ਅਸ਼ਰਫ ਢੁੱਡੀ
ਚੰਡੀਗੜ੍ਹ: ਲੋਕਾਂ ਦਾ ਕਾਰਾਂ ਬਗੈਰ ਇੱਕ ਦਿਨ ਵੀ ਗੁਜ਼ਾਰਾ ਨਹੀਂ। ਇਹ ਚੰਡੀਗੜ੍ਹ ਵਿੱਚ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਪ੍ਰਸ਼ਾਸਨ ਦੀਆਂ ਅਪੀਲਾਂ ਦੇ ਬਾਵਜੂਦ ਸੜਕਾਂ 'ਤੇ ਜਾਮ ਲੱਗੇ ਰਹੇ। ਦਰਅਸਲ ਵਾਤਾਵਰਨ 'ਚ ਵਧ ਰਹੇ ਪ੍ਰਦੂਸ਼ਨ ਨੂੰ ਘੱਟ ਕਰਨ ਤੇ ਚੰਡੀਗੜ੍ਹ 'ਚ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਦੋ ਦਿਨ ਕਾਰ ਫਰੀ ਡੇਅ ਮਨਾਇਆ ਹੈ। ਲੋਕਾਂ ਨੂੰ ਇੱਕ ਦਿਨ ਕਾਰਾਂ ਛੱਡ ਸਾਈਕਲ ਚਲਾਉਣ ਦੀ ਅਪੀਲ ਕੀਤੀ ਗਈ ਸੀ ਪਰ ਇਸ ਦਾ ਕੋਈ ਖਾਸ ਅਸਰ ਵੇਖਣ ਨੂੰ ਨਹੀ ਮਿਲਿਆ।
ਇਸ ਕਾਰ ਫਰੀ ਡੇਅ ਨੂੰ ਪੀਐਮ ਮੋਦੀ ਵੱਲੋਂ ਚਲਾਈ ਗਈ ਫਿੱਟ ਇੰਡੀਆ ਮੁਹਿੰਮ ਨਾਲ ਵੀ ਜੋੜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਤੇ ਟ੍ਰੈਫਿਕ ਪੁਲਿਸ ਕਾਰ ਫਰੀ ਡੇਅ ਮਨਾ ਕੇ ਲੋਕਾ ਨੂੰ ਜਾਗਰੂਕ ਕਰ ਰਹੀ ਹੈ। ਬੇਸ਼ੱਕ ਕਾਰ ਫਰੀ ਡੇਅ ਦਾ ਚੰਡੀਗੜ੍ਹ 'ਚ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ ਪਰ ਚੰਡੀਗੜ੍ਹ ਦੇ ਟ੍ਰੈਫਿਕ ਐਸਐਸਪੀ ਸ਼ਸ਼ਾਂਕ ਆਨੰਦ ਤੇ ਹੋਮ ਸੈਕਟਰੀ ਚੰਡੀਗੜ੍ਹ ਹੀ ਸਾਈਕਲ 'ਤੇ ਦਫਤਰ ਪਹੁੰਚੇ। ਇਸ ਤੋਂ ਇਲਾਵਾ ਹਾਈਕੋਰਟ ਦੇ ਜੱਜ ਤੇ ਵਕੀਲ ਸਾਈਕਲ 'ਤੇ ਹਾਈਕੋਰਟ ਪਹੁੰਚੇ।
ਤਸਵੀਰਾਂ ਸਾਫ ਕਰ ਰਹੀਆਂ ਹਨ ਕਿ ਅੱਜ ਵੀ ਲੋਕ ਸੜਕਾਂ 'ਤੇ ਕਾਰਾਂ 'ਚ ਸਫਰ ਕਰਦੇ ਹੋਏ ਦਿਖਾਈ ਦਿੱਤੇ। ਕਾਰ ਫਰੀ ਡੇਅ 'ਚ ਹਿਸਾ ਲੈਣ ਆਏ ਚੰਡੀਗੜ੍ਹ ਵਾਸੀਆਂ ਨੇ ਕਿਹਾ ਕਿ ਬਿਉਟੀਫੁੱਲ ਸਿਟੀ ਚੰਡੀਗੜ੍ਹ ਦੀ ਖੂਬਸੂਰਤੀ ਇਸੇ ਤਰ੍ਹਾਂ ਬਰਕਰਾਰ ਰਹੇ, ਇਸ ਲਈ ਆਉਣ ਜਾਣ ਲਈ ਸਾਈਕਲ ਤੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨਗੇ।
ਚੰਡੀਗੜ੍ਹ ਪੁਲਿਸ ਦੇ ਡੀਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਬਣੇ ਸਾਈਕਲ ਟਰੈਕ ਦਾ ਲੋਕਾ ਨੂੰ ਫਾਇਦਾ ਲੈਣਾ ਚਾਹੀਦਾ ਹੈ। ਇਸ ਟਰੈਕ ਨੂੰ ਸਪੈਸ਼ਲ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਇਆ ਗਿਆ ਹੈ। ਸਾਈਕਲ ਟਰੈਕ ਦੇ ਆਲੇ ਦੁਆਲੇ ਦਰਖਤ ਵੀ ਲਾਏ ਗਏ ਹਨ ਤਾਂ ਜੋ ਸਾਈਕਲ ਚਲਾਉਣ ਵਾਲੇ ਧੁਪ ਤੋਂ ਬਚ ਸਕਣ ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿਕਤ ਨਾ ਆ ਸਕੇ। ਉਨ੍ਹਾਂ ਦੱਸਿਆ ਕਿ Charity Begin From Home ਦੀ ਤਰਜ਼ 'ਤੇ ਮੈਂ ਖੁਦ ਆਪਣੇ ਘਰ ਦੇ ਬਾਕੀ ਮੈਂਬਰਾਂ ਨੂੰ ਵੀ ਸਾਈਕਲ ਖਰੀਦ ਕੇ ਦਿੱਤਾ ਹੈ ਤਾਂ ਜੋ ਉਹ ਸਾਈਕਲ ਚਲਾਉਣ ਤੇ ਆਪਣੀ ਸਿਹਤ ਨੂੰ ਬਿਮਾਰੀਆਂ ਤੋਂ ਬਚਾ ਸਕਣ।
ਹਰ ਸਾਲ 22 ਸਤੰਬਰ ਨੂੰ ਵਿਸ਼ਵ ਕਾਰ ਫਰੀ ਡੇਅ ਮਨਾਇਆ ਜਾਂਦਾ ਹੈ ਪਰ ਇਸ ਵਾਰ 22 ਸਤੰਬਰ ਵਾਲੇ ਦਿਨ ਛੁੱਟੀ (ਐਤਵਾਰ) ਹੋਣ ਕਾਰਨ ਇਸ ਨੂੰ 23 ਸੰਤਬਰ ਨੂੰ ਵੀ ਮਨਾਇਆ ਗਿਆ ਹੈ ।
ਲੋਕਾਂ ਦਾ ਨਹੀਂ ਕਾਰਾਂ ਬਗੈਰ ਗੁਜ਼ਾਰਾ, ਇੱਕ ਦਿਨ ਵੀ ਨਹੀਂ ਸਾਰ ਸਕੇ
ਏਬੀਪੀ ਸਾਂਝਾ
Updated at:
23 Sep 2019 03:52 PM (IST)
ਲੋਕਾਂ ਦਾ ਕਾਰਾਂ ਬਗੈਰ ਇੱਕ ਦਿਨ ਵੀ ਗੁਜ਼ਾਰਾ ਨਹੀਂ। ਇਹ ਚੰਡੀਗੜ੍ਹ ਵਿੱਚ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਪ੍ਰਸ਼ਾਸਨ ਦੀਆਂ ਅਪੀਲਾਂ ਦੇ ਬਾਵਜੂਦ ਸੜਕਾਂ 'ਤੇ ਜਾਮ ਲੱਗੇ ਰਹੇ। ਦਰਅਸਲ ਵਾਤਾਵਰਨ 'ਚ ਵਧ ਰਹੇ ਪ੍ਰਦੂਸ਼ਨ ਨੂੰ ਘੱਟ ਕਰਨ ਤੇ ਚੰਡੀਗੜ੍ਹ 'ਚ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਦੋ ਦਿਨ ਕਾਰ ਫਰੀ ਡੇਅ ਮਨਾਇਆ ਹੈ।
- - - - - - - - - Advertisement - - - - - - - - -