ਚੰਡੀਗੜ੍ਹ: ਮੋਹਾਲੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ( ਈਡੀ ) ਨੇ ਇਮੀਗ੍ਰੇਸ਼ਨ ਕੰਪਨੀ ਸੀ-ਬਰਡ ਇੰਟਰਨੈਸ਼ਨਲ ਉੱਤੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਸਟੱਡੀ ਵੀਜ਼ਾ ਉੱਤੇ ਆਸਟ੍ਰੇਲੀਆ ਭੇਜਣ ਵਾਲੀ ਇਸ ਇਮੀਗ੍ਰੇਸ਼ਨ ਕੰਪਨੀ ਦੇ ਫਰਜੀਵਾੜੇ ਦਾ ਪਰਦਾਫਾਸ਼ ਕੀਤਾ ਹੈ।
ਕੰਪਨੀ ਦੇ ਦਫ਼ਤਰ ਤੋਂ ਸਰਕਾਰੀ ਗਜੇਟੇਡ ਅਫ਼ਸਰਾਂ ਅਤੇ ਭਾਰਤ ਸਰਕਾਰ ਦੀ ਤਕਰੀਬਨ 50 ਫ਼ਰਜ਼ੀ ਮੋਹਰਾਂ ਬਰਾਮਦ ਹੋਈਆਂ ਹਨ। ਵੱਖ-ਵੱਖ ਬੈਂਕਾਂ ਦੇ ਬਹੁਤ ਸਾਰੀਆਂ ਖ਼ਾਲੀ ਐਫਡੀਆਰ ਸਰਟੀਫਿਕੇਸ਼ਨ ਵੀ ਮਿਲੇ ਹਨ। ਇਸ ਤੋਂ ਇਲਾਵਾ 20 ਲੱਖ ਕੈਸ਼ ਅਤੇ ਡਮੀ ਪਿਸਟਲ ਵੀ ਬਰਾਮਦ ਹੋਏ ਹਨ।
ਮੋਹਾਲੀ ਦੇ ਫ਼ੇਜ਼-10 ਅਤੇ 11 ਵਿੱਚ ਕੰਪਨੀ ਦੇ ਦੋ ਹਿੱਸੇਦਾਰਾਂ ਦੇ ਘਰ ਤੇ ਦਫ਼ਤਰ ਉੱਤੇ ਪੂਰਾ ਦਿਨ ਈਡੀ ਦੀ ਛਾਪੇਮਾਰੀ ਚੱਲੀ। ਦੋਨੋਂ ਹੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਉੱਤੇ ਆਸਟ੍ਰੇਲੀਆ ਭੇਜਦੇ ਹਨ। ਈਡੀ ਨੇ ਮੋਹਾਲੀ ਪੁਲਿਸ ਨੂੰ ਜਾਲ੍ਹਸਾਜ਼ੀ ਅਤੇ ਧੋਖਾਧੜੀ ਦਾ ਕੇਸ ਦਰਦ ਕਰਨ ਨੂੰ ਕਿਹਾ ਹੈ। ਜਾਅਲੀ ਮੋਹਰਾਂ ਅਤੇ ਫ਼ਰਜ਼ੀ ਬੈਂਕ ਐਫਡੀਆਰ ਦਾ ਇਸਤੇਮਾਲ ਵੀਜ਼ਾ ਲਗਾਉਣ ਦੇ ਲਈ ਕਰਨ ਦਾ ਸ਼ੱਕ ਹੈ। ਕੰਪਨੀ ਮਾਲਕਾਂ ਦੀ ਵਿਦੇਸ਼ ਵਿੱਚ ਵੀ ਨਿਵੇਸ਼ ਦਾ ਪਤਾ ਚੱਲਿਆ ਹੈ। ਇਮੀਗ੍ਰੇਸ਼ਨ ਕੰਪਨੀ ਸੀ-ਬਰਡ ਇੰਟਰਨੈਸ਼ਨਲ ਦੇ ਡਾਇਰੈਕਟਰ ਪ੍ਰਿਤਪਾਲ ਸਿੰਘ ਤੇ ਗੁਰਿੰਦਰ ਸਿੰਘ ਹਨ।