ਗੁਰਦਾਸਪੁਰ: ਸਾਬਕਾ ਫੌਜੀ ਵਲੋਂ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਅਫ਼ਸਰਾਂ ਤੇ ਪਿਸਤੌਲ ਤਾਨਣ ਦਾ ਵੀਡੀਓ ਵਾਇਰਲ ਹੋਇਆ ਹੈ।ਦਰਅਸਲ, ਜ਼ਿਲ੍ਹਾ ਗੁਰਦਾਸਪੁਰ ਦੀ ਗ੍ਰਾਮ ਪੰਚਾਇਤ ਖਵਾਜਾ ਵਰਦਗ ਦੀ ਸ਼ਾਮਲਾਟ ਕਰੀਬ 200 ਏਕੜ ਜ਼ਮੀਨ ਦੀ ਬੋਲੀ ਰੱਖੀ ਗਈ ਸੀ।


ਪਹਿਲਾਂ ਵੀ ਕਿਸੇ ਇਤਰਾਜ਼ ਦੇ ਚਲਦੇ ਇਹ ਬੋਲੀ ਦਾ ਸਮਾਂ ਬਦਲਿਆ ਗਿਆ ਸੀ ਅਤੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਬੀਡੀਪੀਓ ਜਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਤੀਸਰੀ ਵਾਰ ਬੋਲੀ ਦੌਰਾਨ ਪਿੰਡ ਦਾ ਹੀ ਰਹਿਣ ਵਾਲਾ ਜਸਵਿੰਦਰ ਸਿੰਘ ਵਲੋਂ ਪੈਸਿਆਂ ਦੇ ਵਿੱਚ ਪਸਤੋਲ ਲੁਕਾ ਕੇ ਨਾਲ ਲੈ ਆਇਆ।


ਉਸਨੇ ਬੋਲੀ ਦੌਰਾਨ ਇੱਕ ਦੂਸਰੇ ਉੱਪਰ ਬੋਲੀ ਦਿੰਦੇ ਹੋਏ ਹਥਿਆਰ ਕੱਢ ਕੇ ਬੋਲੀਕਾਰਾਂ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਚਲਾਉਣ ਦੀ ਕੋਸ਼ਿਸ ਕੀਤੀ। ਜਿਸ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ। 


ਉਧਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਡੇਰਾ ਬਾਬਾ ਨਾਨਕ ਜਿੰਦਰਪਾਲ ਸਿੰਘ ਵੱਲੋਂ ਉਕਤ ਵਿਅਕਤੀ ਨੂੰ ਕਾਫੀ ਮੁਸ਼ਕਤ ਕਰਕੇ ਕਾਬੂ ਕੀਤਾ ਗਿਆ। ਬੀ ਡੀ ਪੀ ਓ ਵੱਲੋਂ ਕਾਬੂ ਕਰ ਉਕਤ ਵਿਕਅਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਬੋਲੀ ਦੀ ਪ੍ਰਕ੍ਰਿਆ ਨੂੰ ਪੂਰਾ ਕੀਤਾ ਗਿਆ। ਇਸ ਦੇ ਨਾਲ ਹੀ ਬੀਡੀਪੀਓ ਜਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਉਕਤ ਵਿਅਕਤੀ ਜਸਵਿੰਦਰ ਸਿੰਘ ਖਿਲਾਫ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।