Punjab Breaking News LIVE: Punjab 'ਚ AAP ਦੀ ਵੱਡੀ ਸੌਗਾਤ, 400 ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ, ਪੰਜ ਸਾਲਾਂ ਵਿਚ ਲੋਕਾਂ ਨੂੰ ਦਿੱਤੀ ਹਰੇਕ ਗਾਰੰਟੀ ਪੂਰੀ ਕਰੇਗੀ ਮਾਨ ਸਰਕਾਰ - ਕੇਜਰੀਵਾਲ, ਮਾਨਸਾ 'ਚ ਸਿੱਧੂ ਮੂਸੇਵਾਲਾ ਦੇ ਨਾਂਅ 'ਤੇ ਰੱਖਿਆ ਸੜਕ ਦਾ ਨਾਂਅ

Punjab Breaking : CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਪਹੁੰਚਗੇ ਅੰਮਿਤਸਰ, ਜਾਨ ਨੂੰ ਖ਼ਤਰੇ ਵਿੱਚ ਪਾ ਕੇ ਨੌਜਵਾਨ ਨੇ ਬਣਾਈ ਵੀਡੀਓ, 1 ਅਪ੍ਰੈਲ ਤੋਂ ਸਰਕਾਰ ਦੇਵੇਗੀ ਬੇਰੁਜ਼ਗਾਰੀ ਭੱਤਾ, 29 ਨੂੰ ਦਿੱਲੀ-NCR 'ਚ ਹੋਵੇਗੀ ਬਾਰਿਸ਼

ABP Sanjha Last Updated: 27 Jan 2023 07:12 PM
ਜਾਅਲੀ ਇੰਤਕਾਲ ਕਰਨ ਤੇ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਮਾਲ ਹਲਕਾ ਜਲਾਲਬਾਦ, ਤਹਿਸੀਲ ਖਡੂਰ ਸਾਹਿਬ, ਜ਼ਿਲ੍ਹਾ ਤਰਨਤਾਰਨ ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਬਲਵਿੰਦਰ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਅਤੇ ਵਾਹੀਯੋਗ ਜ਼ਮੀਨ ਦਾ ਜਾਅਲੀ ਇੰਤਕਾਲ ਦਰਜ ਕਰਨ ਬਦਲੇ ਗ੍ਰਿਫਤਾਰ ਕੀਤਾ ਹੈ।

ਪੰਜ ਸਾਲਾਂ ਵਿਚ ਲੋਕਾਂ ਨੂੰ ਦਿੱਤੀ ਹਰੇਕ ਗਾਰੰਟੀ ਪੂਰੀ ਕਰੇਗੀ ਮਾਨ ਸਰਕਾਰ - ਕੇਜਰੀਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਹਰੇਕ ਖੇਤਰ ਦਾ ਵਿਆਪਕ ਵਿਕਾਸ ਕਰਕੇ ‘ਸਿਹਤਮੰਦ ਤੇ ਰੰਗਲਾ ਪੰਜਾਬ’ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ। ਅੱਜ ਇੱਥੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ 500ਵਾਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਿਪਤ ਕਰਨ ਮੌਕੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਜਿਨ੍ਹਾਂ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਹਾਜ਼ਰ ਸਨ, ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਨੇਕ ਕਾਰਜ ਲਈ ਪੁਖਤਾ ਵਿਵਸਥਾ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ ਤੇ ਰੋਜ਼ਗਾਰ ਦੇ ਖੇਤਰ ਵਿਚ ਵੱਡੇ ਪੱਧਰ ਉਤੇ ਕੰਮ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਛੇਤੀ ਹੀ ਸਾਕਾਰਤਮਕ ਨਤੀਜੇ ਸਾਹਮਣੇ ਆਉਣਗੇ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ 100 ਆਮ ਆਦਮੀ ਕਲੀਨਿਕ 75ਵੇਂ ਆਜ਼ਾਦੀ ਦਿਹਾੜੀ ਮੌਕੇ ਲੋਕਾਂ ਨੂੰ ਸਮਰਿਪਤ ਕੀਤੇ ਗਏ ਸਨ। 

Ludhiana: ਪੁਲਿਸ ਦੀ ਵੱਡੀ ਕਾਰਵਾਈ, ਨਸ਼ੀਲੇ ਪਦਾਰਥਾਂ ਸਮੇਤ ਨਗਦੀ ਤੇ ਹਥਿਆਰ ਬਰਾਮਦ

 ਲੁਧਿਆਣਾ ਸੀ.ਆਈ.ਏ ਟੀਮ ਨੇ ਸ਼ਿਮਲਾਪੁਰੀ 'ਚ ਨਾਕਾਬੰਦੀ ਦੌਰਾਨ ਇੱਕ ਨਸ਼ਾ ਤਸਕਰ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁੱਛਗਿੱਛ ਦੌਰਾਨ ਰੋਮੀ ਕੋਲ ਇੱਕ ਪਿਸਤੌਲ ਹੋਣ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ 3 ਪਿਸਤੌਲ ਬਰਾਮਦ ਕੀਤੇ। ਉਸ ਦੇ ਇਕ ਸਾਥੀ ਕੋਲੋਂ ਪੁਲਿਸ ਨੇ 2 ਨਸ਼ਾ ਤਸਕਰ ਅਤੇ 7 ਲੱਖ 70 ਹਜ਼ਾਰ ਰੁਪਏ ਦੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।

ਜੁੱਤੀ ਪਾ ਕੇ ਗੁਰੂਘਰ 'ਚ ਦਾਖਲ ਹੋਇਆ ਚੋਰ, ਕਰਪਾਨ ਨਾਲ ਤੋੜੀ ਗੋਲਕ, ਘਟਨਾ CCTV ਕੈਮਰੇ 'ਚ ਕੈਦ

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਇਕ ਗੁਰਦੁਆਰੇ 'ਚ ਚੋਰਾਂ ਨੇ ਭੰਨ-ਤੋੜ ਕੀਤੀ। ਚੋਰ ਗੋਲਕ, ਲਾਊਡ ਸਪੀਕਰ ਅਤੇ ਇਲੈਕਟ੍ਰਿਕ ਸਟੋਵ ਚੋਰੀ ਕਰਕੇ ਲੈ ਗਏ। ਇੰਨਾ ਹੀ ਨਹੀਂ ਚੋਰ ਜੁੱਤੀ ਪਾ ਕੇ ਗੁਰਦੁਆਰੇ ਅੰਦਰ ਦਾਖਲ ਹੋਏ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖੇ ਸਰੂਪ ਨਾਲ ਗੋਲਕ ਤੋੜ ਦਿੱਤੀ। ਇਹ ਘਟਨਾ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਗੁਰਦੁਆਰਾ ਸਭਾ ਦੀ ਕਮੇਟੀ ਦੇ ਪ੍ਰਧਾਨ ਨੇ ਇਸ ਸਬੰਧੀ ਪੜ੍ਹਵਾ ਥਾਣੇ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਮਾਨਸਾ 'ਚ ਸਿੱਧੂ ਮੂਸੇਵਾਲਾ ਦੇ ਨਾਂਅ 'ਤੇ ਰੱਖਿਆ ਸੜਕ ਦਾ ਨਾਂਅ

Punjab News: ਪੰਜਾਬ ਦੇ ਮਾਨਸਾ ਵਿੱਚ ਇੱਕ ਸੜਕ ਦਾ ਨਾਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਮ ਉੱਤੇ ਰੱਖਿਆ ਗਿਆ ਹੈ। 26 ਜਨਵਰੀ ਨੂੰ ਮਾਨਸਾ ਪੁੱਜੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਹ ਐਲਾਨ ਕੀਤਾ। ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਮੂਸੇਵਾਲਾ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਦੇਸ਼ਾਂ 'ਚ ਬੈਠੇ ਦੋਸ਼ੀਆਂ ਨੂੰ ਭਾਰਤ ਲਿਆਉਣ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।

CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਪਹੁੰਚਗੇ ਅੰਮ੍ਰਿਤਸਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਪਹੁੰਚ ਰਹੇ ਹਨ। ਉਹ ਅੰਮ੍ਰਿਤਸਰ ਦੇ ਪੁਤਲੀਘਰ ਵਿਖੇ ਰਾਜ ਪੱਧਰੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਉਹ ਅੱਜ ਪੰਜਾਬ ਦੇ ਲੋਕਾਂ ਲਈ ਖੋਲ੍ਹੇ ਜਾ ਰਹੇ 400 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨ ਜਾ ਰਹੇ ਹਨ।

ਅੰਮ੍ਰਿਤਸਰ 'ਚ ਚੌਕ ਬਾਬਾ ਸਾਹਿਬ ਵਿਖੇ ਤੜਕਸਾਰ ਦੋ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ,

Amritsar News : ਇੰਸਟਾਗ੍ਰਾਮ ਰੀਲ ਬਣਾਉਣ ਦਾ ਜਨੂੰਨ ਨੌਜਵਾਨਾਂ ਵਿਚ ਇੰਨਾ ਭਾਰੂ ਹੋ ਗਿਆ ਹੈ ਕਿ ਉਹ ਆਪਣੀ ਜਾਨ ਨਾਲ ਖੇਡਣ ਤੋਂ ਵੀ ਨਹੀਂ ਝਿਜਕਦੇ। ਪੰਜਾਬ ਦੇ ਅੰਮ੍ਰਿਤਸਰ 'ਚ ਕਾਰ ਦੇ ਬੋਨਟ ਅਤੇ ਸਨਰੂਫ 'ਤੇ ਚੜ੍ਹ ਕੇ ਨੌਜਵਾਨਾਂ ਵੱਲੋਂ ਰੀਲਾਂ ਬਣਾਉਣ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਹੁਣ ਇਨ੍ਹਾਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ 'ਚ ਚੌਕ ਬਾਬਾ ਸਾਹਿਬ ਵਿਖੇ ਤੜਕਸਾਰ ਦੋ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ

ਅੰਮ੍ਰਿਤਸਰ ਦਰਬਾਰ ਸਾਹਿਬ ਨੇੜੇ ਪੈਂਦੇ ਚੌਂਕ ਬਾਬਾ ਸਾਹਿਬ ਵਿਖੇ ਤੜਕਸਾਰ ਕਰੀਬ 3:35 ਵਜੇ ਸ਼ਾਰਟ ਸਰਕਿਟ ਕਾਰਨ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਮਾਰਤ ਦੀਆਂ ਦੋ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ ਹਨ। ਕਰੀਬ 6 ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਹੈ। ਫਾਇਰ ਬ੍ਰਿਗੇਡ ਦੇ ਮੁਲਾਜ਼ਮ ਲਗਾਤਾਰ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਦੁਕਾਨਦਾਰਾਂ ਕਾਫੀ ਨੁਕਸਾਨ ਹੋਇਆ ਹੈ। ਇਸ ਦੌਰਾਨ ਇੱਕ 50 ਸਾਲਾ ਵਿਅਕਤੀ ਵੀ ਇਸ ਹਾਦਸੇ ਦਾ ਸ਼ਿਕਾਰ ਹੋਇਆ ਹੈ। 

ਪਿਛੋਕੜ

Punjab Breaking News LIVE: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਪਹੁੰਚ ਰਹੇ ਹਨ। ਉਹ ਅੰਮ੍ਰਿਤਸਰ ਦੇ ਪੁਤਲੀਘਰ ਵਿਖੇ ਰਾਜ ਪੱਧਰੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਉਹ ਅੱਜ ਪੰਜਾਬ ਦੇ ਲੋਕਾਂ ਲਈ ਖੋਲ੍ਹੇ ਜਾ ਰਹੇ 400 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ 'ਆਪ' ਨੇ ਚੋਣਾਂ ਤੋਂ ਪਹਿਲਾਂ ਸੂਬੇ 'ਚ ਮੁਹੱਲਾ ਕਲੀਨਿਕ ਖੋਲ੍ਹਣ ਦੀ ਗਾਰੰਟੀ ਦਿੱਤੀ ਸੀ। ਗਾਰੰਟੀ ਨੂੰ ਪੂਰਾ ਕਰਦੇ ਹੋਏ, ਮੁੱਖ ਮੰਤਰੀ ਭਗਵੰਤ ਮਾਨ ਨੇ 15 ਅਗਸਤ 2022 ਨੂੰ ਪੰਜਾਬ ਵਿੱਚ 100 ਮੁਹੱਲਾ ਕਲੀਨਿਕ ਖੋਲ੍ਹੇ ਸਨ। ਹੁਣ ਸੀਐਮ ਮਾਨ ਅਤੇ ਸੁਪਰੀਮੋ ਕੇਜਰੀਵਾਲ 400 ਹੋਰ ਮੁਹੱਲਾ ਕਲੀਨਿਕ ਖੋਲ੍ਹਣ ਜਾ ਰਹੇ ਹਨ। ਜਿਨ੍ਹਾਂ ਵਿੱਚੋਂ 30 ਅੰਮ੍ਰਿਤਸਰ ਵਿੱਚ ਖੁੱਲ੍ਹਣ ਜਾ ਰਹੇ ਹਨ।

ਹਰੇਕ ਕਲੀਨਿਕ 'ਤੇ ਖਰਚ ਕੀਤੇ ਗਏ 25 ਲੱਖ ਰੁਪਏ 

ਪੰਜਾਬ 'ਚ ਹੁਣ ਖੋਲ੍ਹੇ ਜਾ ਰਹੇ ਹਰ ਮੁਹੱਲਾ ਕਲੀਨਿਕ 'ਤੇ ਕਰੀਬ 25 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਪੁਰਾਣੀਆਂ ਡਿਸਪੈਂਸਰੀਆਂ, ਖਾਲੀ ਪਈਆਂ ਇਮਾਰਤਾਂ ਜਾਂ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਪੈਸਾ ਜਿਨ੍ਹਾਂ ਦੀ ਮੁਰੰਮਤ, ਪੇਂਟ, ਫਾਲਸ ਸੀਲਿੰਗ, ਫਰਨੀਚਰ ਆਦਿ 'ਤੇ ਖਰਚ ਕੀਤਾ ਜਾ ਰਿਹਾ ਹੈ।

ਫਾਜ਼ਿਲਕਾ ਦੇ ਵਿਧਾਇਕ ਦੇ ਵਿਆਹ 'ਤੇ ਅਕਾਲੀ ਦਲ ਦੇ ਪ੍ਰਧਾਨ ਦਾ ਭਾਸ਼ਣ

ਪੰਜਾਬ 'ਚ ਕੁਝ ਦਿਨਾਂ ਤੋਂ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਾਣਾ ਦੇ ਵਿਆਹ ਦੇ ਜਸ਼ਨ ਚੱਲ ਰਹੇ ਹਨ। ਇਸ ਦੌਰਾਨ ਇੱਕ ਵੀਡੀਓ ਬੇਹੱਦ ਵਾਇਰਲ ਹੋਇਆ ਹੈ, ਜਿਸ ਵਿੱਚ ਹਰ ਕੋਈ ਵਿਆਹ ਸਮਾਗਮ ਵਿੱਚ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਇੱਕ ਭਾਸ਼ਣ ਸੁਣਨ ਨੂੰ ਮਿਲਦਾ ਹੈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਜ਼ਿਕਰ ਹੁੰਦਾ ਹੈ।

ਸੋਸ਼ਲ ਮੀਡੀਆ ਦੇ ਨਸ਼ਾ ! ਜਾਨ ਨੂੰ ਖ਼ਤਰੇ ਵਿੱਚ ਪਾ ਕੇ ਬਣਾਈ ਵੀਡੀਓ

 ਇੰਸਟਾਗ੍ਰਾਮ ਰੀਲ ਬਣਾਉਣ ਦਾ ਜਨੂੰਨ ਨੌਜਵਾਨਾਂ ਵਿਚ ਇੰਨਾ ਭਾਰੂ ਹੋ ਗਿਆ ਹੈ ਕਿ ਉਹ ਆਪਣੀ ਜਾਨ ਨਾਲ ਖੇਡਣ ਤੋਂ ਵੀ ਨਹੀਂ ਝਿਜਕਦੇ। ਪੰਜਾਬ ਦੇ ਅੰਮ੍ਰਿਤਸਰ 'ਚ ਕਾਰ ਦੇ ਬੋਨਟ ਅਤੇ ਸਨਰੂਫ 'ਤੇ ਚੜ੍ਹ ਕੇ ਨੌਜਵਾਨਾਂ ਵੱਲੋਂ ਰੀਲਾਂ ਬਣਾਉਣ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਹੁਣ ਇਨ੍ਹਾਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀਡੀਓ ਅੰਮ੍ਰਿਤਸਰ ਦੀ ਹੈ। ਇਸ ਦੀ ਸ਼ੂਟਿੰਗ ਕੋਰਟ ਰੋਡ 'ਤੇ ਚਰਚ ਦੇ ਬਾਹਰ ਕੀਤੀ ਗਈ ਹੈ। ਵੀਡੀਓ ਵਿੱਚ ਜਿੱਥੇ ਕਾਰ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਦੇ ਨੇੜੇ ਹੈ, ਉੱਥੇ ਇੱਕ ਨੌਜਵਾਨ ਬੋਨਟ ਦੇ ਉੱਪਰ ਲੇਟਿਆ ਹੋਇਆ ਹੈ ਅਤੇ ਦੂਜਾ ਸਨਰੂਫ਼ ਤੋਂ ਬਾਹਰ ਨਿਕਲ ਕੇ ਵੀਡੀਓ ਬਣਾ ਰਿਹਾ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.