ਚੰਡੀਗੜ੍ਹ: ਪੰਜਾਬ ਵਿੱਚ ਹੁਣ ਫਾਇਰਮੈਨ ਕੱਚੇ ਨਹੀਂ ਰਹਿਣਗੇ। ਸਰਕਾਰ ਨੇ ਇਨ੍ਹਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਦਿੱਤੀ। ਇਹ ਜਾਣਕਾਰੀ ਉਨ੍ਹਾਂ ਨੇ ਵਿਧਾਇਕ ਨਰਿੰਦਰ ਕੌਰ ਭਾਰਜ ਦੇ ਧਿਆਨ ਦਿਵਾਊ ਮਤੇ ਦੌਰਾਨ ਪੁੱਛੇ ਸਵਾਲ 'ਤੇ ਦਿੱਤੀ।


ਨਰਿੰਦਰ ਕੌਰ ਨੇ ਫਾਇਰ ਸਟੇਸ਼ਨ ਅਤੇ ਫਾਇਰ ਕਰਮੀਆਂ ਦੀ ਸਮੱਸਿਆ ਦਾ ਮੁੱਦਾ ਸਦਨ ​​ਵਿੱਚ ਉਠਾਇਆ। ਵਿਧਾਇਕ ਨੇ ਪੁੱਛਿਆ ਕਿ ਸਰਕਾਰ ਇਸ ਦਿਸ਼ਾ ਵਿੱਚ ਕੀ ਕਰ ਰਹੀ ਹੈ। ਨਿੱਝਰ ਨੇ ਦੱਸਿਆ ਕਿ ਪੰਜਾਬ ਵਿੱਚ 69 ਫਾਇਰ ਸਟੇਸ਼ਨ, 1,042 ਫਾਇਰਮੈਨ ਅਤੇ 300 ਫਾਇਰ ਡਰਾਈਵਰ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੱਚੇ ਕਾਮੇ ਹਨ। ਉਨ੍ਹਾਂ ਨੂੰ ਪੱਕਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 991 ਨਵੇਂ ਫਾਇਰਮੈਨ, 326 ਡਰਾਈਵਰ ਅਤੇ 69 ਫਾਇਰ ਫਾਈਟਰਾਂ ਦੀ ਭਰਤੀ ਲਈ ਚੋਣ ਬੋਰਡ ਨੂੰ ਪ੍ਰਸਤਾਵ ਭੇਜਿਆ ਜਾ ਰਿਹਾ ਹੈ।


ਰੈਗੂਲਰ ਫਾਇਰ ਕਰਮੀਆਂ ਨੂੰ ਟ੍ਰੇਨਿੰਗ ਲਈ ਨਾਗਪੁਰ ਭੇਜਣਾ ਪੈਂਦਾ ਹੈ। ਇਸ ਸਮੱਸਿਆ ਨੂੰ ਦੇਖਦਿਆਂ ਸਰਕਾਰ ਨੇ ਪੰਜਾਬ ਦੇ ਲਾਲੜੂ ਵਿੱਚ ਇੱਕ ਅਜਿਹੀ ਥਾਂ ਦੀ ਤਲਾਸ਼ ਕੀਤੀ ਹੈ, ਜਿੱਥੇ ਇੱਕ ਸਿਖਲਾਈ ਸੰਸਥਾ ਸਥਾਪਤ ਕੀਤੀ ਜਾਵੇਗੀ। ਪੰਜਾਬ ਸਰਕਾਰ ਕੋਲ 315 ਫਾਇਰ ਵਾਹਨ ਹਨ, ਜਿਨ੍ਹਾਂ ਵਿੱਚੋਂ 72 ਇਸ ਸਾਲ ਖਰੀਦੀਆਂ ਗਈਆਂ ਹਨ। ਇੱਥੇ 69 ਹਾਈਡ੍ਰੌਲਿਕ ਟੂਲ ਹਨ। ਇਨ੍ਹਾਂ ਵਿੱਚੋਂ 45 ਇਸ ਸਾਲ ਖਰੀਦੇ ਗਏ ਹਨ। ਇਸ ਦੇ ਨਾਲ ਹੀ 141 ਫਾਇਰ ਪਰੂਫ ਜੈਕਟਾਂ ਹਨ। ਮੋਹਾਲੀ ਦੀ ਬੋਰਾਂਟੋ ਕੰਪਨੀ ਤੋਂ ਸਕਾਈ ਲਿਫਟ ਲਈ ਗਈ ਹੈ। ਅੱਗ ਬੁਝਾਉਣ ਲਈ ਜਰਮਨੀ ਤੋਂ 55 ਆਧੁਨਿਕ ਮਸ਼ੀਨਾਂ ਮੰਗਵਾਈਆਂ ਜਾ ਰਹੀਆਂ ਹਨ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: