ਅੰਮਿਤਸਰ: ਅੰਮ੍ਰਿਤਸਰ ਸ਼ਹਿਰ ਦੇ ਨਵੇਂ ਚੁਣੇ ਗਏ ਮੇਅਰ 'ਤੇ ਵੱਡਾ ਵਿਵਾਦ ਹੋਇਆ ਸੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਾਰਾਜ਼ ਹੋ ਗਏ ਸੀ। ਬਾਅਦ 'ਚ ਉਨ੍ਹਾਂ ਨੂੰ ਬਹੁਤਾ ਮਨਾਇਆ ਵੀ ਨਹੀਂ ਗਿਆ ਪਰ ਉਹ ਮੰਨ ਗਏ।


ਅੰਮ੍ਰਿਤਸਰ ਨਗਰ ਨਿਗਮ ਲਈ ਸਿੱਧੂ ਨੇ ਭਾਵੇਂ ਮੰਤਰੀ ਹੋਣ ਦੇ ਬਾਵਜੂਦ ਇੱਕ ਗ੍ਰਾਂਟ ਨਹੀਂ ਦਿੱਤੀ ਪਰ ਹੁਣ ਕੈਪਟਨ ਨੇ ਨਵੇਂ ਕੌਸਲਰਾਂ ਨਾਲ ਮੀਟਿੰਗ ਕਰਕੇ ਅੰਮ੍ਰਿਤਸਰ ਸ਼ਹਿਰ ਦੇ ਲਈ ਵਿਕਾਸ ਕੰਮ ਨੇਪਰੇ ਚੜਾਉਣ ਵਾਸਤੇ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਪੱਸ਼ਟ ਕੀਤਾ ਕਿ ਸ਼ਹਿਰ ਦੇ ਕੰਮਾਂ ਵਾਸਤੇ ਸਰਕਾਰ ਵੱਲੋਂ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗਾ।

ਕੈਪਟਨ ਦਾ ਇਹ ਕਦਮ ਵੀ ਸਿੱਧੂ ਦੇ ਖ਼ਿਲਾਫ ਦੱਸਿਆ ਜਾ ਰਿਹਾ ਹੈ ਕਿਉਂਕਿ ਸਿੱਧੂ ਅਜੇ ਤੱਕ ਲੁਧਿਆਣਾ ਨਗਰ ਨਿਗਮ ਦੇ ਪ੍ਰਚਾਰ ਲਈ ਵੀ ਨਹੀਂ ਗਏ। ਕੈਪਟਨ ਤੇ ਸਿੱਧੂ ਦਰਮਿਆਨ ਰਿਸ਼ਤੇ ਅਜੇ ਵੀ ਸਹਿਜ ਨਹੀਂ ਹੋਏ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਵੱਡੇ ਸ਼ਹਿਰਾਂ ਦਾ ਵਿਕਾਸ ਯੋਜਨਾਬੱਧਢੰਗ ਨਾਲ ਕਰਵਾਉਣਾ ਉਨ੍ਹਾਂ ਦੀ ਸਰਕਾਰ ਦਾ ਏਜੰਡਾ ਹੈ। ਸਾਰੇ ਸ਼ਹਿਰਾਂ ਦੇ ਕੰਮ ਉੱਥੋਂ ਦੇ ਮੇਅਰ ਤੇ ਕਮਿਸ਼ਨਰਾਂ ਦੀ ਸਲਾਹ ਨਾਲ ਹੀ ਕੀਤੇ ਜਾਣਗੇ।

ਕੈਪਟਨ ਨੇ ਕਿਹਾ ਹੈ ਕਿ ਸ਼ਹਿਰਾਂ ਦਾ ਸਮੁੱਚਾ ਵਿਕਾਸ ਸਰਕਾਰ ਦੀ ਤਰਜੀਹ ਹੈ ਤੇ ਇਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਭਰੋਸੇ ਤੇ ਆਸ ਨਾਲ ਪੰਜਾਬ ਦੇ ਲੋਕਾਂ ਨੇ ਸਾਨੂੰ ਚੁਣਿਆ ਹੈ, ਸਰਕਾਰ ਉਨਾਂ ਉਮੀਦਾਂ 'ਤੇ ਖਰੀ ਉਤਰੇਗੀ।