Amritsar News: ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਦੇ ਮੁੱਖੀ ਬਾਬਾ ਗੱਜਣ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮੱਲੀਆਂ ਜੰਡਿਆਲਾ ਗੁਰੂ ਵਿਖੇ 12 ਵੀ ਅਥਲੈਟਿਕ ਖੇਡਾਂ ਮੀਟ ਦਾ ਉਦਘਾਟਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਮੁੱਖ ਮਹਿਮਾਨ ਵੱਲੋ ਕੀਤਾ ਗਿਆ। ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ, ਪੰਚਾਇਤ ਅਫ਼ਸਰ ਰਣਜੋਧ ਸਿੰਘ ਆਦਿ ਨੇ ਸ਼ਿਰਕਤ ਕੀਤੀ ਇਸ ਮੌਕੇ ਬੱਚਿਆਂ ਨੇ ਗਤਕਾ ਤੋਂ ਇਲਾਵਾ 100 , 200,400,800,1000,1200,1500 ਮੀਟਰ ਦੌੜ ਗਿੱਧੇ, ਭੰਗੜੇ ਤੇ ਸਕੂਲੀ ਝੰਡੇ ਦੀ ਰਸਮ ਬੈਂਡ ਦੀ ਸਲਾਮੀ ਦੇ ਕਿ ਖੇਡਾਂ ਦੀ ਸ਼ੁਰੁਆਤ ਕੀਤੀ ਜਿਸ ਵਿੱਚ ਬੱਚਿਆਂ ਨੇ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਖੇਡ ਕਿ ਆਏ ਹੋਏ ਮਹਿਮਾਨਾਂ ਦਾ ਦਿਲ ਜਿੱਤਿਆ ਬੱਚਿਆਂ ਦੇ ਨਾਲ ਨਾਲ ਪੱਤਰਕਾਰਾਂ,ਮਾਤਾ ਪਿਤਾ ਨੇ ਵੀ ਖੇਡਾਂ ਵਿੱਚ ਹਿੱਸਾ ਲਿਆ।
ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਖੇਡਾਂ ਵਿੱਚ ਪਹਿਲੇ, ਦੂਸਰੇ, ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ।ਉਨ੍ਹਾਂ ਕਿਹਾ ਕਿ ਇਸ ਸਕੂਲ ਵਿੱਚ ਆ ਕੇ ਬਹੁਤ ਵਧੀਆ ਲੱਗਾ ਬੱਚਿਆਂ ਦਾ ਖੇਡਾਂ ਪ੍ਰਤੀ ਰੂਚੀ ਵੇਖ ਕੇ ਬਹੁਤ ਚੰਗਾ ਲੱਗਾ ਅਸੀਂ ਪੰਜਾਬ ਵਿੱਚ ਖੇਡਾਂ ਪ੍ਰਤੀ ਜਾਗਰੂਕ ਕਰਕੇ ਅਨਮੋਲ ਹੀਰੇ ਤਿਰਾਸ਼ਨੇ ਹਨ ਪੰਜਾਬ ਰੰਗਲਾ ਪੰਜਾਬ ਬਣਾਉਣਾ ਹੈ।ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਵਾਧਾ ਕੀਤਾ ਸੀ ਕਿ ਸਿਹਤ ਸਹੂਲਤਾਂ ਅਤੇ ਐਜੂਕੇਸ਼ਨ ਨੂੰ ਉਪਰ ਚੁੱਕਣਾ ਹੈ ਹੁਣ ਤੱਕ 100 ਸਕੂਲ ਅਤੇ 100 ਮੁਹੱਲਾ ਕਲੀਨਕ ਬਣਾਏ ਗਏ ਹਨ ਹੋਰ ਵੀ ਤਿਆਰੀ ਕੀਤੀ ਜਾ ਰਹੀ ਹੈ ਪਿਛਲੀਆਂ ਸਰਕਾਰਾਂ ਨੇ ਕੁੱਝ ਨਹੀਂ ਕੀਤਾ ਹੋਲੀ ਹੋਲੀ ਸੱਭ ਠੀਕ ਹੋ ਰਿਹਾ ਹੈ ਲੋਕਾਂ ਦੇ ਇਸ ਮਹੀਨੇ 87%ਪੇਰਸੇਂਟ ਬਿਜਲੀ ਬਿੱਲ ਜ਼ੀਰੋ ਆਏ ਹਨ। ਗੁਜਰਾਤ ਵਿੱਚ ਵੀ ਪੰਜਾਬ ਦੀ ਤਰਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ।
ਇਸ ਮੌਕੇ ਪ੍ਰਿੰਸੀਪਲ ਪਾਲਵਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਦੇ ਮੁੱਖੀ ਬਾਬਾ ਗੱਜਣ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮੱਲੀਆਂ ਜੰਡਿਆਲਾ ਗੁਰੂ ਵਿਖੇ 12 ਵੀ ਅਥਲੈਟਿਕ ਮੀਟ ਕਾਰਵਾਈ ਗਈ ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਮੁੱਖ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ ਸਕੂਲ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਉਸੇ ਦੇ ਤਹਿਤ ਸਕੂਲ ਵਿੱਚ ਬੱਚਿਆਂ ਦੀਆਂ ਖੇਡਾਂ ਕਰਵਾਇਆ ਗਇਆ ਹਨ।
ਇਸ ਮੌਕੇ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਧਾਰਮਿਕ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ , ਸੰਤੋਖ ਸਿੰਘ,ਸਕੂਲ ਸਟਾਫ ਰਮਨਦੀਪ ਕੌਰ,ਯੁਵਰਾਜ ਸਿੰਘ, ਅਮਨਦੀਪ ਕੌਰ ਮਾਨ ,ਅਮਨਦੀਪ ਕੌਰ ਡੇਰੀਵਾਲ, ਮਨਦੀਪ ਕੌਰ,ਮਨਦੀਪ ਸਿੰਘ, ਰਾਜਦੀਪ ਸਿੰਘ ਆਦਿ ਤੋਂ ਇਲਾਵਾ ਪੱਤਰਕਾਰ ਭਾਈਚਾਰਾ ਹਾਜਿਰ ਸਨ।