ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕੈਬਨਿਟ ਦਾ ਵਿਸਥਾਰ ਹੋ ਗਿਆ ਹੈ।15 ਵਿਧਾਇਕਾਂ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।ਪੰਜਾਬ ਦੇ ਚੰਨੀ ਕੈਬਨਿਟ ਦੀ ਬਣਦੇ ਹੀ ਇਸਦੀ ਪਹਿਲੀ ਬੈਠਕ ਦਾ ਐਲਾਨ ਵੀ ਹੋ ਗਿਆ ਹੈ।ਕੱਲ੍ਹ ਯਾਨੀ ਸੋਮਵਾਰ ਨੂੰ ਸਵੇਰੇ 10:30 ਵਜੇ ਚੰਡੀਗੜ੍ਹ 'ਚ ਸਕੱਤਰੇਤ ਚੰਨੀ ਕੈਬਨਿਟ ਦੀ ਪਹਿਲੀ ਬੈਠਕ ਹੋਣ ਜਾ ਰਹੀ ਹੈ।



ਇਨ੍ਹਾਂ ਮੰਤਰੀਆਂ ਨੇ ਚੁੱਕੀ ਸਹੁੰ 



ਬ੍ਰਹਮ ਮੋਹਿੰਦਰਾ 


1980, 1985 ਅਤੇ 1992 'ਚ ਪਟਿਆਲਾ ਟਾਊਨ ਤੋਂ ਵਿਧਾਇਕ ਰਹੇ
1997 'ਚ ਪਟਿਆਲਾ ਟਾਊਨ ਤੋਂ ਚੋਣ ਹਾਰੇ
2002 'ਚ ਸਮਾਣਾ ਤੋਂ ਚੋਣ ਹਾਰੇ
2007 'ਚ ਸਮਾਣਾ ਤੋਂ ਚੋਣ ਜਿੱਤੇ
2012 ਅਤੇ 2017 'ਚ ਪਟਿਆਲਾ ਰੂਰਲ ਤੋਂ ਚੋਣ ਜਿੱਤੇ
ਕੈਪਟਨ ਸਰਕਾਰ ਵਿੱਚ ਮੰਤਰੀ ਬਣੇ


ਮਨਪ੍ਰੀਤ ਸਿੰਘ ਬਾਦਲ 


1995 ਤੋਂ 2012 ਤੱਕ ਗਿੱਦੜਬਾਹਾ ਹਲਕੇ ਤੋਂ ਅਕਾਲੀ ਦਲ ਦੇ ਵਿਧਾਇਕ ਰਹੇ
2011 'ਚ ਪੀਪਲਸ ਪਾਰਟੀ ਔਫ਼ ਪੰਜਾਬ ਬਣਾਈ
2012 'ਚ ਗਿੱਦੜਬਾਹਾ ਅਤੇ ਮੌੜ ਹਲਕੇ ਤੋਂ ਚੋਣ ਹਾਰੇ
2016 'ਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ
2017 'ਚ ਬਠਿੰਡਾ ਅਰਬਨ ਤੋਂ ਕਾਂਗਰਸ ਵੱਲੋਂ ਵਿਧਾਇਕ ਬਣੇ
ਕੈਪਟਨ ਸਰਕਾਰ ਵਿੱਚ ਵਿੱਤ ਮੰਤਰੀ ਬਣੇ



ਤ੍ਰਿਪਤ ਰਜਿੰਦਰ ਸਿੰਘ ਬਾਜਵਾ


1977 'ਚ ਕਾਦੀਆਂ ਤੋਂ ਚੋਣ ਹਾਰੇ
1980 'ਚ ਸ੍ਰੀ ਹਰਿਗੋਬਿੰਦਪੁਰ ਤੋਂ ਚੋਣ ਹਾਰੇ
1992 'ਚ ਕਾਦੀਆਂ ਤੋਂ ਚੋਣ ਜਿੱਤੇ
1997 'ਚ ਕਾਦੀਆਂ ਤੋਂ ਚੋਣ ਹਾਰੇ
2002 'ਚ ਕਾਦੀਆਂ ਤੋਂ ਚੋਣ ਜਿੱਤੇ
2007 'ਚ ਕਾਦੀਆਂ ਤੋਂ ਚੋਣ ਹਾਰੇ
2012 ਅਤੇ 2017 'ਚ ਫਤਹਿਗੜ੍ਹ ਚੂੜੀਆਂ ਤੋਂ ਵਿਧਾਇਕ ਬਣੇ
ਕੈਪਟਨ ਸਰਕਾਰ ਵਿੱਚ ਮੰਤਰੀ ਬਣੇ



ਸੁਖਬਿੰਦਰ ਸਿੰਘ ਸਰਕਾਰੀਆ 


1997 ਅਤੇ 2002 'ਚ ਰਾਜਾਸਾਂਸੀ ਤੋਂ ਚੋਣ ਹਾਰੇ
2004 'ਚ ਤਰਨ ਤਾਰਨ ਤੋਂ ਲੋਕ ਸਭਾ ਚੋਣ ਹਾਰੇ
2007, 2012 ਅਤੇ 2017 'ਚ ਰਾਜਾਸਾਂਸੀ ਤੋਂ ਚੋਣ ਜਿੱਤੇ
ਕੈਪਟਨ ਸਰਕਾਰ ਵਿੱਚ ਮੰਤਰੀ ਬਣੇ



ਰਾਣਾ ਗੁਰਜੀਤ ਸਿੰਘ


2004 ਤੋਂ 2009 ਤੱਕ ਜਲੰਧਰ ਤੋਂ ਲੋਕ ਸਭਾ ਮੈਂਬਰ ਰਹੇ
2002, 2012 ਅਤੇ 2017 'ਚ ਕਪੂਰਥਲਾ ਤੋਂ ਵਿਧਾਇਕ ਬਣੇ
2017 'ਚ ਚੋਣ ਜਿੱਤਣ ਬਾਅਦ ਕੈਬਨਿਟ ਮੰਤਰੀ ਬਣੇ
ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਕਾਰਨ 2018 'ਚ ਮੰਤਰੀ ਅਹੁਦੇ ਤੋਂ ਅਸਤੀਫ਼ਾ


ਅਰੁਣਾ ਚੌਧਰੀ


2002 'ਚ ਦੀਨਾ ਨਗਰ ਤੋਂ ਵਿਧਾਇਕ ਬਣੇ
2007 'ਚ ਦੀਨਾ ਨਗਰ ਤੋਂ ਚੋਣ ਹਾਰੇ
2012 ਅਤੇ 2017 'ਚ ਦੀਨਾ ਨਗਰ ਤੋਂ ਵਿਧਾਇਕ ਬਣੇ



ਰਜ਼ੀਆ ਸੁਲਤਾਨਾ


2002 ਅਤੇ 2007 'ਚ ਮਲੇਰਕੋਟਲਾ ਤੋਂ ਵਿਧਾਇਕ ਬਣੇ
2012 'ਚ ਮਲੇਰਕੋਟਲਾ ਤੋਂ ਚੋਣ ਹਾਰੇ
2017 'ਚ ਮਲੇਰਕੋਟਲਾ ਤੋਂ ਚੋਣ ਜਿੱਤੇ
ਕੈਪਟਨ ਸਰਕਾਰ ਵਿੱਚ ਮੰਤਰੀ ਬਣੇ


ਭਾਰਤ ਭੂਸ਼ਣ ਆਸ਼ੂ


2012 ਅਤੇ 2017 'ਚ ਲੁਧਿਆਣਾ ਵੈਸਟ ਤੋਂ ਵਿਧਾਇਕ ਬਣੇ
ਕੈਪਟਨ ਸਰਕਾਰ ਵਿੱਚ ਮੰਤਰੀ ਬਣੇ


ਵਿਜੇਇੰਦਰ ਸਿੰਗਲਾ


2009 'ਚ ਸੰਗਰੂਰ ਤੋਂ ਲੋਕ ਸਭਾ ਚੋਣ ਜਿੱਤੇ
2017 'ਚ ਸੰਗਰੂਰ ਤੋਂ ਵਿਧਾਇਕ ਬਣੇ
ਕੈਪਟਨ ਸਰਕਾਰ ਵਿੱਚ ਮੰਤਰੀ ਬਣੇ



ਰਨਦੀਪ ਸਿੰਘ ਨਾਭਾ


2002, 2007, 2012 ਅਤੇ ਹੁਣ ਫਿਰ 2017 ਵਿੱਚ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ। 
ਫਤਿਹਗੜ੍ਹ ਸਾਹਿਬ ਦੇ ਅਮਲੋਹ ਤੋਂ ਵਿਧਾਇਕ
ਲਗਾਤਾਰ ਚੌਥੀ ਵਾਰ ਵਿਧਾਨ ਸਭਾ ਚੋਣਾਂ ਜਿੱਤੇ
ਦੋ ਵਾਰ ਅਮਲੋਹ ਤੇ ਦੋ ਵਾਰ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ
ਵਿਧਾਨ ਸਭਾ ਦੇ ਲਾਇਬ੍ਰੇਰੀ ਕਮੇਟੀ ਦੇ ਮੈਂਬਰ ਵੀ ਰਹੇ
ਕੈਪਟਨ ਅਮਰਿੰਦਰ ਦੇ ਧੁਰ ਵਿਰੋਧੀ
2002 ਤੋਂ ਲਗਾਤਾਰ ਰਹੇ ਵਿਧਾਇਕ


ਰਾਜ ਕੁਮਾਰ ਵੇਰਕਾ


ਪਹਿਲੀ ਵਾਰ 2002 'ਚ ਵੇਰਕਾ ਤੋਂ ਵਿਧਾਇਕ ਬਣੇ
2007 'ਚ ਵੇਰਕਾ ਹਲਕੇ ਤੋਂ ਵਿਧਾਨ ਸਭਾ ਚੋਣ ਹਾਰੇ
2012 ਅਤੇ 2017 'ਚ ਅੰਮ੍ਰਿਤਸਰ ਵੈਸਟ ਤੋਂ ਵਿਧਾਇਕ ਬਣੇ


ਸੰਗਤ ਸਿੰਘ ਗਿਲਜ਼ੀਆਂ 


ਉੜਮੁੜ ਟਾਂਡਾ ਤੋਂ ਵਿਧਾਇਕ
OBC ਭਾਈਚਾਰੇ ਦੀ ਨੁਮਾਇੰਦਗੀ ਕਰਦੇ
3 ਵਾਰ ਵਿਧਾਇਕ ਰਹੇ
2007 'ਚ ਪਹਿਲੀ ਵਾਰ ਵਿਧਾਇਕ ਬਣੇ ਸਨ
2012 ਅਤੇ 2017 'ਚ ਤੀਜੀ ਵਾਰ ਵਿਧਾਇਕ ਬਣੇ



ਪਰਗਟ ਸਿੰਘ 


2012 'ਚ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੀ
ਅਕਾਲੀ ਦਲ ਵੱਲੋਂ ਜਲੰਧਰ ਕੈਂਟ ਤੋਂ ਵਿਧਾਇਕ ਬਣੇ
ਜੁਲਾਈ 2016 'ਚ ਅਕਾਲੀ ਦਲ ਤੋਂ ਸਸਪੈਂਡ ਹੋਏ
2017 'ਚ ਕਾਂਗਰਸ ਪਾਰਟੀ ਜੁਆਇਨ ਕੀਤੀ
2017 'ਚ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ
ਕਾਂਗਰਸ ਵੱਲੋਂ ਜਲੰਧਰ ਕੈਂਟ ਤੋਂ ਵਿਧਾਇਕ ਬਣੇ



ਅਮਰਿੰਦਰ ਸਿੰਘ ਰਾਜਾ ਵੜਿੰਗ 


2012 ਅਤੇ 2017 'ਚ ਗਿੱਦੜਬਾਹਾ ਤੋਂ ਵਿਧਾਇਕ ਬਣੇ
2014 ਤੋਂ 2018 ਤੱਕ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਰਹੇ
2019 'ਚ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜੀ
ਹਰਸਿਮਰਤ ਬਾਦਲ ਤੋਂ ਲੋਕ ਸਭਾ ਦੀ ਚੋਣ ਹਾਰੇ


ਗੁਰਕੀਰਤ ਸਿੰਘ ਕੋਟਲੀ 


2012 'ਚ ਖੰਨਾ ਤੋਂ ਵਿਧਾਇਕ ਚੁਣੇ ਗਏ
2017 'ਚ ਵੀ ਖੰਨਾ ਤੋਂ ਹੀ ਵਿਧਾਇਕ ਬਣੇ