Punjab news: ਕੈਨੇਡਾ ਦੇ ਬਰੈਮਟਮ 'ਚ ਇੱਕ ਸਿੱਖ ਪਰਿਵਾਰ 'ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪਰਿਵਾਰ ਨੇ ਕਈ ਵੱਡੇ ਖੁਲਾਸੇ ਕੀਤੇ ਹਨ।


ਪਰਿਵਾਰਕ ਮੈਂਬਰਾਂ ਨੇ ਦੱਸਿਆ ਪੂਰਾ ਮਾਮਲਾ
 
ਅੱਜ ਪਟਿਆਲੇ ਤੋਂ ਵੀ ਉਨ੍ਹਾਂ ਦਾ ਪਰਿਵਾਰ ਸਾਹਮਣੇ ਆਇਆ ਜਿਨ੍ਹਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਨ੍ਹਾਂ ਦੀ ਭੈਣ ਅਤੇ ਜੀਜਾ ਆਪਣੇ ਬੱਚਿਆਂ ਨੂੰ ਮਿਲਣ ਲਈ ਅਗਸਤ ਵਿੱਚ ਕੈਨੇਡਾ ਗਏ ਸੀ। 


ਪਰ 20 ਨਵੰਬਰ 2023 ਨੂੰ ਉਨ੍ਹਾਂ ਦੇ ਘਰ ਕੁਝ ਲੋਕ ਆਏ ਅਤੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਬੰਧੀ ਹਰਕੀਰਤ ਸਿੰਘ ਨੇ ਖ਼ੁਲਾਸਾ ਕਰਦਿਆਂ ਕਿਹਾ ਕਿ 16 ਨਵੰਬਰ ਨੂੰ ਕੈਨੇਡਾ ਦੀ ਇੰਟੈਲੀਜਸ ਉਨ੍ਹਾਂ ਦੇ ਘਰ ਵਿੱਚ ਪਹੁੰਚੀ ਸੀ ਅਤੇ ਪਰਿਵਾਰ ਦੇ ਦਸਤਾਵੇਜ ਚੈੱਕ ਕਰਕੇ ਗਏ ਸੀ।


ਪਰ ਕੋਈ ਵੀ ਅਜਿਹੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਜਿਸ ਤੋਂ ਬਾਅਦ ਨਵੰਬਰ ਨੂੰ ਇਹ ਹਾਦਸਾ ਵਾਪਰ ਗਿਆ ਜਿਸ ਵਿੱਚ ਮੇਰੇ ਜੀਜਾ ਜੀ ਜਗਤਾਰ ਸਿੰਘ ਦੀ ਮੌਕੇ 'ਤੇ ਹੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਅਤੇ ਮੇਰੀ ਭਤੀਜੀ ਅਤੇ ਭੈਣ ਨੂੰ ਹਸਪਤਾਲ ਲਿਜਾਇਆ ਗਿਆ।


ਇਸ ਤੋਂ ਬਾਅਦ ਚਾਰ ਦਸੰਬਰ ਨੂੰ ਮੇਰੀ ਭੈਣ ਹਰਭਜਨ ਕੌਰ ਦੀ ਵੀ ਮੌਤ ਹੋ ਗਈ ਪਰ ਹਾਲੇ ਵੀ ਮੇਰੀ ਭਤੀਜੀ ਆਪਣੀ ਜ਼ਿੰਦਗੀ ਦੀ ਲੜਾਈ ਹਸਪਤਾਲ ਦੇ ਵਿੱਚ ਲੜ ਰਹੀ ਹੈ।


ਇਹ ਵੀ ਪੜ੍ਹੋ: Amritsar News: ਦਿਨ-ਦਿਹਾੜੇ ਗਰਭਵਤੀ ਔਰਤ ਦਾ ਗੋਲੀ ਮਾਰ ਕੇ ਕਤਲ, ਵੀਡੀਓ ਵਾਇਰਲ


ਬੀਤੇ ਦਿਨੀਂ ਵੀ ਇਸ ਦੇ ਇਨਸਾਫ ਨੂੰ ਲੈ ਕੈਨੇਡਾ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਤੇ ਹੁਣ ਭਾਰਤ ਤੋਂ ਵੀ ਮੈਂ ਇਸ ਕੇਸ ਦੀ ਪੈਰਵਾਈ ਕਰ ਰਿਹਾ ਹੈ। ਉੱਥੇ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪੂਰੇ ਕੇਸ ਦੀ ਲਿਖਿਤ ਵਿੱਚ ਪੈਰਵਾਈ ਕਰ ਰਹੇ ਹਨ ਅਤੇ ਪਰਿਵਾਰ ਨੂੰ ਇਨਸਾਫ ਦਵਾਉਣ ਦਾ ਸਿਲਸਿਲਾ ਜਾਰੀ ਹੈ।


ਇਸ ਮਾਮਲੇ ਵਿੱਚ ਅਸੀਂ ਬਾਰ-ਬਾਰ ਬੀਜੇਪੀ ਦੇ ਕਈ ਲੀਡਰਾਂ ਦੇ ਕੋਲ ਵੀ ਜਾ ਰਹੇ ਹਾਂ। ਇਸ ਤੋਂ ਇਲਾਵਾ ਨਿਊਜ਼ ਚੈਨਲ ਦੇ ਰਾਹੀਂ ਵੀ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਕੈਨੇਡਾ ਸਰਕਾਰ ਦੇ ਅੱਗੇ ਅਪੀਲ ਕੀਤੀ ਹੈ ਕਿ ਪਰਿਵਾਰ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਜਾਵੇ ਅਤੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ।


ਇਹ ਵੀ ਪੜ੍ਹੋ: Punjab News: ਸੁਲਤਾਨਪੁਰ ਲੋਧੀ ਗੋਲੀਬਾਰੀ ਲਈ ਮੁੱਖ ਮੰਤਰੀ ਜ਼ਿੰਮੇਵਾਰ, SGPC ਨੇ ਸੌਂਪੀ ਰਿਪੋਰਟ, ਜਾਣੋ ਕੀ ਕੀਤੇ ਖ਼ੁਲਾਸੇ