ਜਲੰਧਰ: ਜਲੰਧਰ ਦੇ ਲਾਡੋਵਾਲੀ ਰੋਡ 'ਤੇ ਇਕ ਮੋਬਾਇਲ ਦੁਕਾਨ ਬਾਹਰ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਇੱਥੋਂ ਦੇ ਹੀ ਰਹਿਣ ਵਾਲੇ ਚਾਰ-ਪੰਜ ਬੰਦਿਆਂ ਨੇ ਦੁਕਾਨਦਾਰ ਨੂੰ ਬੁਰੀ ਤਰ੍ਹਾਂ ਕੁੱਟਿਆ। ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਪੁਲਿਸ ਮੁਲਜ਼ਮਾਂ ਨੂੰ ਫੜ੍ਹਨ ਲਈ ਛਾਪੇਮਾਰੀ ਕਰ ਰਹੀ ਹੈ।
ਦਰ ਅਸਲ ਜਲੰਧਰ ਦੇ ਲਾਡੋਵਾਲੀ ਰੋਡ 'ਤੇ ਪੈਂਦੇ ਬਤਰਾ ਮੋਬਾਇਲ ਜ਼ੋਨ ਦੀ ਦੁਕਾਨ 'ਤੇ ਇਹ ਘਟਨਾ ਵਾਪਰੀ ਹੈ। ਇਸ ਦੁਕਾਨ ਦੇ ਮਾਲਕ ਵਿਕਾਸ ਬਤਰਾ ਦਾ ਕਸੂਰ ਸਿਰਫ ਇੰਨਾ ਸੀ ਕਿ ਉਨ੍ਹਾਂ ਨੇ ਇਕ ਕਾਰ ਸਵਾਰ ਨੂੰ ਆਪਣੀ ਦੁਕਾਨ ਦੇ ਬਾਹਰ ਗੱਡੀ ਖੜ੍ਹੀ ਕਰਨ ਤੋਂ ਰੋਕਿਆ ਸੀ। ਇਸ ਤੋਂ ਬਾਅਦ ਇਸ ਬੰਦੇ ਨੇ ਬਾਹਰੋਂ ਆਪਣੇ ਹੋਰ ਸਾਥੀ ਬੁਲਾ ਕੇ ਵਿਕਾਸ ਨੂੰ ਬੁਰੀਂ ਤਰ੍ਹਾਂ ਕੁੱਟਿਆ।

ਦੁਕਾਨਦਾਰ ਨੂੰ ਕੁੱਟਣ ਦੀ ਸੀਸੀਟੀਵੀ ਫੁਟੇਜ ਵਾਇਰਲ ਹੋਣ ਤੋਂ ਬਾਅਦ ਬਾਰਾਦਰੀ ਥਾਣੇ ਦੇ ਐਸਐਚਓ ਬਲਬੀਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਤੋਂ ਸਾਫ ਪਤਾ ਲਗ ਰਿਹਾ ਹੈ ਕਿ ਕਿਵੇਂ ਚਾਰ-ਪੰਜ ਬੰਦੇ ਦੁਕਾਨਦਾਰ ਨੂੰ ਕੁੱਟ ਰਹੇ ਹਨ। ਅਸੀਂ ਸੀਸੀਟੀਵੀ ਦੇ ਅਧਾਰ 'ਤੇ ਕੇਸ ਦਰਜ ਕਰ ਰਹੇ ਹਾਂ। ਫਿਲਹਾਲ ਕੋਈ ਆਰੋਪੀ ਗ੍ਰਿਫਤਾਰ ਨਹੀਂ ਹੋਇਆ ਹੈ ਜਲਦ ਇਨ੍ਹਾਂ ਨੂੰ ਅਰੈਸਟ ਕਰ ਲਿਆ ਜਾਵੇਗਾ।