ਬਠਿੰਡਾ: ਵਿਜਿਲੈਂਸ ਵੱਲੋਂ ਪਟਿਆਲਾ ਦੇ ਰਜਿਸਟ੍ਰੇਸ਼ਨ ਐਂਡ ਟ੍ਰਾਂਸਪੋਰਟੇਸ਼ਨ ਅਫਸਰ ਦੇ ਗੰਨਮੈਨ ਨੂੰ ਟਰੱਕਾਂ ਵਾਲਿਆਂ ਤੋਂ 40,000 ਰੁਪਏ ਰਿਸ਼ਵਤ ਦੀ ਉਗਰਾਹੀ ਕਰਦਿਆਂ ਰਾਮਪੁਰਾ ਤੋਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਟਰੱਕ ਟ੍ਰਾਂਸਪੋਰਟਰ ਏ.ਟੀ.ਸੀ. ਦੇ ਮਾਲਕ ਮਹਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਗੱਡੀਆਂ ਪਟਿਆਲਾ ਮਾਲ ਰੋਡ ਤੋਂ ਲੰਘਦੀਆਂ ਹਨ। RTO ਉਨ੍ਹਾਂ ਦੀਆਂ ਗੱਡੀਆਂ ਕਢਵਾਉਣ ਲਈ 20,000 ਰੁਪਏ ਪ੍ਰਤੀ ਮਹੀਨਾ ਦੀ ਮੰਗ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਵੇਰ ਤੋਂ ਅਫਸਰ ਦੇ ਤਿੰਨ ਮਹੀਨੇ ਦਾ ਬਕਾਇਆ ਅਦਾ ਕਰਨ ਲਈ ਫ਼ੋਨ ਕਰਕੇ ਤੰਗ ਕਰ ਰਹੇ ਸਨ। ਉਨ੍ਹਾਂ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕਰ ਦਿੱਤੀ।
ਬਠਿੰਡਾ ਵਿਜੀਲੈਂਸ ਦੇ ਐਸ.ਪੀ. ਭੁਪਿੰਦਰ ਸਿੰਘ ਨੇ ਕਿਹਾ ਕਿ ਟਰੱਕ ਮਾਲਕਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਜਦੋਂ ਅੱਜ ਆਰ.ਟੀ.ਓ. ਦਾ ਡ੍ਰਾਈਵਰ ਪੈਸੇ ਲੈਣ ਆਇਆ ਤਾਂ ਉਸ ਨੂੰ ਪੈਸਿਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ।