Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੜ੍ਹਾਈ ਨੂੰ ਲੈ ਕੇ ਸਵਾਲ ਉਠਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਅੱਜ ਤੱਕ ਨਾ ਕੋਈ ਜਮਾਤੀ ਬਾਹਰ ਆ ਕੇ ਬੋਲਿਆ ਕਿ ਉਹ ਸਾਡੇ ਨਾਲ ਪੜ੍ਹੇ ਹਨ। ਸੀਐਮ ਮਾਨ ਨੇ ਸਵਾਲ ਕੀਤਾ ਕਿ ਜੇਕਰ ਕੋਈ ਜਮਾਤੀ ਹੀ ਨਹੀਂ ਤਾਂ ਪੀਐਮ ਮੋਦੀ ਫਿਰ ਪੜ੍ਹਾਈ ਕਿੱਥੇ ਕਰ ਆਏ।



ਸੀਐਮ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਬੀਜੇਪੀ ਵਾਲਿਆਂ ਦਾ ਨਵਾਂ ਨਾਅਰਾ ਹੁਣ ਇਹ ਵੀ ਹੋ ਸਕਦੈ ਕਿ ਨਾ ਖੁਦ ਪੜ੍ਹਾ ਹੂੰ ਔਰ ਨਾ ਕਿਸੀ ਕੋ ਪੜ੍ਹਨੇ ਦੂੰਗਾਂ…ਪ੍ਰਧਾਨ ਮੰਤਰੀ ਜੀ ਦਾ ਅੱਜ ਤੱਕ ਨਾ ਕੋਈ ਜਮਾਤੀ ਬਾਹਰ ਆ ਕੇ ਬੋਲਿਆ ਕਿ ਸਾਡੇ ਨਾਲ ਪੜ੍ਹੇ ਨੇ ਮੋਦੀ ਜੀ.. ਫਿਰ ਪੜ੍ਹਾਈ ਕਿੱਥੇ ਕਰ ਆਏ ਮੋਦੀ ਜੀ..।


 


 







ਦਰਅਸਲ ਸ਼ਨੀਵਾਰ ਨੂੰ ਸੀਐਮ ਭਗਵੰਤ ਮਾਨ ਛੱਤੀਸਗੜ੍ਹ ਦੇ ਜਗਦਲਪੁਰ ਵਿਖੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਜਨਸਭਾ ਨੂੰ ਸੰਬੋਧਨ ਕਰ ਰਹੇ ਸੀ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿਚਰਵਾਰ ਨੂੰ ਛੱਤੀਸਗੜ੍ਹ ’ਚ ਰੈਲੀ ਕਰਕੇ ਆਪਣੀਆਂ ਸਰਕਾਰਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਗਿਣਵਾਇਆ ਤੇ ਲੋਕਾਂ ਨੂੰ ਆਉਂਦੀਆਂ ਚੋਣਾਂ ’ਚ ‘ਆਪ’ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬੀਜੇਪੀ ਉੱਪਰ ਤਿੱਖੇ ਹਮਲੇ ਬੋਲੇ। 



ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਕਰਦਿਆਂ ਕਿਹਾ ਕਿ ਉਹ ਸਿਰਫ਼ ਬਿਆਨਬਾਜ਼ੀ ਕਰਦੇ ਹਨ ਤੇ ਦੇਸ਼ ਦੀ ਜਨਤਾ ਨਾਲ ਝੂਠ ਬੋਲਦੇ ਹਨ। ਉਨ੍ਹਾਂ ਕਿਹਾ,‘‘ਮੈਨੂੰ ਤਾਂ ਇਹ ਵੀ ਸ਼ੱਕ ਹੈ ਕਿ ਉਹ ਚਾਹ ਬਣਾਉਣਾ ਵੀ ਜਾਣਦੇ ਹਨ ਜਾਂ ਨਹੀਂ।’’ ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਆਗੂ ਭਾਜਪਾ ਵਾਂਗ ‘ਜੁਮਲੇਬਾਜ਼ੀ’ ਨਹੀਂ ਕਰਦੇ ਹਨ ਤੇ ਉਹ ਜਿਸ ਚੀਜ਼ ਦੀ ਗਾਰੰਟੀ ਦਿੰਦੇ ਹਨ, ਉਸ ਨੂੰ ਪੂਰਾ ਕਰਕੇ ਰਹਿੰਦੇ ਹਨ। ਅਸੀਂ ਦਿੱਲੀ ਤੇ ਪੰਜਾਬ ਵਿੱਚ ਕੰਮ ਕੀਤਾ ਹੈ।