ਫਾਜ਼ਿਲਕਾ: ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਵਲੋਂ ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਲਈ ਵਾਰ - ਵਾਰ ਭਾਰਤ ਦੀ ਸਰਹੱਦ ਤੇ ਨਸ਼ੇ ਦੀ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਰ ਭਾਰਤੀ ਫੌਜ ਦੇ ਜਵਾਨਾਂ ਵਲੋਂ ਉਨ੍ਹਾਂ ਦੇ ਮਨਸੂਬੀਆਂ ਨੂੰ ਵਾਰ ਵਾਰ ਨਾਕਾਮ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਅੱਜ ਵੀ ਪਾਕਿਸਤਾਨੀ ਤਸਕਰਾਂ ਵਲੋਂ ਭਾਰਤ ਦੀ ਸਰਹੱਦ ਨੇੜਲੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਮੁਹਾਰ ਸੋਨਾ ਦੇ ਤਾਰਾਂ ਪਾਰ ਦੇ ਖੇਤਾਂ ਵਿੱਚ ਹੀਰੋਈਨ ਦੇ ਚਾਰ ਪੈਕੇਟ ਸੁੱਟੋ ਗਏ ਸੀ।ਜਿਨ੍ਹਾਂ ਨੂੰ BSF ਦੀ 96 ਬਟਾਲੀਅਨ ਅਤੇ ਪੰਜਾਬ ਪੁਲਿਸ ਵਲੋਂ ਚਲਾਏ ਗਏ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਬਰਾਮਦ ਕੀਤਾ ਗਿਆ।


ਇਹ ਵੀ ਪੜ੍ਹੋ: Punjab Lockdown Travel Rules: ਪੰਜ ਜ਼ਿਲ੍ਹਿਆਂ 'ਚ ਵਾਹਨਾਂ ਦੀ ਸਮਰੱਥਾ ਉੱਤੇ ਮੁੜ ਪਾਬੰਦੀ, ਸਰਿਫ 50% ਸਮਰੱਥਾ ਦੀ ਆਗਿਆ

ਜਿੱਥੇ ਇਸ ਬਰਾਮਦਗੀ ਸਬੰਧੀ BSF ਦੇ ਸੀਈਓ ਸੇਕਟਰ ਅਬੋਹਰ ਨਰੇਸ਼ ਕੁਮਾਰ ਨੇ ਦੱਸਿਆ ਕਿ ਅਬੋਹਰ ਸੇਕਟਰ ਦੀ 96 ਬਟਾਲੀਅਨ ਦੇ ਜਵਾਨਾਂ ਵਲੋਂ ਪਿੰਡ ਮੁਹਾਰ ਸੋਨਾ ਦੀ ਜੀਰੋ ਲਾਇਨ ਉੱਤੇ ਪੇਟਰੋਲਿੰਗ ਕੀਤੀ ਜਾ ਰਹੀ ਸੀ।ਇਸ ਦੌਰਾਨ BSF ਦੇ ਜਵਾਨਾਂ ਨੂੰ ਪੈਰਾਂ ਦੇ ਸ਼ੱਕੀ ਨਿਸ਼ਾਨ ਵਿਖਾਈ ਦਿੱਤੇ। ਜਿਸ ਤੇ ਜਵਾਨਾਂ ਵਲੋਂ ਸਰਚ ਕਰਕੇ 4 ਪੈਕੇਟ ਹੇਰੋਇਨ ਦੇ ਬਰਾਮਦ ਕੀਤੇ ਗਏ।ਇਨ੍ਹਾਂ ਚਾਰ ਪੈਕਟਾਂ 'ਚ 4 ਕਿੱਲੋ 260 ਗਰਾਮ ਨਸ਼ੀਲਾ ਪੱਧਾਰਥ ਹੈ।

ਇਹ ਵੀ ਪੜ੍ਹੋ: Punjab Lockdown Guidelines: ਵਿਆਹ ਅਤੇ ਅੰਤਿਮ ਸੰਸਕਾਰ ਤੋਂ ਇਲਾਵਾ ਸਮਾਜਿਕ ਇੱਕਠ ਤੇ ਰੋਕ, ਪੰਜਾਬ ਸਰਕਾਰ ਵਲੋਂ ਨਵੀਆਂ ਗਾਈਡਲਾਇਨਜ਼ ਜਾਰੀ

ਇਹ ਵੀ ਪੜ੍ਹੋ: Harley-Davidson ਦੀ ਭਾਰਤ 'ਚੋਂ ਜਾਣ ਦੀ ਤਿਆਰੀ