ਚੰਡੀਗੜ੍ਹ:  ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੇਸੂ ਮਾਜਰਾ ਸਰਕਾਰੀ ਸਕੂਲ ਖਰੜ ਦਾ ਅਚਾਨਕ ਦੌਰਾ ਕੀਤਾ।ਉਨ੍ਹਾਂ ਇੱਥੇ ਦੇ ਮੌਜਾਦੂ ਹਲਾਤਾਂ ਦਾ ਜਾਇਜ਼ਾ ਲਿਆ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ।


ਹਰਜੋਤ ਬੈਂਸ ਨੇ ਕਿਹਾ, "ਅੱਜ ਮੈਂ ਖਰੜ ਦੇ ਦੇਸੂ ਮਾਜਰਾ ਸਕੂਲ ਦਾ ਦੌਰਾ ਕੀਤਾ, ਸਾਡੇ ਅਧਿਆਪਕ ਹਰ ਮੁਸ਼ਕਲ ਦੇ ਵਿਰੁੱਧ ਬਹੁਤ ਮਿਹਨਤ ਕਰ ਰਹੇ ਹਨ। ਬਿਨ੍ਹਾਂ ਫਰਨੀਚਰ ਅਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਵਿੱਚ ਹਨ। ਜ਼ਮੀਨੀ ਦੌਰੇ ਸਾਨੂੰ ਸਹੀ ਸਥਿਤੀ ਜਾਣਨ ਵਿੱਚ ਮਦਦ ਕਰਦੇ ਹਨ।"


 


 



 


ਇਸ ਦੌਰਾਨ ਸਕੂਲ ਦੇ ਕਈ ਕਲਾਸਾਂ ਵਿੱਚ ਬੱਚਿਆਂ ਦੇ ਬੈਠਣ ਲਈ ਫਰਨੀਚਰ ਨਹੀਂ ਸੀ। ਇਸ ਤੋਂ ਇਲਾਵਾ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ। ਸਿੱਖਿਆ ਮੰਤਰੀ ਬੈਂਸ ਨੇ ਦੌਰੇ ਤੋਂ ਬਾਅਦ ਕਿਹਾ ਕਿ ਇੰਨੀਆਂ ਕਮੀਆਂ ਦੇ ਬਾਵਜੂਦ ਸਾਡੇ ਅਧਿਆਪਕ ਸਖ਼ਤ ਮਿਹਨਤ ਕਰ ਰਹੇ ਹਨ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਜ਼ਮੀਨੀ ਦੌਰੇ ਤੋਂ ਸਾਨੂੰ ਅਸਲ ਸਥਿਤੀ ਬਾਰੇ ਪਤਾ ਲੱਗੇਗਾ। ਉਸ ਤੋਂ ਬਾਅਦ ਉਨ੍ਹਾਂ ਨੂੰ ਸੁਧਾਰਿਆ ਜਾਵੇਗਾ।