ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ 7 ਵਜੇ ਪੰਜਾਬ ਦੀ ਜਨਤਾ ਨੂੰ ਆਨਲਾਈਨ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਸੰਬੋਧਨ ਕਰਨਗੇ।ਉਹ ਇਸ ਦੌਰਾਨ ਕੋਰੋਨਾ ਸਬੰਧੀ ਕੁੱਝ ਨਵੀਂਆਂ ਗਾਈਡਲਾਈਨਜ਼ ਦਾ ਐਲਾਨ ਵੀ ਕਰ ਸਕਦੇ ਹਨ।ਦੱਸ ਦੇਈਏ ਕਿ ਕੋਰੋਨਾਵਾਇਰਸ ਤੇ ਕਾਬੂ ਪਾਉਣ ਲਈ ਲਾਈਆਂ ਗਈਆਂ ਪਾਬੰਦੀਆਂ ਪੰਜਾਬ ਵਿੱਚ ਕੱਲ੍ਹ ਯਾਨੀ 15 ਮਈ ਨੂੰ ਖ਼ਤਮ ਹੋ ਜਾਣੀਆਂ ਹਨ।