Punjab News: ਬਠਿੰਡਾ ਜ਼ਿਲ੍ਹੇ ਵਿੱਚ ਤੜਕਸਾਰ ਤੋਂ ਪੈ ਰਹੇ ਮੀਂਹ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਇਲਾਕਾ ਵਾਸੀਆਂ ਲਈ ਮੁਸੀਬਤ ਦਾ ਸਬੱਬ ਵੀ ਬਣ ਗਈ ਹੈ। ਕਈ ਘੰਟਿਆਂ ਤੱਕ ਪਏ ਮੀਂਹ ਨਾਲ ਸੜਕਾਂ ਪਾਣੀ ਨਾਲ ਝੀਲ ਦਾ ਰੂਪ ਧਾਰਨ ਕਰ ਗਈਆਂ ਹਨ।
ਜੇ ਗੱਲ ਬਠਿੰਡਾ ਸ਼ਹਿਰ ਦੀ ਕੀਤੀ ਜਾਵੇ ਤਾਂ ਅਮਰੀਕ ਸਿੰਘ ਰੋਡ, ਸਿਰਕੀ ਬਾਜ਼ਾਰ, ਪਾਵਰ ਹਾਊਸ ਰੋਡ ਉੱਤੇ ਕਈ ਫੁੱਟ ਤੱਕ ਪਾਣੀ ਜਮ੍ਹਾ ਹੋ ਗਿਆ ਹੈ। ਦੁਕਾਨਾਂ ਵਿੱਚ ਪਾਣੀ ਦਾਖ਼ਲ ਹੋ ਜਾਣ ਬਾਜ਼ਾਰ ਤਕਰੀਬਨ ਬੰਦ ਹੋ ਗਏ ਹਨ।
ਇਸ ਤੋਂ ਇਲਾਵਾ ਪਰਜਾਪਤ ਕਾਲੌਨੀ ਵਿੱਚ ਤੇਜ਼ ਮੀਂਹ ਦੇ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। ਖੈਰੀਅਤ ਰਹੀ ਜਿਸ ਵੇਲੇ ਘਰ ਦੀ ਛੱਤ ਡਿੱਗੀ ਉਸ ਵੇਲੇ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਹਾਲਾਂਕਿ ਇਸ ਨਾਲ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ।