Punjab News: ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ 'ਤੇ ਵੀਰਵਾਰ ਰਾਤ ਨੂੰ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਜਦੋਂ ਇਕ ਤੋਂ ਬਾਅਦ ਇਕ 4 ਫਲਾਈਟਾਂ ਦੀ ਅੰਮ੍ਰਿਤਸਰ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਸ ਤੋਂ ਬਾਅਦ ਦੁਪਹਿਰ 2 ਵਜੇ ਦੇ ਕਰੀਬ ਉਨ੍ਹਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਰਵਾਨਾ ਕੀਤਾ ਗਿਆ।
ਦਰਅਸਲ ਵੀਰਵਾਰ ਰਾਤ ਪੱਛਮੀ ਗੜਬੜੀ ਕਾਰਨ ਦਿੱਲੀ ਦਾ ਮੌਸਮ ਕਾਫੀ ਖਰਾਬ ਹੋ ਗਿਆ ਸੀ। ਜਿਸ ਕਾਰਨ 11 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਇਨ੍ਹਾਂ 11 ਉਡਾਣਾਂ ਦੀ ਐਮਰਜੈਂਸੀ ਲੈਂਡਿੰਗ ਵੱਖ-ਵੱਖ ਸ਼ਹਿਰਾਂ ਵਿਚ ਕੀਤੀ ਗਈ, ਜਿਨ੍ਹਾਂ ਵਿਚੋਂ ਇਕ ਅੰਮ੍ਰਿਤਸਰ ਹਵਾਈ ਅੱਡਾ ਹੈ।
ਕਈ ਉਡਾਣਾਂ ਨੂੰ ਕੀਤਾ ਡਾਇਵਰਟ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਵੀਰਵਾਰ ਦੇਰ ਰਾਤ ਪੱਛਮੀ ਗੜਬੜੀ ਕਾਰਨ ਦਿੱਲੀ 'ਚ ਅਚਾਨਕ ਤੇਜ਼ ਹਵਾਵਾਂ ਚੱਲਣ ਲੱਗੀਆਂ। ਜਿਸ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ। ਖਰਾਬ ਮੌਸਮ ਕਾਰਨ 9 ਘਰੇਲੂ ਅਤੇ 2 ਅੰਤਰਰਾਸ਼ਟਰੀ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਇਸ ਵਿੱਚੋਂ ਅੰਮ੍ਰਿਤਸਰ ਲਈ ਚਾਰ, ਜੈਪੁਰ ਲਈ ਤਿੰਨ ਉਡਾਣਾਂ ਅਤੇ ਇਸ ਤੋਂ ਇਲਾਵਾ ਹੋਰ ਉਡਾਣਾਂ ਨੂੰ ਅਹਿਮਦਾਬਾਦ, ਇੰਦੌਰ, ਚੇਨਈ ਅਤੇ ਗਵਾਲੀਅਰ ਵਿੱਚ ਉਤਾਰਨਾ ਪਿਆ। ਦੁਪਹਿਰ ਕਰੀਬ 2 ਵਜੇ ਜਦੋਂ ਮੌਸਮ ਵਿੱਚ ਸੁਧਾਰ ਹੋਇਆ ਤਾਂ ਇਨ੍ਹਾਂ ਉਡਾਣਾਂ ਨੂੰ ਦਿੱਲੀ ਲਈ ਰਵਾਨਾ ਕੀਤਾ ਗਿਆ।
ਇਹ ਉਡਾਣਾਂ ਅੰਮ੍ਰਿਤਸਰ ਵਿੱਚ ਉਤਰੀਆਂ
ਬੰਗਲੌਰ ਦਿੱਲੀ ਦੀ ਫਲਾਈਟ ਵਿਸਤਾਰਾ UK818 ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਾਰਿਆ ਗਿਆ। ਇਸ ਤੋਂ ਇਲਾਵਾ ਭੁਵਨੇਸ਼ਵਰ ਦਿੱਲੀ ਦੀ ਫਲਾਈਟ ਇੰਡੀਗੋ 6E2207, ਮੁੰਬਈ ਦਿੱਲੀ ਦੀ ਫਲਾਈਟ ਵਿਸਤਾਰਾ UK940, ਸਾਊਦੀ ਅਰਬ ਦੇ ਰਿਆਦ ਤੋਂ ਦਿੱਲੀ ਆਉਣ ਵਾਲੀ ਏਅਰ ਇੰਡੀਆ ਦੀ AI926 ਫਲਾਈਟ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਉਤਾਰਿਆ ਗਿਆ।
ਇਹ ਉਡਾਣਾਂ ਜੈਪੁਰ ਵਿੱਚ ਉਤਰੀਆਂ
ਇੰਦੌਰ-ਦਿੱਲੀ ਆ ਰਹੀ ਇੰਡੀਗੋ 6E2174 ਨੂੰ ਜੈਪੁਰ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਇਸ ਤੋਂ ਇਲਾਵਾ ਝਾਰਸੁਗੁਡਾ ਦਿੱਲੀ ਫਲਾਈਟ ਸਪਾਈਸਜੈੱਟ SG8362, ਰਾਜਕੋਟ ਦਿੱਲੀ ਫਲਾਈਟ ਏਅਰ ਇੰਡੀਆ AI404 ਜੈਪੁਰ ਹਵਾਈ ਅੱਡੇ 'ਤੇ ਲੈਂਡਿੰਗ ਕੀਤੀ ਗਈ।
ਇਨ੍ਹਾਂ ਹਵਾਈ ਅੱਡਿਆਂ 'ਤੇ ਵੀ ਹੋਈ ਐਮਰਜੈਂਸੀ ਲੈਂਡਿੰਗ
ਪੁਣੇ ਦਿੱਲੀ ਦੀ ਫਲਾਈਟ ਏਅਰ ਇੰਡੀਆ AI850 ਗਵਾਲੀਅਰ ਹਵਾਈ ਅੱਡੇ 'ਤੇ ਉਤਰੀ। ਜਦੋਂ ਕਿ ਕੋਲਕਾਤਾ ਦਿੱਲੀ ਦੀ ਫਲਾਈਟ ਇੰਡੀਗੋ 6E6183 ਨੂੰ ਇੰਦੌਰ ਹਵਾਈ ਅੱਡੇ 'ਤੇ ਉਤਾਰਿਆ ਗਿਆ। ਇਸ ਤੋਂ ਇਲਾਵਾ ਹਾਂਗਕਾਂਗ ਦਿੱਲੀ ਇੰਟਰਨੈਸ਼ਨਲ ਫਲਾਈਟ ਕੈਥੇ-ਪੈਸੀਫਿਕ ਸੀਐਕਸ 695 ਨੂੰ ਚੇਨਈ ਏਅਰਪੋਰਟ 'ਤੇ ਉਤਾਰਿਆ ਗਿਆ। ਇਸ ਲਈ ਮੁੰਬਈ ਦਿੱਲੀ ਦੀ ਫਲਾਈਟ ਏਅਰ ਇੰਡੀਆ AI888 ਨੂੰ ਅਹਿਮਦਾਬਾਦ ਏਅਰਪੋਰਟ 'ਤੇ ਉਤਾਰਿਆ ਗਿਆ।