ਵਾਸ਼ਿੰਗਟਨ: ਅਮਰੀਕਾ 'ਚ ਪੱਕੇ ਤੌਰ 'ਤੇ ਵਸਣ ਦੇ ਸੁਪਨੇ ਵੇਖਣ ਵਾਲਿਆਂ ਲਈ ਖੁਸ਼ਖਬਰੀ ਹੈ। ਉੱਥੇ ਇਕ ਨਵੇਂ ਬਿੱਲ ਦੇ ਪਾਸ ਹੋਣ ਨਾਲ ਭਾਰਤੀਆਂ ਸਮੇਤ ਲੱਖਾਂ ਲੋਕਾਂ ਨੂੰ ਪੂਰੀ ਫੀਸ ਦੇ ਕੇ ਗ੍ਰੀਨ ਕਾਰਡ ਪ੍ਰਾਪਤ ਕਰਨ 'ਚ ਮਦਦ ਮਿਲ ਸਕਦੀ ਹੈ।


ਦੇਸ਼ ਭਰ 'ਚ ਰੁਜ਼ਗਾਰ ਅਧਾਰਤ ਗ੍ਰੀਨ ਕਾਰਡਾਂ ਦੀ ਸਾਲਾਂ ਤੋਂ ਉਡੀਕ ਕਰ ਰਹੇ ਲੱਖਾਂ ਲੋਕ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਭਾਰਤੀ ਸ਼ਾਮਲ ਹਨ, ਪੂਰੀ ਫੀਸ ਦੇ ਕੇ ਅਮਰੀਕਾ 'ਚ ਕਾਨੂੰਨੀ ਸਥਾਈ ਨਿਵਾਸ ਦੀ ਉਮੀਦ ਕਰ ਸਕਦੇ ਹਨ। ਜੇ ਇਸ ਨੂੰ ਸੁਲ੍ਹਾ ਪੈਕੇਜ਼ 'ਚ ਸ਼ਾਮਲ ਕੀਤਾ ਗਿਆ ਤੇ ਕਾਨੂੰਨ 'ਚ ਪਾਸ ਕੀਤਾ ਗਿਆ ਤਾਂ ਇਸ ਨਾਲ ਹਜ਼ਾਰਾਂ ਆਈਟੀ ਪੇਸ਼ੇਵਰਾਂ ਨੂੰ ਮਦਦ ਮਿਲਣ ਦੀ ਉਮੀਦ ਹੈ, ਜੋ ਲੰਬੇ ਸਮੇਂ ਤੋਂ ਗ੍ਰੀਨ ਕਾਰਡਾਂ ਦੀ ਉਡੀਕ ਕਰ ਰਹੇ ਹਨ।


ਬਿੱਲ ਪਾਸ ਹੋਣ ਨਾਲ ਲੰਮੀ ਉਡੀਕ ਤੋਂ ਮਿਲੇਗੀ ਰਾਹਤ


ਗ੍ਰੀਨ ਕਾਰਡ ਅਧਿਕਾਰਤ ਤੌਰ 'ਤੇ ਸਥਾਈ ਨਿਵਾਸੀ ਕਾਰਡ ਵਜੋਂ ਜਾਣਿਆ ਜਾਂਦਾ ਹੈ। ਇਹ ਅਮਰੀਕਾ 'ਚ ਪ੍ਰਵਾਸੀਆਂ ਨੂੰ ਜਾਰੀ ਕੀਤਾ ਜਾਣ ਵਾਲਾ ਦਸਤਾਵੇਜ਼ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਨੂੰ ਅਮਰੀਕਾ 'ਚ ਸਥਾਈ ਤੌਰ 'ਤੇ ਰਹਿਣ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ। ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਜਸਟਿਸ ਕਮੇਟੀ ਵੱਲੋਂ ਜਾਰੀ ਬਿਆਨ ਅਨੁਸਾਰ ਰੁਜ਼ਗਾਰ ਅਧਾਰਤ ਪ੍ਰਵਾਸੀ ਬਿਨੈਕਾਰ 5000 ਅਮਰੀਕੀ ਡਾਲਰ ਦੀ ਪੂਰੀ ਫੀਸ ਦੇ ਕੇ ਸਥਾਈ ਨਿਵਾਸੀ ਕਾਰਡ ਪ੍ਰਾਪਤ ਕਰ ਸਕਦੇ ਹਨ।


ਫੋਰਬਸ ਮੈਗਜ਼ੀਨ ਦੀ ਇਕ ਰਿਪੋਰਟ ਦੇ ਅਨੁਸਾਰ ਈਬੀ-5 ਸ਼੍ਰੇਣੀ (ਵਿਦੇਸ਼ੀ ਨਿਵੇਸ਼ਕ) ਦੀ ਫੀਸ 50,000 ਡਾਲਰ ਹੈ। ਇਹ ਵਿਵਸਥਾ 2031 'ਚ ਸਮਾਪਤ ਹੋ ਰਹੀ ਹੈ। ਇਕ ਪਰਿਵਾਰ ਅਧਾਰਤ ਪ੍ਰਵਾਸੀ ਲਈ, ਜਿਸ ਨੂੰ ਅਮਰੀਕੀ ਨਾਗਰਿਕ ਦੁਆਰਾ ਸਪਾਂਸਰ ਕੀਤਾ ਜਾਂਦਾ ਹੈ ਤੇ ਜਿਸ ਦੀ ਤਰਜ਼ੀਹੀ ਤਾਰੀਖ ਦੋ ਸਾਲਾਂ ਤੋਂ ਵੱਧ ਹੈ, ਉਨ੍ਹਾਂ ਨੂੰ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ 2500 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ।


ਪੂਰੀ ਫੀਸ ਅਦਾ ਕਰਨੀ ਹੋਵੇਗੀ


ਬਿਆਨ ਦੇ ਅਨੁਸਾਰ ਜੇਕਰ ਬਿਨੈਕਾਰ ਦੀ ਤਰਜ਼ੀਹ ਦੀ ਤਰੀਕ ਦੋ ਸਾਲਾਂ ਦੇ ਅੰਦਰ ਨਹੀਂ ਹੈ, ਪਰ ਉਸ ਨੂੰ ਦੇਸ਼ 'ਚ ਮੌਜੂਦ ਹੋਣਾ ਜ਼ਰੂਰੀ ਹੈ ਤਾਂ ਉਸ ਨੂੰ 1500 ਅਮਰੀਕੀ ਡਾਲਰ ਦੀ ਪੂਰੀ ਫੀਸ ਅਦਾ ਕਰਨੀ ਪਵੇਗੀ। ਇਹ ਬਿਨੈਕਾਰ ਦੁਆਰਾ ਅਦਾ ਕੀਤੀ ਕਿਸੇ ਵੀ ਪ੍ਰਬੰਧਕੀ ਪ੍ਰੋਸੈਸਿੰਗ ਫੀਸ ਤੋਂ ਇਲਾਵਾ ਹੋਵੇਗਾ।


ਹਾਲਾਂਕਿ ਬਿੱਲ 'ਚ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸਥਾਈ ਢਾਂਚਾਗਤ ਤਬਦੀਲੀਆਂ ਸ਼ਾਮਲ ਨਹੀਂ ਹਨ, ਜਿਸ 'ਚ ਗ੍ਰੀਨ ਕਾਰਡਾਂ ਲਈ ਐਚ-1 ਬੀ ਵੀਜ਼ਾ ਲਈ ਸਾਲਾਨਾ ਕੋਟਾ ਵਧਾਉਣਾ ਤੇ ਦੇਸ਼ਾਂ ਲਈ ਸੀਮਾਵਾਂ ਸ਼ਾਮਲ ਹਨ। ਬਿੱਲ ਦੇ ਕਾਨੂੰਨ ਬਣਨ ਤੋਂ ਪਹਿਲਾਂ ਉਪਬੰਧਾਂ ਨੂੰ ਨਿਆਂਪਾਲਿਕਾ ਕਮੇਟੀ, ਪ੍ਰਤੀਨਿਧੀ ਸਭਾ ਤੇ ਸੈਨੇਟ ਦੁਆਰਾ ਪਾਸ ਕਰਨਾ ਹੋਵੇਗਾ ਤੇ ਫਿਰ ਰਾਸ਼ਟਰਪਤੀ ਦੁਆਰਾ ਦਸਤਖਤ ਕਰਨੇ ਹੋਣਗੇ।


ਇਹ ਵੀ ਪੜ੍ਹੋ: ਸਾਵਧਾਨ! KYC ਦੇ ਨਾਂ 'ਤੇ ਧੋਖਾਧੜੀ, ਖਾਤੇ ਦੀ ਡਿਟੇਲ ਤੇ ਪਾਸਵਰਡ ਅਣਜਾਣ ਏਜੰਸੀਆਂ ਨਾਲ ਸਾਂਝਾ ਨਾ ਕਰੋ, ਰਿਜ਼ਰਵ ਬੈਂਕ ਦੀ ਚੇਤਾਵਨੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904