Bathinda News : ਜਿਸ ਮਾਂ ਨੇ ਪੁੱਤ ਨੂੰ ਜਨਮ ਦਿੱਤਾ, ਉਸ ਮਾਂ ਨੂੰ ਹੀ ਉਸਦੇ ਨਸ਼ੇੜੀ ਪੁੱਤ ਨੇ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਹੈ। ਹਸਪਤਾਲ ਵਿੱਚ ਦਾਖ਼ਲ ਪੀੜਿਤ ਮਹਿਲਾ ਨੇ ਆਪਣਾ ਦੁਖੜਾ ਸੁਣਾਇਆ ਹੈ। ਪਿਛਲੇ ਚਾਰ ਦਿਨਾਂ ਤੋਂ ਪੁਲਿਸ ਨੇ ਪੀੜਤ ਔਰਤ ਨੂੰ ਕੋਈ ਇਨਸਾਫ਼ ਨਹੀਂ ਦਿਵਾਇਆ।
ਇਹ ਵੀ ਪੜ੍ਹੋ : Lawrence Bishnoi : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਵੱਡਾ ਖੁਲਾਸਾ - ਤਿਹਾੜ 'ਚ ਮੁਜਾਹਿਦੀਨ ਅੱਤਵਾਦੀਆਂ ਦੇ ਫ਼ੋਨ ਹੋ ਰਹੇ ਇਸਤੇਮਾਲ
ਹਸਪਤਾਲ ਵਿੱਚ ਭਰਤੀ ਬਠਿੰਡਾ ਦੀ ਆਵਾ ਬਸਤੀ ਦੀ ਰਹਿਣ ਵਾਲੀ ਮਹਿਲਾ ਰਾਜ ਰਾਣੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਵੀ ਓਹ ਆਪਣੇ ਦੋ ਪੁੱਤ ਨੂੰ ਨਸ਼ੇ ਕਰਨ ਤੋਂ ਰੋਕਦੀ ਹੈ ਤਾਂ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਅਤੇ ਹੁਣ ਤਾਂ ਘਰ ਜਾਣ ਤੋਂ ਵੀ ਡਰ ਲੱਗਦਾ ਹੈ। ਉਸ ਨੇ ਪੁਲਿਸ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਕੋਈ ਵੀ ਪੁਲਿਸ ਮੁਲਾਜ਼ਮ ਮੇਰੀ ਸੁਣਵਾਈ ਨਹੀਂ ਕਰਦਾ।
ਇਹ ਵੀ ਪੜ੍ਹੋ : Sangrur News : ਪਿੰਡ ਸਲੇਮਗੜ੍ਹ ਨੇੜੇ ਸ਼ੋਅਰੂਮ ਦਾ ਲੈਂਟਰ ਡਿੱਗਣ ਨਾਲ ਵਾਪਰਿਆ ਵੱਡਾ ਹਾਦਸਾ , ਇਕ ਦੀ ਮੌਤ ਅਤੇ ਕਈ ਜ਼ਖਮੀ
ਪੀੜਤ ਔਰਤ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਹਾਂ ਕਿ ਮੇਰੇ ਦੋ ਪੁੱਤਾਂ ਜਿਹਨਾਂ ਨੂੰ ਹੁਣ ਪੁੱਤ ਕਹਿਣ ਤੋਂ ਵੀ ਡਰ ਲੱਗਦਾ ਉਨ੍ਹਾਂ ਵੱਲੋ ਮੇਰੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਪਰ ਪੁਲਿਸ ਬੇਸ਼ਕ ਬਿਆਨ ਲੈ ਕੇ ਗਈ ਨੂੰ ਚਾਰ ਦਿਨ ਹੋ ਗਏ ਪਰ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਦੱਸਿਆ ਕਿ ਸਿਰ 'ਤੇ ਪਤੀ ਨਹੀਂ ਮੈਂ ਕਿੱਥੇ ਜਾਵਾਂ। ਦੂਜੇ ਪਾਸੇ ਪੁਲਿਸ ਦਾ ਗੋਲਮੋਲ ਜਵਾਬ ਦੋਵੇਂ ਪੁੱਤ ਨਸ਼ੇੜੀ ਹਨ ਅਤੇ ਘਰ ਰੇਡ ਕੀਤੀ ਸੀ ਪਰ ਕੋਈ ਨਹੀਂ ਮਿਲਿਆ। ਡਿਊਟੀ ਕੀਤੇ ਹੋਰ ਲੱਗਣ ਕਰਨ ਨਹੀਂ ਮਿਲੇ ,ਜਲਦ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ :
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।