ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਵਿੱਚ ਦਿਨੋ ਦਿਨ ਠੰਢ ਦਾ ਜ਼ੋਰ ਵਧ ਰਿਹਾ ਹੈ। ਵੀਰਵਾਰ ਨੂੰ 1.8 ਡਿਗਰੀ ਸੈਂਟੀਗ੍ਰੇਡ ਨਾਲ ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ। ਹਾਲਾਂਕਿ, ਬੁੱਧਵਾਰ ਦੇ ਮੁਕਾਬਲੇ ਤਾਪਮਾਨ ਕੁਝ ਵਧਿਆ, ਪਰ ਰਾਤ ਸਮੇਂ ਦਾ ਤਾਪਮਾਨ ਕਾਫੀ ਘੱਟ ਰਹਿਣ ਲੱਗਾ।


ਪੰਜਾਬ ਵਿੱਚ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਪਟਿਆਲਾ ਦਾ ਤਾਪਮਾਨ ਛੇ ਡਿਗਰੀ ਸੈਂਟੀਗ੍ਰੇਡ ਦੇਖਿਆ ਗਿਆ। ਇਸ ਤੋਂ ਇਲਾਵਾ ਪਠਾਨਕੋਟ (4.1 ਡਿਗਰੀ), ਹਲਵਾਰਾ (4.4 ਡਿਗਰੀ), ਗੁਰਦਾਸਪੁਰ (4 ਡਿਗਰੀ), ਫ਼ਰੀਦਕੋਟ (6.5 ਡਿਗਰੀ), ਬਠਿੰਡਾ (6.5 ਡਿਗਰੀ) ਤੇ ਚੰਡੀਗੜ੍ਹ (5.5 ਡਿਗਰੀ) ਦਰਜ ਕੀਤਾ ਗਿਆ।

ਇਸ ਤੋਂ ਇਲਾਵਾ ਹਰਿਆਣਾ ਦਾ ਨਾਰਨੌਲ ਚਾਰ ਡਿਗਰੀ ਸੈਂਟੀਗ੍ਰੇਡ ਨਾਲ ਸਭ ਤੋਂ ਠੰਢਾ ਰਿਹਾ। ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਆਉਂਦੇ ਦਿਨਾਂ ਵਿੱਚ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਪਟਿਆਲਾ, ਫ਼ਰੀਦਕੋਟ, ਹਿਸਾਰ ਤੇ ਭਿਵਾਨੀ ਆਦਿ ਇਲਾਕਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ।