਕੀਤਾ ਕਿ ਸੀਤਾਰਮਨ ਨੇ ਇਸ ਭਿਆਨਕ ਤਬਾਹੀ ਨਾਲ ਨਜਿੱਠਣ ਲਈ ਭਾਰਤ ਵੱਲੋਂ ਚੁੱਕੇ ਪੰਜ ਕਦਮ ਸਾਂਝੇ ਕੀਤੇ। ਇਸ ਲਾਗ ਨੂੰ ਰੋਕਣ ਲਈ ਟੈਸਟ, ਟਰੈਕ, ਟ੍ਰੀਟ, ਵੈਕਸੀਨ ਤੇ ਕੋਵਿਡ -19 ਅਨੁਕੂਲ ਵਿਵਹਾਰ ਅਪਣਾਉਣ ਦਾ ਫਾਰਮੂਲਾ ਅਪਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੂਜੀ ਲਹਿਰ ਵਿੱਚ ਵੀ ਇਹ ਸਾਡੇ ਲਈ ਬਹੁਤ ਸਪਸ਼ਟ ਹੈ ਕਿ ਅਸੀਂ ਵੱਡੇ ਪੱਧਰ ‘ਤੇ ਤਾਲਾਬੰਦੀ ਨਹੀਂ ਕਰਨ ਜਾ ਰਹੇ ਹਾਂ। ਅਸੀਂ ਪੂਰੀ ਤਰਾਂ ਨਾਲ ਆਰਥਿਕਤਾ ਨੂੰ ਠੱਪ ਨਹੀਂ ਕਰ ਸਕਦੇ। ਇੱਕੋ-ਇੱਕ ਢੁਕਵਾਂ ਹੱਲ ਹੈ ਕਿ ਮਰੀਜ਼ਾਂ ਨੂੰ ਸਥਾਨਕ ਤੌਰ 'ਤੇ ਅਲੱਗ ਥਲੱਗ ਤੇ ਕੁਵਾਰੰਟੀਨ ਕੀਤਾ ਜਾਵੇ।
ਕੁਲ ਕੋਰੋਨਾ ਕੇਸ - 1 ਕਰੋੜ 38 ਲੱਖ 73 ਹਜ਼ਾਰ 825
ਕੁੱਲ ਡਿਸਚਾਰਜ - 1 ਕਰੋੜ 23 ਲੱਖ 36 ਹਜ਼ਾਰ
ਕੁੱਲ ਐਕਟਿਵ ਕੇਸ- 13 ਲੱਖ 65 ਹਜ਼ਾਰ 704
ਕੁੱਲ ਮੌਤਾਂ - 1 ਲੱਖ 72 ਹਜ਼ਾਰ 85
ਕੁੱਲ ਟੀਕਾਕਰਨ - 11 ਕਰੋੜ 11 ਲੱਖ 79 ਹਜ਼ਾਰ 578 ਖੁਰਾਕ ਦਿੱਤੀਆਂ
ਸਿਹਤ ਵਿਭਾਗ ਦੇ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਲੌਕਡਾਊਨ ਲਾਗੂ ਹੋਣ ਤੋਂ ਪ੍ਰਹੇਜ ਕੀਤਾ ਜਾਵੇਗਾ। ਇਸ ਕਰਕੇ ਕੋਰੋਨਾ 'ਤੇ ਨਿਯੰਤਰਣ ਪਾਉਣ ਲਈ ਵੀਕਐਂਡ ਲੌਕਡਾਊਨ ਪ੍ਰਭਾਵਸ਼ਾਲੀ ਤਰੀਕਾ ਸਾਬਤ ਹੋ ਸਕਦਾ ਹੈ। ਹਾਲਾਂਕਿ ਸੂਬੇ ਵਿਚ ਚੱਲ ਰਹੀ ਫਸਲ ਖਰੀਦ ਪ੍ਰਕਿਰਿਆ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਇਸ ‘ਤੇ ਕੋਈ ਰੋਕ ਨਹੀਂ ਹੋਵੇਗੀ।
ਪਿਛੋਕੜ
Punjab Breaking News, 14 April 2021 LIVE Updates: ਪੰਜਾਬ ਵਿੱਚ ਵੀਕਐਂਡ ਕਰਫਿਊ ਲਗਾਇਆ ਜਾ ਸਕਦਾ ਹੈ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਹਰ ਹਫ਼ਤੇ ਕੋਰੋਨਾ ਦੀ ਸਮੀਖਿਆ ਕਰਨ ਲਈ ਮੀਟਿੰਗ ਕਰ ਰਹੇ ਹਨ। ਇਸ ਵਾਰ ਬੈਠਕ ਬੁੱਧਵਾਰ ਨੂੰ ਹੋਣ ਦੀ ਸੰਭਾਵਨਾ ਹੈ। ਸਮਾਜਿਕ ਦੂਰੀਆਂ ਪ੍ਰਤੀ ਲੋਕਾਂ ਦੀ ਵੱਧ ਰਹੀ ਅਣਗਹਿਲੀ ਦੇ ਮੱਦੇਨਜ਼ਰ ਸਿਹਤ ਵਿਭਾਗ ਇਸ ਹਫ਼ਤੇ ਤੋਂ ਵੀਕਐਂਡ ਲੌਕਡਾਊਨ ਲਗਾਉਣ ਦੀ ਸਿਫਾਰਸ਼ ਕਰੇਗਾ। ਦੱਸ ਦਈਏ ਕਿ ਇਸ ਸਮੇਂ ਸੂਬੇ ਵਿੱਚ ਰਾਤ ਦਾ ਕਰਫਿਊ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੈ, ਪਰ ਇਹ ਪ੍ਰਭਾਵਸ਼ਾਲੀ ਸਿੱਧ ਨਹੀਂ ਹੋ ਰਿਹਾ।
ਸਿਹਤ ਵਿਭਾਗ ਦੇ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਲੌਕਡਾਊਨ ਲਾਗੂ ਹੋਣ ਤੋਂ ਪ੍ਰਹੇਜ ਕੀਤਾ ਜਾਵੇਗਾ। ਇਸ ਕਰਕੇ ਕੋਰੋਨਾ 'ਤੇ ਨਿਯੰਤਰਣ ਪਾਉਣ ਲਈ ਵੀਕਐਂਡ ਲੌਕਡਾਊਨ ਪ੍ਰਭਾਵਸ਼ਾਲੀ ਤਰੀਕਾ ਸਾਬਤ ਹੋ ਸਕਦਾ ਹੈ। ਹਾਲਾਂਕਿ ਸੂਬੇ ਵਿਚ ਚੱਲ ਰਹੀ ਫਸਲ ਖਰੀਦ ਪ੍ਰਕਿਰਿਆ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਇਸ ‘ਤੇ ਕੋਈ ਰੋਕ ਨਹੀਂ ਹੋਵੇਗੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਸਖ਼ਤੀ ਵਧਾ ਦਿੱਤੀ ਹੈ।ਨਵੇਂ ਹੁਕਮਾਂ ਮੁਤਾਬਿਕ ਰੌਕ ਗਾਰਡਨ ਸੈਲਾਨੀਆਂ ਲਈ ਅਗਲੇ ਹੁਕਮਾਂ ਤੱਕ ਬੰਦ ਰਹੇਗਾ।ਸੁਖਨਾ ਲੇਕ ਦਾ ਇਲਾਕਾ ਵੀ ਵੀਕਐਂਡ ਉੱਤੇ ਬੰਦ ਰਹੇਗਾ।
ਇਸ ਤੋਂ ਇਲਾਵਾ ਨਾਇਟ ਕਰਫਿਊ ਦਾ ਸਮਾਂ ਵੀ ਬਦਲਿਆ ਗਿਆ ਹੈ ਹੁਣ ਰਾਤ 10ਵਜੇ ਤੋਂ ਸਵੇਰ 5 ਵਜੇ ਤੱਕ ਨਾਇਟ ਕਰਫਿਊ ਰਹੇਗਾ।ਇਸ ਦੇ ਨਾਲ ਹੀ ਸਾਰੀ ਗੈਰ ਜ਼ਰੂਰੀ ਆਵਾਜਾਈ ਵੀ ਬੰਦ ਰਹੇਗੀ।ਇਸ ਦੇ ਨਾਲ ਹੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਇਕੱਠ ਦੀ ਸੀਮਾ ਆਊਟਡੋਰ ਵਾਸਤੇ 200 ਅਤੇ ਇਨਡੋਰ ਵਾਸਤੇ 100 ਤੱਕ ਸੀਮਤ ਹੋਵੇਗੀ। ਨਵੇਂ ਨਿਯਮਾਂ ਮੁਤਾਬਿਕ ਸਿਰਫ 50% ਸਮਰੱਥਾ ਨਾਲ ਮਾਲ, ਰੈਸਟੋਰੈਂਟ/ਹੋਟਲ ਰਾਤ ਚੱਲਣਗੇ ਅਤੇ 9:30 ਵਜੇ ਤੱਕ ਬੰਦ ਕਰਨੇ ਪੈਣਗੇ, ਅੱਜ ਰਾਤ 10 ਵਜੇ ਤੋਂ ਇਹ ਆਦੇਸ਼ ਲਾਗੂ ਹੋਣਗੇ।
- - - - - - - - - Advertisement - - - - - - - - -