Congress MLA Sukhjinder Randhawa: ਕਾਂਗਰਸੀ ਲੀਡਰ ਸੁਖਜਿੰਦਰ ਰੰਧਾਵਾ ਨੇ ਕਟਾਰੂਚੱਕ ਮਾਮਲੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਮਾਮਲਾ ਅਜੇ ਟਲਿਆ ਨਹੀਂ। ਇਸ ਬਾਰੇ ਉਨ੍ਹਾਂ ਕੋਲ ਪੁਖਤਾ ਸਬੂਤ ਹਨ ਜੋ ਸਮਾਂ ਆਉਣ 'ਤੇ ਵਰਤੇ ਜਾਣਗੇ।
ਰੰਧਵਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਮਾਨ ਸਾਹਿਬ ਇਹ ਨਾਂ ਸਮਝਿਓ ਕਿ ਕਟਾਰੂਚੱਕ ਦੀ ਗੱਲ ਮੁੱਕ ਗਈ ਹੈ, ਜੋ ਉਸ ਨੇ ਅਪਰਾਧ ਕੀਤਾ ਹੈ, ਉਸ ਦੇ ਪੁਖ਼ਤਾ ਸਬੂਤ ਹਨ ਜੋ ਵਕਤ ਆਉਣ ਤੇ ਫ਼ਿਰ ਵਰਤੇ ਜਾਣਗੇ, ਪਰ ਅਫਸੋਸ ਤੁਹਾਡੇ ਤੇ ਹੈ ਜੋ ਇੱਕ ਘਿਨਾਉਣੇ ਅਪਰਾਧੀ ਨੂੰ ਬਚਾਉਣ ਲਈ ਤੁਸੀਂ ਸ਼ੜਯੰਤਰ ਰਚਿਆ। ਤੁਹਾਡੇ ਸਾਰੇ ਕਾਨੂੰਨੀ ਦਾਅ-ਪੇਚ ਧਰੇ ਰਹਿ ਜਾਣਗੇ ਵਕਤ ਆਉਣ ਦਿਓ।
ਇਹ ਵੀ ਪੜ੍ਹੋ: ਬਠਿੰਡਾ ਦੀ ਮਾਹਿਰਾ ਬਾਜਵਾ ਨੇ ਸੀਯੂਈਟੀ-ਯੂਜੀ ਦੀ ਪ੍ਰੀਖਿਆ ‘ਚ ਦੇਸ਼ਭਰ ‘ਚ ਹਾਸਿਲ ਕੀਤਾ ਟਾਪ ਰੈਂਕ