ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਪਹਿਲਾਂ ਤੋਂ ਘੱਟ ਹੋਇਆ ਤੇ ਕੋਰੋਨਾ ਮਰੀਜ਼ ਜ਼ਿਆਦਾ ਗਿਣਤੀ 'ਚ ਠੀਕ ਵੀ ਹੋ ਰਹੇ ਹਨ ਪਰ ਮੌਤ ਦਰ ਘੱਟ ਨਹੀਂ ਹੋ ਰਹੀ। ਦੇਸ਼ 'ਚ ਸਭ ਤੋਂ ਪਹਿਲਾਂ ਕਰਫਿਊ ਲਾ ਕੇ ਕੋਰੋਨਾ ਵਾਇਰਸ ਖਿਲਾਫ ਲੜਾਈ ਨੂੰ ਗੰਭੀਰਤਾ ਨਾਲ ਲੈਣ ਵਾਲੇ ਪੰਜਾਬ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਮੌਤ ਦਰ ਦੁਨੀਆਂ 'ਚ ਸਭ ਤੋਂ ਜ਼ਿਆਦਾ ਹੋ ਗਈ ਹੈ। ਵਿਸ਼ਵ 'ਚ ਕੋਰੋਨਾ ਨਾਲ ਮੌਤ ਦੀ ਔਸਤ ਦਰ 2.94 ਫੀਸਦ ਹੈ। ਜਦਕਿ ਪੰਜਾਬ 'ਚ ਇਹ ਦਰ 3.06 ਫੀਸਦ ਹੈ।
ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੀ ਅਗਲੀ ਰਣਨੀਤੀ ਉਲੀਕਣ ਲਈ ਕਿਸਾਨ ਜੇਥੰਬਦੀਆਂ ਲਾਮਬੰਦ
ਪੰਜਾਬ 'ਚ ਦੋ ਦਿਨਾਂ 'ਚ 40 ਤੋਂ ਘੱਟ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ, ਜੋ ਪਿਛਲੇ 48 ਦਿਨਾਂ 'ਚ ਸਭ ਤੋਂ ਘੱਟ ਹੈ। ਸੂਬੇ 'ਚ ਪਿਛਲੇ 24 ਘੰਟਿਆਂ 'ਚ 32 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਜਦਕਿ 846 ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ। ਪੰਜਾਬ 'ਚ ਮੌਤ ਦਰ 3.06 ਫੀਸਦ 'ਤੇ ਪਹੁੰਚ ਗਈ ਹੈ। ਜਦਕਿ ਦੇਸ਼ 'ਚ ਮੌਤ ਦਰ 1.55 ਫੀਸਦ ਹੈ ਤੇ ਵਿਸ਼ਵ ਪੱਧਰ 'ਤੇ 2.94 ਫੀਸਦ ਹੈ। ਇਸ ਹਿਸਾਬ ਨਾਲ ਪੰਜਾਬ 'ਚ ਇਸ ਵੇਲੇ ਮੌਤ ਦਰ ਸਭ ਤੋਂ ਜ਼ਿਆਦਾ ਹੈ।
ਕਿਸਾਨ ਸੰਘਰਸ਼ ਨੂੰ ਪੈਣ ਲੱਗਾ ਬੂਰ, ਕੇਂਦਰ ਵੱਲੋਂ ਗੱਲਬਾਤ ਲਈ ਸੱਦਾ
ਖੇਤੀ ਕਾਨੂੰਨਾਂ ਖਿਲਾਫ ਸੁਪਰੀਮ ਕੋਰਟ ਜਾਣ 'ਤੇ ਛਿੜੀ ਬਗਾਵਤ, ਲੱਖੋਵਾਲ ਦਾ ਸਾਥ ਛੱਡਿਆ
ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਦੇਸ਼ 'ਚ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 86.95 ਫੀਸਦ ਹੈ। ਸੂਬੇ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਦਾ ਪਤਾ ਲਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਟੀਮ ਬਣਾਈ ਹੈ। ਦਰਅਸਲ ਸੂਬੇ 'ਚ ਲਗਾਤਾਰ ਵਧ ਹੀ ਮੌਤ ਦਰ ਇਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ