Drugs in Punjab: ਇੱਕ ਪਾਸੇ ਜਿੱਥੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਪੁਲਿਸ ਨੇ ਨੁੱਕੜ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ। ਦੂਜੇ ਪਾਸੇ ਵਿਭਾਗ ਦੀ ਮੁਹਿੰਮ ਨੂੰ ਉਨ੍ਹਾਂ ਦੇ ਆਪਣੇ ਮੁਲਾਜ਼ਮ ਹੀ ਬਰਬਾਦ ਕਰਨ ਵਿੱਚ ਲੱਗੇ ਹੋਏ ਹਨ। ਅਜਿਹਾ ਹੀ ਮਾਮਲਾ ਜਲੰਧਰ ਸ਼ਹਿਰ 'ਚ ਦੇਖਣ ਨੂੰ ਮਿਲਿਆ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪੁਲਿਸ ਦੇ ਏਐਸਆਈ ਰੈਂਕ ਦੇ ਅਧਿਕਾਰੀ ਜਸਪਾਲ ਸਿੰਘ ਨੇ ਖੂਬ ਹੰਗਾਮਾ ਕੀਤਾ। ਸ਼ਰਾਬੀ ਥਾਣੇਦਾਰ ਨੇ ਆਪਣੀ ਬੋਲੈਰੋ ਨਾਲ 4 ਗੱਡੀਆਂ ਨੂੰ ਟੱਕਰ ਮਾਰ ਕੇ ਨੁਕਸਾਨ ਪਹੁੰਚਾਇਆ।


ਮੈਡੀਕਲ ਲਈ ਲਿਆਂਦਾ ਗਿਆ ਹਸਪਤਾਲ


ਪੁਲਿਸ ਅਧਿਕਾਰੀ ਨੇ 3 ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਇੱਕ ਨਿੱਜੀ ਹੋਟਲ ਦੀ ਪਾਰਕਿੰਗ ਵਿੱਚ ਖੜ੍ਹੀ ਕਾਰ ਨੂੰ ਵੀ ਠੋਕ ਦਿੱਤਾ। ਜ਼ਿਕਰ ਕਰ ਦਈਏ ਕਿ ਏਐਸਆਈ ਜਸਪਾਲ ਸਿੰਘ ਜਲੰਧਰ ਪੁਲਿਸ ਲਾਈਨ ਵਿੱਚ ਤਾਇਨਾਤ ਹੈ। ਹੰਗਾਮਾ ਹੋਣ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਕੇ ਏਐਸਆਈ ਜਸਪਾਲ ਨੂੰ ਆਪਣੇ ਨਾਲ ਥਾਣੇ ਲੈ ਗਈ ਜਿਸ ਤੋਂ ਬਾਅਦ ਉਸ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ।


ਹੋਟਲ ਵਿੱਚ ਖੜ੍ਹੀ ਕਾਰ ਦਾ ਵੀ ਕੀਤਾ ਨੁਕਸਾਨ


ਨਿੱਜੀ ਹੋਟਲ ਵਿੱਚ ਖੜ੍ਹੀ ਕਾਰ ਦੇ ਮਾਲਕ ਡਾ: ਮਨੀਸ਼ ਨੇ ਦੱਸਿਆ ਕਿ 15-20 ਮਿੰਟ ਪਹਿਲਾਂ ਉਹ ਆਪਣੀ ਕਾਰ ਹੋਟਲ ਦੀ ਪਾਰਕਿੰਗ ਵਿੱਚ ਛੱਡ ਕੇ ਹੋਟਲ ਦੇ ਅੰਦਰ ਮੀਟਿੰਗ ਕਰਨ ਲਈ ਚਲਾ ਗਿਆ ਸੀ। ਇਸ ਤੋਂ ਬਾਅਦ ਹੋਟਲ ਸਟਾਫ ਉਨ੍ਹਾਂ ਦੀ ਮੀਟਿੰਗ 'ਚ ਆਇਆ ਤੇ ਉਨ੍ਹਾਂ ਨੂੰ ਦੱਸਿਆ ਕਿ ਕਿਸੇ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਹੈ ਤੇ ਉੱਥੋਂ ਚਲਾ ਗਿਆ ਹੈ। ਜਦੋਂ ਉਹ ਹੋਟਲ ਦੀ ਇਮਾਰਤ ਤੋਂ ਹੇਠਾਂ ਉਤਰਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਉਕਤ ਪੁਲਿਸ ਮੁਲਾਜ਼ਮ ਨੂੰ ਪਹਿਲਾਂ ਹੀ ਫੜ ਲਿਆ ਸੀ ਤੇ ਉਸ ਨੇ ਆਪਣੀ ਬੋਲੈਰੋ ਕਾਰ ਨਾਲ ਤਿੰਨ-ਚਾਰ ਗੱਡੀਆਂ ਨੂੰ ਟੱਕਰ ਮਾਰ ਦਿੱਤੀ।


ਪੁਲਿਸ ਵੀ ਸਾਥੀ ਦੀ ਪੂਰਦੀ ਰਹੀ ਪੱਖ


ਸ਼ਰਾਬੀ ਏਐਸਆਈ ਜਸਪਾਲ ਸਿੰਘ ਨੇ ਜਦੋਂ ਹਸਪਤਾਲ ਵਿੱਚ ਵਾਹਨਾਂ ਨੂੰ ਟੱਕਰ ਮਾਰਨ ਬਾਰੇ ਪੁੱਛਿਆ ਤਾਂ ਉਸ ਨੇ ਵੱਖੋ-ਵੱਖ ਤਰ੍ਹਾਂ ਦੀਆਂ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉਹ ਕਹਿਣ ਲੱਗਾ ਕਿ ਉਸ ਦੇ ਨੌਜਵਾਨ ਲੜਕੇ ਦੀ ਮੌਤ ਹੋ ਗਈ ਹੈ। ਉਸ ਨੇ ਆਪਣੇ ਦੁੱਖ ਵਿੱਚ ਸ਼ਰਾਬ ਪੀਤੀ ਪਰ ਏ.ਐਸ.ਜਸਪਾਲ ਸਿੰਘ ਨੂੰ ਇਲਾਜ ਲਈ ਲੈ ਕੇ ਆਏ। ਇਸ ਸਭ ਮਾਮਲੇ ਵਿੱਚ ਦੂਜੇ ਪੁਲਿਸ ਅਧਿਕਾਰੀ ਵੀ ਉਸ ਦਾ ਬਚਾਅ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਸ ਨੇ ਸਿਰਫ਼ ਇੱਕ ਗੱਡੀ ਨੂੰ ਹੀ ਟੱਕਰ ਮਾਰੀ ਹੈ।