ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਧਰਮ ਪਤਨੀ ਡਾ: ਗੁਰਪ੍ਰੀਤ ਕੌਰ ਜੀ ਨੂੰ ਵਧਾਈਆਂ ਦਿੱਤੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਭਗਵੰਤ ਮਾਨ ਜੀ ਅਤੇ ਉਹਨਾਂ ਦੀ ਧਰਮ ਪਤਨੀ ਡਾ: ਗੁਰਪ੍ਰੀਤ ਕੌਰ ਜੀ ਨੂੰ ਬਹੁਤ-ਬਹੁਤ ਮੁਬਾਰਕਾਂ। ਮੈਂ ਉਨ੍ਹਾਂ ਦੇ ਲੰਮੇ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਦੀ ਕਾਮਨਾ ਕਰਦਾ ਹਾਂ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਦੂਜੀ ਵਾਰ ਲਾੜਾ ਬਣ ਗਏ ਹਨ। ਉਨ੍ਹਾਂ ਨੇ ਡਾ.ਗੁਰਪ੍ਰੀਤ ਕੌਰ ਦੇ ਨਾਲ ਸੀਐਮ ਨਿਵਾਸ ਫੇਰੇ ਲਏ। ਅਰਵਿੰਦ ਕੇਜਰੀਵਾਲ ਨੇ ਪਿਤਾ ਅਤੇ ਰਾਘਵ ਚੱਢਾ ਨੇ ਭਰਾ ਵਾਲੀਆਂ ਰਸਮਾਂ ਨਿਭਾਈਆਂ ਹਨ। ਮਾਨ ਅਤੇ ਗੁਰਪ੍ਰੀਤ ਦੇ ਪਰਿਵਾਰ ਤੋਂ ਇਲਾਵਾ ਕੇਜਰੀਵਾਲ ਦਾ ਪਰਿਵਾਰ ਵੀ ਵਿਆਹ ਵਿੱਚ ਸ਼ਾਮਿਲ ਹੋਇਆ।
32 ਸਾਲਾ ਗੁਰਪ੍ਰੀਤ ਕੌਰ ,ਭਗਵੰਤ ਮਾਨ (ਉਮਰ 48) ਤੋਂ 16 ਸਾਲ ਛੋਟੀ ਹੈ। ਦੋਵਾਂ ਦੀ ਮੁਲਾਕਾਤ ਕਰੀਬ ਚਾਰ ਸਾਲ ਪਹਿਲਾਂ ਹੋਈ ਸੀ। ਭਗਵੰਤ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਨੇ 2015 'ਚ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਲਿਆ ਸੀ। ਮਾਨ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਦਿਲਸ਼ਾਨ (17) ਅਤੇ ਸੀਰਤ (21) ਹਨ ਅਤੇ ਉਹ ਆਪਣੀ ਮਾਂ ਨਾਲ ਅਮਰੀਕਾ ਵਿੱਚ ਰਹਿੰਦੇ ਹਨ।

2019 ਤੋਂ ਮਾਨ ਪਰਿਵਾਰ ਨਾਲ ਜਾਣ-ਪਛਾਣ
ਡਾ: ਗੁਰਪ੍ਰੀਤ ਕੌਰ ਮੂਲ ਰੂਪ ਵਿੱਚ ਹਰਿਆਣਾ ਦੇ ਪਿਹੋਵਾ ਦੇ ਵਾਰਡ 5 ਦੀ ਤਿਲਕ ਕਲੋਨੀ ਦੀ ਰਹਿਣ ਵਾਲੀ ਹੈ। ਉਸਨੇ ਅੰਬਾਲਾ ਦੇ ਮੁਲਾਣਾ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. ਦੀ ਪੜ੍ਹਾਈ ਕੀਤੀ ਹੈ। ਉਹ ਹੁਣ ਰਾਜਪੁਰਾ ਵਿੱਚ ਰਹਿੰਦੀ ਹੈ। ਪਰਿਵਾਰ ਮੁਤਾਬਕ ਭਗਵੰਤ ਦੀ ਭੈਣ ਦੀ ਗੁਰਪ੍ਰੀਤ ਨਾਲ ਚੰਗੀ ਦੋਸਤੀ ਹੈ। ਇਸ ਕਾਰਨ ਮਾਨ ਦਾ ਪਰਿਵਾਰ ਗੁਰਪ੍ਰੀਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਭਗਵੰਤ ਤੇ ਗੁਰਪ੍ਰੀਤ ਪਹਿਲੀ ਵਾਰ 2019 ਵਿੱਚ ਮਿਲੇ ਸਨ। ਮਾਨ ਉਸ ਸਮੇਂ ਸੰਗਰੂਰ ਤੋਂ ਸੰਸਦ ਮੈਂਬਰ ਸਨ। ਉਹ ਮੁੱਖ ਮੰਤਰੀ ਵਜੋਂ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਨਜ਼ਰ ਆਈ ਸੀ।
ਰਾਜਨੀਤੀ ਕਾਰਨ ਪਹਿਲੀ ਪਤਨੀ ਤੋਂ ਤਲਾਕ
ਸੀ.ਐਮ ਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਸਬੰਧ ਸਿਆਸਤ ਕਾਰਨ ਵਿਗੜ ਗਏ ਸਨ। 2014 ਵਿੱਚ ਉਨ੍ਹਾਂ ਸੰਗਰੂਰ ਲੋਕ ਸਭਾ ਸੀਟ ਤੋਂ ਲੋਕ ਸਭਾ ਚੋਣ ਲੜੀ ਸੀ। ਫਿਰ ਉਨ੍ਹਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨੇ ਵੀ ਚੋਣ ਪ੍ਰਚਾਰ ਕੀਤਾ। ਹਾਲਾਂਕਿ ਅਗਲੇ ਸਾਲ ਹੀ ਰਿਸ਼ਤਾ ਵਿਗੜਨਾ ਸ਼ੁਰੂ ਹੋ ਗਿਆ। ਸੀਐਮ ਮਾਨ ਦਾ ਕਹਿਣਾ ਸੀ ਕਿ ਉਹ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਹੇ ਹਨ। ਪਰਿਵਾਰ ਅਤੇ ਪੰਜਾਬ ਤੋਂ ਉਨ੍ਹਾਂ ਨੇ ਪੰਜਾਬ ਨੂੰ ਚੁਣਿਆ, ਜਿਸ ਤੋਂ ਬਾਅਦ 2015 'ਚ ਉਨ੍ਹਾਂ ਦਾ ਤਲਾਕ ਹੋ ਗਿਆ। ਪਤਨੀ ਪੁੱਤਰ-ਧੀ ਨਾਲ ਅਮਰੀਕਾ ਚਲੀ ਗਈ ਸੀ।