ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਥਾਣਾ ਕੋਟਫੱਤਾ ਅਧੀਨ ਪੈਂਦੇ ਇੱਕ ਪਿੰਡ ਵਿੱਚ ਤਾਏ ਨੇ ਆਪਣੀ 7 ਮਹੀਨਿਆਂ ਦੀ ਭਤੀਜੀ 'ਤੇ ਕੈਮੀਕਲ ਪਾ ਦਿੱਤਾ ਅਤੇ ਫਰਾਰ ਹੋ ਗਿਆ ਹੈ। ਜਦੋਂ ਇਸ ਘਟਨਾ ਬਾਰੇ ਬੱਚੀ ਦੀ ਮਾਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਉਸ ਨੂੰ ਨਿੱਜੀ ਹਸਪਤਾਲ ਲੈ ਗਈ, ਜਿੱਥੋਂ ਉਸ ਨੂੰ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਉਸ ਦੀ ਪਿੱਠ ਅਤੇ ਕੰਨ ਦੇ ਨੇੜੇ ਕੁਝ ਹਿੱਸਾ ਝੁਲਸ ਗਿਆ ਹੈ।
ਡਾਕਟਰਾਂ ਮੁਤਾਬਕ ਬੱਚੀ ਨੂੰ ਠੀਕ ਹੋਣ ਵਿੱਚ ਚਾਰ-ਪੰਜ ਮਹੀਨੇ ਲੱਗਣਗੇ। ਲੜਕੀ ਦੀ ਮਾਂ ਨੇ ਦੱਸਿਆ ਕਿ 13 ਸਤੰਬਰ ਨੂੰ ਉਹ ਆਪਣੀ ਲੜਕੀ ਨਾਲ ਘਰ ਦੇ ਵਿਹੜੇ ਵਿੱਚ ਦਰੱਖਤ ਹੇਠਾਂ ਬੈਠੀ ਸੀ। ਇਸ ਦੌਰਾਨ ਉਹ ਪਾਣੀ ਪੀਣ ਲਈ ਚਲੀ ਗਈ ਅਤੇ ਬੱਚੀ ਨੂੰ ਮੰਜੇ 'ਤੇ ਸੁਲ ਦਿੱਤਾ। ਜਦੋਂ ਉਹ ਵਾਪਸ ਆਈ ਤਾਂ ਦੇਖਿਆ ਕਿ ਬੱਚੀ ਉੱਚੀ-ਉੱਚੀ ਰੋ ਰਹੀ ਸੀ ਅਤੇ ਉਸ ਦੇ ਸਰੀਰ 'ਤੇ ਕੈਮੀਕਲ ਡੁੱਲ੍ਹਿਆ ਹੋਇਆ ਸੀ।
ਉਸ ਨੇ ਦੇਖਿਆ ਕਿ ਉਸ ਦਾ ਜੇਠ ਉਸ ਨੂੰ ਦੇਖ ਕੇ ਭੱਜ ਗਿਆ। ਲੜਕੀ ਦੀ ਮਾਂ ਨੇ ਦੱਸਿਆ ਕਿ ਇਹ ਉਸ ਦੇ ਜੇਠ ਨੇ ਕੀਤਾ ਕਿਉਂਕਿ ਇੱਕ ਦਿਨ ਪਹਿਲਾਂ ਹੀ ਉਸ ਦੇ ਜੇਠ ਦਾ ਉਸ ਦੇ ਪਤੀ ਨਾਲ ਝਗੜਾ ਹੋਇਆ ਸੀ, ਉਹ ਉਸ ਦੀ ਲੜਕੀ ਬਾਰੇ ਗਲਤ ਬੋਲ ਰਿਹਾ ਸੀ। ਅਗਲੇ ਦਿਨ ਆਰੋਪੀ ਨੇ ਉਨ੍ਹਾਂ ਦੀ ਬੇਟੀ 'ਤੇ ਜਲਣਸ਼ੀਲ ਕੈਮੀਕਲ ਪਾ ਦਿੱਤਾ। ਉਹ ਪੁਲਿਸ ਥਾਣੇ ਗਈ ਪਰ ਉਥੇ ਉਸ ਨੂੰ ਹਸਪਤਾਲ ਜਾਣ ਲਈ ਕਿਹਾ ਗਿਆ। ਜਦੋਂ ਚਾਰ ਦਿਨ ਬੀਤ ਜਾਣ ’ਤੇ ਵੀ ਕੋਈ ਕਾਰਵਾਈ ਨਾ ਹੋਈ ਤਾਂ ਉਹ ਐਸਐਸਪੀ ਬਠਿੰਡਾ ਕੋਲ ਪੇਸ਼ ਹੋਈ ਤਾਂ ਉਸ ਦੀ ਸ਼ਿਕਾਇਤ ’ਤੇ ਕਾਰਵਾਈ ਸ਼ੁਰੂ ਹੋ ਗਈ। ਥਾਣਾ ਕੋਟਫੱਤਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।