ਖੰਨਾ : ਦੋ ਥਾਵਾਂ ਉਪਰ ਦੁਸਹਿਰਾ ਮਨਾਉਣ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਪ੍ਰਸ਼ਾਸਨ ਨੇ ਦੁਸਹਿਰੇ ਤੋਂ ਇੱਕ ਦਿਨ ਪਹਿਲਾਂ ਵੱਖਰੀ ਕਮੇਟੀ ਦੇ ਦੁਸਹਿਰਾ ਮਨਾਉਣ ਉਪਰ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਇੱਥੋਂ ਤੱਕ ਕਿ ਕਮੇਟੀ ਨੂੰ ਦੁਸਹਿਰਾ ਮਨਾਉਣ ਵਾਲੀ ਥਾਂ ਉਪਰ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲੇ ਲਾਉਣ ਤੋਂ ਰੋਕ ਦਿੱਤਾ ਗਿਆ।
ਦੱਸ ਦਈਏ ਕਿ ਕਮੇਟੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਸਨ। ਕਲਾਕਾਰ ਵੀ ਸੱਦੇ ਹੋਏ ਹਨ। ਹੁਣ ਮਨਜੂਰੀ ਨਾ ਮਿਲਣ ਕਰਕੇ ਉਨ੍ਹਾਂ ਵੱਲੋਂ ਦੁਸਹਿਰਾ ਮਨਾਉਣ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੋ ਰਹੀ। ਕਾਂਗਰਸ ਪੱਖੀ ਇਸ ਕਮੇਟੀ ਦੇ ਮੈਂਬਰਾਂ ਨੇ ਧੱਕੇਸ਼ਾਹੀ ਦੇ ਦੋਸ਼ ਲਾਏ। ਉੱਥੇ ਹੀ ਦੂਜੇ ਪਾਸੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਦੋਵੇਂ ਕਮੇਟੀਆਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇੱਥੇ ਈਗੋ ਦੀ ਲੜਾਈ ਚੱਲ ਰਹੀ ਹੈ।
ਖੰਨਾ ਵਿੱਚ ਦੁਸਹਿਰਾ ਕਈ ਸਾਲਾਂ ਤੋਂ ਮਿਲਟਰੀ ਗਰਾਉਂਡ ਵਿਖੇ ਮਨਾਇਆ ਜਾਂਦਾ ਹੈ। ਇਸ ਵਾਰ ਦੋ ਥਾਵਾਂ ਉਪਰ ਦੁਸਹਿਰਾ ਮਨਾਉਣ ਲਈ ਵੱਖ-ਵੱਖ ਕਮੇਟੀਆਂ ਬਣ ਗਈਆਂ। ਖੰਨਾ ਦੇ ਲਲਹੇੜੀ ਰੋਡ ਰੇਲਵੇ ਲਾਈਨਾਂ ਪਾਰ ਇਲਾਕੇ ਵਿੱਚ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਕਰਨ ਵਾਲੀ ਕਮੇਟੀ ਪ੍ਰਧਾਨ ਵਿਕਾਸ ਮਿੱਤਲ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਮਨਜੂਰੀ ਦੇ ਦਿੱਤੀ ਗਈ। ਹੁਣ ਇੱਕ ਦਿਨ ਪਹਿਲਾਂ ਜਦੋਂ ਉਹ ਸਾਮਾਨ ਲੈ ਕੇ ਆਏ ਤਾਂ ਪੁਲਿਸ ਨੇ ਰੋਕ ਦਿੱਤਾ। ਜਿੱਥੇ ਉਨ੍ਹਾਂ ਨੇ ਦੁਸਹਿਰਾ ਮਨਾਉਣਾ ਹੈ, ਉੱਥੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਜਦਕਿ ਉਨ੍ਹਾਂ ਨੇ ਪੁਤਲੇ ਬਣਾ ਲਏ ਹਨ ਤੇ ਕਲਾਕਾਰ ਵੀ ਬੁਕ ਕੀਤਾ ਹੋਇਆ ਹੈ।
ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਈਗੋ ਦੀ ਲੜਾਈ ਹੈ। ਉਨ੍ਹਾਂ ਨੇ ਦੋਵੇਂ ਕਮੇਟੀਆਂ ਨੂੰ ਬਿਠਾ ਕੇ ਗੱਲਬਾਤ ਕੀਤੀ ਸੀ। ਪਰ, ਇੱਕ ਥਾਂ ਉਪਰ ਦੁਸਹਿਰਾ ਮਨਾਉਣ ਉਪਰ ਸਹਿਮਤੀ ਨਹੀਂ ਹੋ ਸਕੀ। ਹੁਣ ਪੁਲਿਸ ਦੀ ਘਾਟ ਹੈ। ਦੋ ਥਾਵਾਂ ਉਪਰ ਫੋਰਸ ਭੇਜੀ ਨਹੀਂ ਜਾ ਸਕਦੀ। ਝੋਨਾ ਖੇਤਾਂ ਚ ਖੜ੍ਹਾ ਹੈ। ਫਸਲ ਦੇ ਕੋਲ ਦੁਸਹਿਰਾ ਮਨਾਉਣ ਦੀ ਇਜਾਜਤ ਨਹੀਂ ਮਿਲ ਸਕਦੀ। ਇਸ ਕਰਕੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਜਿੱਥੇ ਪ੍ਰਸ਼ਾਸਨ ਬਿਹਤਰ ਸਮਝੇ ਉਥੇ ਦੁਸਹਿਰਾ ਮਨਾਉਣ ਦੀ ਇਜਾਜਤ ਦੇਵੇ।
ਖੰਨਾ 'ਚ ਦੁਸਹਿਰਾ ਮਨਾਉਣ 'ਤੇ ਵਿਵਾਦ : ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲੇ ਲਾਉਣ ਤੋਂ ਰੋਕ, ਕਮੇਟੀਆਂ 'ਚ ਈਗੋ ਦੀ ਲੜਾਈ : ਵਿਧਾਇਕ ਸੌਂਦ
ਏਬੀਪੀ ਸਾਂਝਾ
Updated at:
04 Oct 2022 04:10 PM (IST)
Edited By: shankerd
ਖੰਨਾ : ਦੋ ਥਾਵਾਂ ਉਪਰ ਦੁਸਹਿਰਾ ਮਨਾਉਣ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਪ੍ਰਸ਼ਾਸਨ ਨੇ ਦੁਸਹਿਰੇ ਤੋਂ ਇੱਕ ਦਿਨ ਪਹਿਲਾਂ ਵੱਖਰੀ ਕਮੇਟੀ ਦੇ ਦੁਸਹਿਰਾ ਮਨਾਉਣ ਉਪਰ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਇੱਥੋਂ ਤੱਕ ਕਿ ਕਮੇਟੀ ਨੂੰ ਦੁਸਹਿਰਾ ਮਨਾਉਣ ਵਾਲੀ ਥਾਂ ਉਪਰ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲੇ ਲਾਉਣ ਤੋਂ ਰੋਕ ਦਿੱਤਾ ਗਿਆ।
Dussehra Khanna
NEXT
PREV
Published at:
04 Oct 2022 04:10 PM (IST)
- - - - - - - - - Advertisement - - - - - - - - -