ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਤਾਇਨਾਤ ਕਸਟਮ ਵਿਭਾਗ ਦੀ ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ.) ਸਟਾਫ ਨੇ ਦੁਬਈ ਤੋਂ ਪਰਤੇ ਇਕ ਯਾਤਰੀ ਕੋਲੋਂ 36 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਯਾਤਰੀ ਨੇ ਇਹ ਸੋਨਾ ਕੈਪਸੂਲ ਵਿੱਚ ਪਾ ਕੇ ਗੁਪਤ ਅੰਗ ਵਿਚ ਪਾ ਕੇ ਲਿਆਂਦਾ ਸੀ। 6 ਸਤੰਬਰ ਨੂੰ ਦੁਬਈ ਤੋਂ ਸਪਾਈਸ ਜੈੱਟ ਦੀ ਉਡਾਣ 'ਤੇ ਆਇਆ ਇਹ ਯਾਤਰੀ ਕਸਟਮ ਅਧਿਕਾਰੀਆਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ।



 

ਦਰਅਸਲ 'ਚ ਦੁਬਈ ਤੋਂ ਉਡਾਣ ਭਰਨ ਤੋਂ ਬਾਅਦ ਸਪਾਈਸ ਜੈੱਟ ਦੀ ਉਡਾਣ ਨੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਲਗਭਗ 2.30 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਂਡ ਕੀਤਾ। ਕਸਟਮ ਏਅਰਪੋਰਟ 'ਤੇ ਤਾਇਨਾਤ ਏਅਰ ਇੰਟੈਲੀਜੈਂਸ ਯੂਨਿਟ ਦਾ ਸਟਾਫ ਦੁਬਈ ਤੋਂ ਪਰਤੇ ਯਾਤਰੀਆਂ ਦੇ ਸਮਾਨ ਦੀ ਜਾਂਚ ਕਰ ਰਿਹਾ ਸੀ। ਇਸ ਦੌਰਾਨ ਇਕ ਯਾਤਰੀ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲਿਆ ਗਿਆ।

ਜਦੋਂ ਅਧਿਕਾਰੀਆਂ ਨੇ ਸਾਮਾਨ ਦੀ ਜਾਂਚ ਕੀਤੀ ਤਾਂ ਕੁਝ ਨਹੀਂ ਮਿਲਿਆ। ਇਸ ਤੋਂ ਬਾਅਦ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਨੇ ਦੱਸਿਆ ਕਿ ਉਹ ਸੋਨਾ ਕੈਪਸੂਲ ਵਿੱਚ ਛੁਪਾ ਕੇ ਗੁਪਤ ਅੰਗ ਵਿੱਚ ਪਾ ਕੇ ਲਿਆਇਆ ਹੈ। ਅਧਿਕਾਰੀਆਂ ਨੇ ਉਕਤ ਕੈਪਸੂਲ ਨੂੰ ਬਾਹਰ ਕੱਢਿਆ ਤਾਂ 690 ਗ੍ਰਾਮ ਸੋਨਾ ਬਰਾਮਦ ਹੋਇਆ। ਕਸਟਮ ਕਮਿਸ਼ਨਰ ਰਾਹੁਲ ਨਾਗਰੇ ਨੇ ਦੱਸਿਆ ਕਿ ਸੋਨਾ ਜ਼ਬਤ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


 

ਉਸ ਨੇ ਸੋਨੇ ਦੀ ਪੇਸਟ ਬਣਾਈ ਸੀ ਤਾਂ ਜੋ ਕਿਸੇ ਵੀ ਏਅਰਪੋਰਟ ‘ਤੇ ਕੋਈ ਵੀ ਮੈਟਲ ਡਿਟੈਕਟਰ ਉਸ ਨੂੰ ਫੜ ਨਾ ਸਕੇ ਪਰ ਉਹ ਫੜਿਆ ਗਿਆ। ਇਸ ਸੋਨੇ ਦੀ ਕੀਮਤ ਲਗਭਗ 36 ਲੱਖ ਰੁਪਏ ਹੈ। ਪੁਲਿਸ ਨੇ ਮੁਸਾਫ਼ਰ ਨੂੰ ਕਾਬੂ ਕਰ ਕੇ ਇਸ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।