ਗੁਰਦਾਸਪੁਰ: ਕਾਦੀਆਂ ਤੋਂ ਕਾਂਗਰਸੀ ਵਿਧਾਇਕ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਭਰਾ ਫਤਹਿਜੰਗ ਸਿੰਘ ਬਾਜਵਾ ਨੇ ਕਿਸਾਨਾਂ ਤੋਂ ਮੁਆਫ਼ੀ ਮੰਗ ਲਈ ਹੈ। ਦਰਅਸਲ ਬੀਤੀ ਦਿਨ ਕਿਸਾਨਾਂ ਵੱਲੋਂ ਫਤਿਹਜੰਗ ਸਿੰਘ ਦਾ ਪੁਤਲਾ ਫੂਕਿਆਂ ਗਿਆ ਸੀ।


ਕਿਸਾਨਾਂ ਦਾ ਕਹਿਣਾ ਸੀ ਕਿ ਵਿਧਾਇਕ ਫਤਿਹਜੰਗ ਬਾਜਵਾ ਨੇ ਕਿਸਾਨਾਂ ਲਈ ਭੱਦੀ ਸ਼ਬਦਾਵਲੀ ਵਰਤੀ ਹੈ, ਜਿਸ ਕਰਕੇ ਕਿਸਾਨਾਂ ਵਿੱਚ ਵਿਧਾਇਕ ਪ੍ਰਤੀ ਰੋਸ ਹੈ। ਹੁਣ ਵਿਧਾਇਕ ਫਤਿਹਜੰਗ ਬਾਜਵਾ ਨੇ ਆਪਣੀ ਫੇਸਬੁੱਕ ਤੋਂ ਲਾਈਵ ਹੋ ਕੇ ਕਿਸਾਨਾਂ ਕੋਲੋ ਮਾਫ਼ੀ ਮੰਗੀ ਹੈ।


ਬੀਤੇ ਦਿਨ ਕਿਸਾਨ ਜਥੇਬੰਦੀਆਂ ਵੱਲੋਂ ਕਾਦੀਆਂ ਤੋਂ ਵਿਧਾਇਕ ਫਤਿਹਜੰਗ ਬਾਜਵਾ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ ਵਿਧਾਇਕ ਨੇ ਆਪਣੀ ਫੇਸਬੁੱਕ ਤੋਂ ਲਾਈਵ ਹੋ ਕੇ ਆਪਣੇ ਬਿਆਨ ਤੇ ਸਫ਼ਾਈ ਦਿੰਦਿਆਂ ਕਿਸਾਨਾਂ ਤੋਂ ਮਾਫੀ ਮੰਗ ਲਈ ਹੈ।



 


ਵਿਧਾਇਕ ਦਾ ਕਹਿਣਾ ਹੈ ਕਿ ਉਸ ਦੀ ਗੱਲ ਦਾ ਮਤਲਬ ਕੁਝ ਹੋਰ ਕੱਢਿਆ ਗਿਆ ਹੈ। ਜਦਕਿ ਉਸ ਦਾ ਇਰਾਦਾ ਗਲਤ ਨਹੀਂ ਸੀ। ਫਤਹਿਜੰਗ ਬਾਜਵਾ ਨੇ ਆਪਣੀ ਸਰਕਾਰ ਨੂੰ ਕਿਸਾਨ ਹਿਤੈਸ਼ੀ ਦੱਸਦਿਆਂ ਜ਼ਿਕਰ ਕੀਤਾ ਕਿ ਕਿਵੇਂ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ।


ਇਸ ਦੌਰਾਨ ਵਿਧਾਇਕ ਨੇ ਆਪਣੀ ਸਰਕਾਰੀ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਜ਼ਿਕਰ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਫਾਇਦਾ ਪਹੁੰਚਾਇਆ ਹੈ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ 'ਚ ਨੌਕਰੀਆਂ ਦਿੱਤੀਆਂ ਹਨ।


ਇਹ ਵੀ ਪੜ੍ਹੋਹਰੀਸ਼ ਰਾਵਤ ਨੇ ਪਸ਼ਚਾਤਾਪ ਲਈ ਨਾਨਕਮੱਤਾ ਗੁਰਦੁਆਰਾ ਵਿਖੇ ਕੀਤੀ ਕਾਰਸੇਵਾ, ਲਾਇਆ ਝਾੜੂ ਅਤੇ ਸਾਫ ਕੀਤੇ ਜੁੱਤ


Green Card: ਖੁਸ਼ਖਬਰੀ! ਹੁਣ ਅਮਰੀਕਾ ਦਾ ਗ੍ਰੀਨ ਕਾਰਡ ਲੈਣਾ ਹੋਵੇਗਾ ਹੋਰ ਵੀ ਸੌਖਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904