ਚੰਡੀਗੜ੍ਹ: ਸੁਲਤਾਨਪੁਰ ਲੋਧੀ ਤੋਂ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਸੁੱਖਾ ਕਾਹਲਵਾਂ ਗਰੋਹ ਦੇ ਸਰਗਰਮ ਮੈਂਬਰ ਹਰਜੋਤ ਸਿੰਘ ਤੇ ਅਮਰਬੀਰ ਲਾਲੀ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਾਂਗਰਸ ਵਿਧਾਇਕ ਨੂੰ ਧਮਕੀਆਂ ਦੇਣ ਦਾ ਕਾਰਨ ਵਿਧਾਇਕ ਵੱਲੋਂ ਉਨ੍ਹਾਂ ਖ਼ਿਲਾਫ਼ ਚੱਲ ਰਹੇ ਅਪਰਾਧਿਕ ਮਾਮਲਿਆਂ ਵਿੱਚ ਮਦਦ ਨਾ ਕਰਨਾ ਦੱਸਿਆ ਜਾ ਰਿਹਾ ਹੈ।



ਪਹਿਲੀ ਮਈ ਨੂੰ ਇਹ ਗੈਂਗਸਟਰ ਸੁਲਤਾਨਪੁਰ ਲੋਧੀ ਦੇ ਪਿੰਡ ਬੁਸੋਵਾਲ ਵਿੱਚ ਆਏ ਸੀ ਜੋ ਉਨ੍ਹਾਂ ਜਾ ਜੱਦੀ ਪਿੰਡ ਹੈ। ਵਿਧਾਇਕ ਚੀਮਾ ਦੇ ਵੱਡੇ-ਵਡੇਰੇ ਵੀ ਇਸੇ ਪਿੰਡ ਨਾਲ ਸਬੰਧ ਰੱਖਦੇ ਹਨ। ਜ਼ਿਲ੍ਹਾ ਪੁਲਿਸ ਨੇ ਇਸ ਸਬੰਧੀ ਥਾਣਾ ਕਬੀਰਪੁਰ ਵਿੱਚ ਰਿਪੋਰਟ ਵੀ ਦਰਜ ਕਰਾਈ ਹੈ।