ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ 'ਚ ਨਵੇਂ ਪ੍ਰੋਕਿਊਰਮੈਂਟ ਸੀਜ਼ਨ ਦੌਰਾਨ ਆੜ੍ਹਤੀਆਂ ਜ਼ਰੀਏ ਕਿਸਾਨਾਂ ਨੂੰ ਪੇਮੈਂਟ ਕਰਨ ਦੀ ਸਾਡੀ ਮੰਗ ਠੁਕਰਾ ਦਿੱਤੀ ਹੈ। ਭਾਰਤ ਸਰਕਾਰ ਨੇ ਕਿਹਾ ਕਿ ਪ੍ਰੋਕਿਊਰਮੈਂਟ ਸੀਜ਼ਨ 'ਚ ਪੰਜਾਬ ਨੂੰ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨੀ ਹੀ ਹੋਵੇਗੀ।


ਅਜਿਹੇ 'ਚ ਸ਼ੁੱਕਰਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਦੇ ਨਾਲ ਇਕ ਮਹੱਤਵਪੂਰਨ ਬੈਠਕ ਸੱਦੀ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅਸੀਂ ਯਕੀਨੀ ਬਣਾਵਾਂਗੇ ਕਿ ਕਣਕ ਦੀ ਖਰੀਦ ਦੌਰਾਨ ਆੜ੍ਹਤੀਆਂ ਦੇ ਹਿੱਤਾਂ ਨੂੰ ਵੀ ਧਿਆਨ 'ਚ ਰੱਖਿਆ ਜਾਵੇ। ਦੱਸ ਦੇਈਏ ਕਿ ਪੰਜਾਬ 'ਚ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਰਹੀ ਹੈ। 


ਫਸਲ ਦੀ ਸਿੱਧੀ ਅਦਾਇਗੀ ਦੇ ਮਸਲੇ 'ਤੇ ਕੇਂਦਰ ਤੇ ਪੰਜਾਬ ਵਿਚਾਲੇ ਰੇੜਕਾ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਬਾਬਤ ਕੇਂਦਰ ਸਰਕਾਰ ਨੂੰ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਾਰ-ਵਾਰ ਅਪੀਲ ਵੀ ਕੀਤੀ ਗਈ ਪਰ ਕੇਂਦਰ ਨੇ ਪੰਜਾਬ ਦੀ ਇਕ ਨਹੀਂ ਮੰਨੀ ਤੇ ਸਿੱਧੀ ਅਦਾਇਗੀ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ। ਅਜਿਹੇ ਚ ਪੰਜਾਬ ਸਰਕਾਰ ਲਈ ਹੁਣ ਮੁਸ਼ਕਿਲ ਦੀ ਘੜੀ ਪੈਦਾ ਹੋ ਗਈ ਹੈ ਕਿ ਆਖਿਰ ਹੁਣ ਇਸ ਸਥਿਤੀ ਨਾਲ ਕਿਵੇਂ ਨਜਿੱਠਿਆ ਜਾਵੇ। 


ਉਨ੍ਇਹਾਂ ਕਿਹਾ ਕਿ ਅਜਿਹਾ ਮਕੇਨਿਜਮ ਬਣਾਇਆ ਜਾਏਗਾ ਜਿਸ ਵਿਚ ਆੜਤੀਆਂ ਨੂੰ ਥੋੜੀ ਪ੍ਰੋਟੈਕਸ਼ਨ ਦੇ ਸਕੀਏ। ਲੈਂਡ ਰਿਕਾਰਡ ਦਾ ਮੁੱਦਾ 6 ਮਹੀਨੇ ਲਈ ਡੈਫਰ ਕਰ ਦਿਤਾ ਹੈ। ਪੰਜਾਬ ਦੇ ਵਿਚ ਅੰਨ ਦੇ ਭੰਡਾਰ ਇਵੇਕੁਏਟ ਕੀਤੇ ਜਾਣਗੇ। ਅਗਲੇ ਦਸ ਦਿਨ ਵਿਚ ਕੇਂਦਰ ਸਾਨੂੰ ਡਿਟੇਲ ਬਣਾ ਕੇ ਭੇਜੇਗਾ।
ਨਵਾਂ ਅਨਾਜ ਰੱਖਣ ਲਈ ਪੰਜਾਬ ਦੇ ਗੋਦਾਮਾ ਵਿਚ ਜਗ੍ਹਾ ਬਣਾਈ ਜਾਏਗੀ। ਉਨ੍ਹਾਂ ਸਪਸ਼ਟ ਕਰ ਦਿੱਤਾ ਕਿ ਕਿਸਾਨਾਂ ਦੇ ਖਾਤੇ ਵਿਚ ਫਸਲ ਦੀ ਸਿੱਧੀ ਅਦਾਇਗੀ ਜਾਏਗੀ।


ਇਹ ਵੀ ਪੜ੍ਹੋDeep Sidhu Case Hearing: ਦੀਪੂ ਸਿੱਧੂ ਕੇਸ ਦੀ ਅਗਲੀ ਸੁਣਵਾਈ 12 ਨੂੰ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904