ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਣਕ ਵੇਚਣ ਲਈ ਈ-ਪਾਸ ਪ੍ਰਣਾਲੀ ਦੀ ਪੋਲ ਖੁੱਲ੍ਹ ਗਈ ਹੈ। ਰਿਪੋਰਟਾਂ ਮਿਲੀਆਂ ਹਨ ਕਿ ਪਾਸ ਬਣਾਉਣ ਵਿੱਚ ਕਾਫੀ ਧਾਂਦਲੀ ਹੋ ਰਹੀ ਹੈ। ਚੰਗਾ ਰਸੂਖ ਰੱਖਣ ਵਾਲੇ ਕਿਸਾਨ ਤੇ ਆੜ੍ਹਤੀਏ ਆਰਾਮ ਨਾਲ ਪਾਸ ਹਾਸਲ ਕਰ ਰਹੇ ਹਨ ਜਦਕਿ ਆਮ ਕਿਸਾਨ ਖੱਜਲ-ਖੁਆਰ ਹੋ ਰਹੇ ਹਨ। ਕਿਸਾਨਾਂ ਵਿੱਚ ਇਸ ਗੱਲ਼ ਕਰਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਮੰਡੀ ਬੋਰਡ ਦੇ ਮੁੱਖ ਦਫ਼ਤਰ ਤੋਂ ਜਾਰੀ ਪਾਸ ਉੱਤੇ ਹੀ ਕਣਕ ਦੀ ਟਰਾਲੀ ਲਿਆਉਣ ਦਾ ਫ਼ੈਸਲਾ ਕੀਤਾ ਗਿਆ ਹੈ। ਬੀਤੀ 15 ਅਪਰੈਲ ਤੋਂ ਹਰ ਆੜ੍ਹਤੀ ਨੂੰ ਪੰਜ-ਪੰਜ ਪਾਸ ਜਾਰੀ ਕਰਨ ਦੀ ਤਜਵੀਜ਼ ਬਣਾਈ ਗਈ ਸੀ। ਹੁਣ ਇਸ ਪ੍ਰਣਾਲੀ ਤੋਂ ਨਾ ਆੜ੍ਹਤੀ ਸੰਤੁਸ਼ਟ ਹਨ ਤੇ ਨਾ ਹੀ ਕਿਸਾਨ। ਕਾਗਜ਼ਾਂ ਵਿੱਚ ਪੰਜ ਪਾਸ ਵਾਲੀ ਰਣਨੀਤੀ ਅਸਲ ਵਿੱਚ ਸਥਾਨਕ ਸਿਆਸਤ ਦੀ ਭੇਟ ਚੜ੍ਹ ਗਈ ਹੈ। ਰਸੂਖ਼ਵਾਨਾਂ ਤੇ ਸਧਾਰਨ ਆੜ੍ਹਤੀਆਂ ਵਿੱਚ ਵੀ ਫ਼ਰਕ ਸਾਫ਼ ਦਿਖਾਈ ਦੇ ਰਿਹਾ ਹੈ।
ਨਾਭਾ ਮੰਡੀ ਵਿੱਚ ਅਜੇ ਤੱਕ 20 ਆੜ੍ਹਤੀਆਂ ਨੂੰ ਇੱਕ ਵੀ ਪਾਸ ਜਾਰੀ ਨਹੀਂ ਹੋਇਆ। ਪਟਿਆਲਾ ਜ਼ਿਲ੍ਹਿਆਂ ਦੀਆਂ ਹੀ ਦੇਵੀਗੜ੍ਹ ਤੇ ਹੋਰ ਨੇੜਲੀਆਂ ਮੰਡੀਆਂ ਵਿੱਚ ਵੀ ਬਹੁਤ ਸਾਰੇ ਆੜ੍ਹਤੀ ਬਿਨਾਂ ਪਾਸ ਤੋਂ ਹਨ ਤੇ ਕਈਆਂ ਨੂੰ 20 ਜਾਂ 25 ਪਾਸ ਵੀ ਦਿੱਤੇ ਜਾ ਚੁੱਕੇ ਹਨ। ਸਮਰਾਲਾ ਤੇ ਖੰਨਾ ਦੀਆਂ ਮੰਡੀਆਂ ਵਿੱਚ ਵੀ ਕੁਝ ਛੋਟੇ ਆੜ੍ਹਤੀ ਪਾਸਾਂ ਨੂੰ ਉਡੀਕ ਰਹੇ ਹਨ ਪਰ ਕੋਈ ਸੁਣਵਾਈ ਨਹੀਂ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਪ੍ਰਣਾਲੀ ਫੇਲ੍ਹ ਹੈ ਤੇ ਇਸ ਦਾ ਕੋਈ ਹੋਰ ਇਲਾਜ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਰਸ਼ ਕਰਕੇ ਕਿਸਾਨ ਫਿਕਰਮੰਦ ਹਨ ਪਰ ਪਾਸ ਪ੍ਰਣਾਲੀ ਉਨ੍ਹਾਂ ਦੀ ਚਿੰਤਾ ਹੋ ਵਧਾ ਰਹੀ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਪਏ ਮੋਹਲੇਧਾਰ ਮੀਂਹ ਕਾਰਨ ਫ਼ਸਲ ਡਿੱਗਣ ਨਾਲ ਨੁਕਸਾਨੀ ਗਈ ਹੈ। ਛੋਟੇ ਕਿਸਾਨ ਜਲਦ ਤੋਂ ਜਲਦ ਫਸਲ ਵੇਚਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਪਾਸ ਹੀ ਜਾਰੀ ਨਹੀਂ ਹੋ ਰਹੇ।
Election Results 2024
(Source: ECI/ABP News/ABP Majha)
ਕਣਕ ਦੀ ਖਰੀਦ ਲਈ ਪਾਸਾਂ 'ਚ ਘਾਲਾਮਾਲ, ਚਹੇਤਿਆਂ ਨੂੰ ਮਿਲ ਰਹੇ ਪਾਸ
ਏਬੀਪੀ ਸਾਂਝਾ
Updated at:
19 Apr 2020 03:22 PM (IST)
ਪੰਜਾਬ ਸਰਕਾਰ ਵੱਲੋਂ ਕਣਕ ਵੇਚਣ ਲਈ ਈ-ਪਾਸ ਪ੍ਰਣਾਲੀ ਦੀ ਪੋਲ ਖੁੱਲ੍ਹ ਗਈ ਹੈ। ਰਿਪੋਰਟਾਂ ਮਿਲੀਆਂ ਹਨ ਕਿ ਪਾਸ ਬਣਾਉਣ ਵਿੱਚ ਕਾਫੀ ਧਾਂਦਲੀ ਹੋ ਰਹੀ ਹੈ। ਚੰਗਾ ਰਸੂਖ ਰੱਖਣ ਵਾਲੇ ਕਿਸਾਨ ਤੇ ਆੜ੍ਹਤੀਏ ਆਰਾਮ ਨਾਲ ਪਾਸ ਹਾਸਲ ਕਰ ਰਹੇ ਹਨ ਜਦਕਿ ਆਮ ਕਿਸਾਨ ਖੱਜਲ-ਖੁਆਰ ਹੋ ਰਹੇ ਹਨ। ਕਿਸਾਨਾਂ ਵਿੱਚ ਇਸ ਗੱਲ਼ ਕਰਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ।
- - - - - - - - - Advertisement - - - - - - - - -