ਚੰਡੀਗੜ੍ਹ: ਆਪਣੇ ਮੰਤਰੀਆਂ ਦੇ ਵਿਭਾਗਾਂ ਦੀ ਰੱਦੋ ਬਦਲ ਕਰਨ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸਿਆਸੀ ਨਿਯੁਕਤੀਆਂ ਭਾਵ ਚੇਅਰਮੈਨੀਆਂ ਵੰਡਣ ਦਾ ਸਮਾਂ ਆ ਗਿਆ ਹੈ। ਆਪਣੇ ਮੰਤਰੀ ਰੁਸਾਉਣ ਮਗਰੋਂ ਹੁਣ ਕੈਪਟਨ ਕੁਝ ਬਾਗ਼ੀ ਵਿਧਾਇਕਾਂ ਤੇ ਹੋਰਨਾਂ ਲੀਡਰਾਂ ਨੂੰ ਬੋਰਡ, ਕਾਰਪੋਰੇਸ਼ਨ, ਇੰਪਰੂਵਮੈਂਟ ਟਰੱਸਟ ਤੇ ਪੰਚਾਇਤੀ ਰਾਜ ਅਦਾਰਿਆਂ ਵਿੱਚ ਐਡਜਸਟ ਕਰਨਗੇ। ਇਹ ਸਭ ਆਉਂਦੇ ਦਿਨਾਂ ਵਿੱਚ ਸੰਭਵ ਹੈ।
ਇਨ੍ਹਾਂ ਨਿਯੁਕਤੀਆਂ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਹਰੀ ਝੰਡੀ ਪਹਿਲਾਂ ਹੀ ਦੇ ਦਿੱਤੀ ਹੈ ਪਰ ਚੋਣਾਂ ਕਰਕੇ ਇਨ੍ਹਾਂ ਨਿਯੁਕਤੀਆਂ ਵਿੱਚ ਦੇਰੀ ਹੋਈ ਹੈ। ਹੁਣ ਵੋਟਾਂ ਪੈਣ ਮਗਰੋਂ ਵਿਧਾਇਕ ਤੇ ਲੀਡਰ ਝਾਕ ਕਰ ਰਹੇ ਹਨ ਕਿ ਉਨ੍ਹਾਂ ਦੀ ਝੋਲੀ ਕੁਝ ਪਾਇਆ ਜਾਵੇ, ਕਿਉਂਕਿ ਸਰਕਾਰ ਆਪਣਾ ਦੋ ਸਾਲ ਤੋਂ ਵੱਧ ਦਾ ਕਾਰਜਕਾਲ ਪੂਰਾ ਕਰ ਚੁੱਕੀ ਹੈ।
ਮੰਤਰੀਆਂ ਦੇ ਖੰਭ ਕੁਤਰਨ ਮਗਰੋਂ ਹੁਣ ਕੈਪਟਨ ਸਰਕਾਰ ਦੀ ਆਈ ਚੌਧਰ ਵੰਡਣ ਦੀ ਵਾਰੀ
ਏਬੀਪੀ ਸਾਂਝਾ
Updated at:
10 Jun 2019 02:47 PM (IST)
ਆਪਣੇ ਮੰਤਰੀ ਰੁਸਾਉਣ ਮਗਰੋਂ ਹੁਣ ਕੈਪਟਨ ਕੁਝ ਬਾਗ਼ੀ ਵਿਧਾਇਕਾਂ ਤੇ ਹੋਰਨਾਂ ਲੀਡਰਾਂ ਨੂੰ ਬੋਰਡ, ਕਾਰਪੋਰੇਸ਼ਨ, ਇੰਪਰੂਵਮੈਂਟ ਟਰੱਸਟ ਤੇ ਪੰਚਾਇਤੀ ਰਾਜ ਅਦਾਰਿਆਂ ਵਿੱਚ ਐਡਜਸਟ ਕਰਨਗੇ।
- - - - - - - - - Advertisement - - - - - - - - -