ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਮਾਂ ਪਾਓਲਾ ਮਾਈਨੋ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਮਾਂ ਪਾਓਲਾ ਮਾਈਨੋ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਕੈਪਟਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਲਿਖਿਆ, ''ਸ਼੍ਰੀਮਤੀ ਸੋਨੀਆ ਗਾਂਧੀ ਜੀ ਨਾਲ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਪਾਓਲੋ ਮਾਈਨੋ ਦੇ ਦੇਹਾਂਤ 'ਤੇ ਆਪਣੀ ਦਿਲੀ ਹਮਦਰਦੀ ਸਾਂਝੀ ਕਰਦਾ ਹਾਂ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ।"
ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਆਪਣੀ ਨਾਨੀ ਨੂੰ ਮਿਲਣ ਲਈ ਪਿਛਲੇ ਕੁਝ ਸਾਲਾਂ ਵਿੱਚ ਕਈ ਵਾਰ ਇਟਲੀ ਗਏ ਸਨ। 2020 ਵਿੱਚ ਜਦੋਂ ਰਾਹੁਲ ਗਾਂਧੀ ਨੂੰ ਆਪਣੇ ਲਗਾਤਾਰ ਵਿਦੇਸ਼ ਦੌਰਿਆਂ ਨੂੰ ਲੈ ਕੇ ਕੁਝ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਇਸ ਸਬੰਧੀ ਪਾਰਟੀ ਨੇ ਕਿਹਾ ਸੀ ਕਿ ਉਹ ਆਪਣੇ ਬੀਮਾਰ ਰਿਸ਼ਤੇਦਾਰ ਨੂੰ ਮਿਲਣ ਲਈ ਇਟਲੀ ਦੇ ਨਿੱਜੀ ਦੌਰੇ 'ਤੇ ਹਨ।
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਵੱਡਾ ਝਟਕਾ ਲਗਾ ਹੈ। ਉਨ੍ਹਾਂ ਦੀ ਮਾਂ ਪਾਓਲਾ ਮਾਈਨੋ ਦੀ ਇਟਲੀ ਵਿੱਚ ਸ਼ਨੀਵਾਰ 27 ਅਗਸਤ ਨੂੰ ਮੌਤ ਹੋ ਗਈ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਪੂਰੇ ਕਾਨੂੰਨੀ ਨਿਯਮਾਂ ਦੇ ਨਾਲ ਕੀਤਾ ਗਿਆ। ਕਾਂਗਰਸ ਦੇ ਮੀਡੀਆ ਇੰਚਾਰਜ ਜੈਰਾਮ ਰਮੇਸ਼ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਸੋਨੀਆ ਗਾਂਧੀ ਸਿਹਤ ਜਾਂਚ ਲਈ ਪਿਛਲੇ ਹਫ਼ਤੇ ਵਿਦੇਸ਼ ਦੌਰੇ 'ਤੇ ਗਈ ਸੀ। ਇਸ ਸਮੇਂ ਉਹ ਵਿਦੇਸ਼ 'ਚ ਹੀ ਹੈ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਹਨ। ਪਿਛਲੇ ਕੁਝ ਸਾਲਾਂ ਵਿੱਚ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਕਈ ਵਾਰ ਵਿਦੇਸ਼ ਯਾਤਰਾ ਕਰ ਚੁੱਕੇ ਹਨ। ਰਾਹੁਲ ਗਾਂਧੀ ਨੂੰ ਆਪਣੇ ਵਿਦੇਸ਼ ਦੌਰਿਆਂ ਨੂੰ ਲੈ ਕੇ ਕਈ ਵਾਰ ਵਿਰੋਧੀ ਪਾਰਟੀਆਂ ਦੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ। ਇਸ 'ਤੇ ਪਾਰਟੀ ਨੂੰ ਸਪਸ਼ਟੀਕਰਨ ਦੇਣਾ ਪਿਆ ਕਿ ਉਹ ਕਿਸੇ ਬੀਮਾਰ ਰਿਸ਼ਤੇਦਾਰ ਨੂੰ ਦੇਖਣ ਵਿਦੇਸ਼ ਦੌਰੇ 'ਤੇ ਗਏ ਸਨ।
ਸੋਨੀਆ ਗਾਂਧੀ ਦੀ ਮਾਂ ਦੀ ਉਮਰ ਕਰੀਬ 90 ਸਾਲ ਹੈ। ਸੋਨੀਆ ਗਾਂਧੀ ਆਪਣੀ ਮਾਂ ਨੂੰ ਮਿਲਣ ਲਈ 23 ਅਗਸਤ ਨੂੰ ਇਟਲੀ ਰਵਾਨਾ ਹੋਈ ਸੀ।