Families of Three Big Politicians: ਲੋਕ ਸਭਾ ਚੋਣਾਂ ਦਾ ਮਾਹੌਲ ਪੰਜਾਬ ਵਿੱਚ ਗਰਮਾਇਆ ਹੋਇਆ ਹੈ। ਲੀਡਰਾਂ ਦੇ ਦਲ ਬਦਲਣ ਦਾ ਜ਼ੋਰ ਦੇਖਣ ਨੂੰ ਮਿਲ ਰਿਹਾ ਹੈ। ਪਰ ਪੰਜਾਬ ਵਿੱਚ ਤਿੰਨ ਮੁੱਖ ਪਾਰਟੀਆਂ ਦੇ ਅਜਿਹੇ ਵੀ ਲੀਡਰ ਹਨ ਜਿਹਨਾਂ ਦੇ ਪਰਿਵਾਰਕ ਹੋਰਾਂ ਪਾਰਟੀਆਂ ਵਿੱਚ ਹਨ। ਇਸ ਵਿੱਚ ਆਮ ਆਦਮੀ ਪਾਰਟੀ, ਭਾਜਪਾ, ਅਕਾਲੀ ਦਲ ਵੀ ਸ਼ਾਮਲ ਹਨ। ਹਲਾਂਕਿ ਕਾਂਗਰਸ ਪਾਰਟੀ ਵਿੱਚ ਵੀ ਢੇਡ ਸਾਲ ਅਜਿਹਾ ਹੀ ਦੇਖਣ ਨੂੰ ਮਿਲਿਆ ਸੀ।
ਸਾਡੇ ਕਹਿਣ ਦਾ ਮਤਲਬ ਹੈ ਕਿ ਕੁਝ ਰਾਜਨੀਤਿਕ ਪਰਿਵਾਰ ਅਜਿਹੇ ਹਨ ਜਿਨ੍ਹਾਂ ਵਿੱਚ ਇੱਕੋ ਪਰਿਵਾਰ ਵਿੱਚ ਦੋ ਪਾਰਟੀਆਂ ਬਣੀਆਂ ਹੋਈਆਂ ਹਨ, ਯਾਨੀ ਪਰਿਵਾਰ ਦਾ ਇੱਕ ਮੈਂਬਰ ਇੱਕ ਪਾਰਟੀ ਵਿੱਚ ਹੈ ਅਤੇ ਦੂਜਾ ਦੂਜੀ ਪਾਰਟੀ ਵਿੱਚ ਹੈ। ਸਿਆਸੀ ਪਾਰਟੀਆਂ ਦੀ ਵਿਚਾਰਧਾਰਾ ਨੂੰ ਲੈ ਕੇ ਇਨ੍ਹਾਂ ਸਾਰਿਆਂ ਵਿਚ ਮਤਭੇਦ ਹਨ।
ਜਿਸ ਕਾਰਨ ਉਹ ਇਕ ਪਰਿਵਾਰ ਹੋਣ ਦੇ ਬਾਵਜੂਦ ਦੋ ਪਾਰਟੀਆਂ ਵਿਚ ਵੰਡੇ ਹੋਏ ਹਨ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਦਾ ਪਰਿਵਾਰ ਡੇਢ ਸਾਲ ਤੱਕ ਭਾਜਪਾ ਅਤੇ ਕਾਂਗਰਸ ਵਿਚਾਲੇ ਵੰਡਿਆ ਰਿਹਾ। ਉਹ ਖੁਦ ਭਾਜਪਾ 'ਚ ਸ਼ਾਮਲ ਹੋਏ ਸਨ। ਪਤਨੀ ਕਾਂਗਰਸ ਤੋਂ ਸੰਸਦ ਮੈਂਬਰ ਸੀ। ਹਾਲ ਹੀ 'ਚ ਉਹ ਭਾਜਪਾ 'ਚ ਵੀ ਸ਼ਾਮਲ ਹੋਈ ਹੈ।
ਸਿਕੰਦਰ ਮਲੂਕਾ ਦੇ ਨੂੰਹ ਪੁੱਤਰ ਭਾਜਪਾ 'ਚ ਸ਼ਾਮਲ
ਸਿਕੰਦਰ ਮਲੂਕਾ ਅਕਾਲੀ ਦਲ ਵਿੱਚ ਹਨ ਅਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਹਨ। ਉਹ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਵੀ ਹਨ। ਸਿਕੰਦਰ ਸਿੰਘ ਮਲੂਕਾ ਦਾ ਪੁੱਤਰ ਗੁਰਪ੍ਰੀਤ ਮਲੂਕਾ ਅਤੇ ਸਾਬਕਾ ਆਈਏਐਸ ਨੂੰਹ ਪਰਮਪਾਲ ਕੌਰ ਭਾਜਪਾ ਵਿੱਚ ਹਨ। ਮਲੂਕਾ ਬਠਿੰਡਾ ਤੋਂ ਹਰਸਿਮਰਤ ਕੌਰ ਦੀ ਹਮਾਇਤ ਕਰਨਗੇ। ਜਦਕਿ ਉਹਨਾਂ ਦੀ ਨੂੰਹ ਪਰਮਪਾਲ ਕੌਰ ਖੁਦ ਬਠਿੰਡਾ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।
ਪ੍ਰਤਾਪ ਬਾਜਵਾ ਦਾ ਭਰਾ ਫਤਿਹ ਜੰਗ ਬਾਜਵਾ ਬੀਜੇਪੀ 'ਚ
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਪਰਿਵਾਰ ਵਿੱਚ 2 ਸਿਆਸੀ ਪਾਰਟੀਆਂ ਹਨ। ਪ੍ਰਤਾਪ ਸਿੰਘ ਬਾਜਵਾ ਖੁਦ ਕਾਂਗਰਸ ਵਿੱਚ ਸ਼ਾਮਲ ਹਨ ਅਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੇ ਆਗੂ ਹਨ। ਪ੍ਰਤਾਪ ਸਿੰਘ ਬਾਜਵਾ ਦਾ ਭਰਾ ਫਤਿਹ ਜੰਗ ਸਿੰਘ ਬਾਜਵਾ ਭਾਜਪਾ ਦਾ ਲੀਡਰ। ਚੋਣਾਂ ਵਿੱਚ ਫਤਿਹ ਜੰਗ ਬਾਜਵਾ ਭਾਜਪਾ ਦੇ ਉਮੀਦਵਾਰਾਂ ਨਾਲ ਖੜ੍ਹੇ ਨਜ਼ਰ ਆਉਣਗੇ ਤੇ ਪ੍ਰਤਾਪ ਬਾਜਵਾ ਕਾਂਗਰਸ ਦੇ ਉਮੀਦਵਾਰ ਲਈ ਪ੍ਰਚਾਰ ਕਰਨਗੇ। ਬਾਜਵਾ ਪਰਿਵਾਰ ਦੇ ਘਰ ਦੀ ਛੱਤ 'ਤੇ ਇਕ ਝੰਡਾ ਕਾਂਗਰਸ ਦਾ ਤੇ ਦੂਜਾ ਭਾਜਪਾ ਦਾ।
ਆਪ ਦੇ ਵਿਧਾਇਕ ਗੋਲਡੀ ਦਾ ਪਿਤਾ ਬਸਪਾ ਦਾ ਉਮੀਦਵਾਰ
ਗੋਲਡੀ ਕੰਬੋਜ ਜਲਾਲਾਬਾਦ ਤੋਂ 'ਆਪ' ਦੇ ਵਿਧਾਇਕ ਹਨ। ਹੁਣ ਪਿਛਲੇ ਦਿਨੀਂ ਹੀ ਉਨ੍ਹਾਂ ਦੇ ਪਿਤਾ ਸੁਰਿੰਦਰ ਕੰਬੋਜ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਉਸ ਤੋਂ ਬਾਅਦ ਬਸਪਾ ਨੇ ਉਨ੍ਹਾਂ ਨੂੰ ਫ਼ਿਰੋਜ਼ਪੁਰ ਤੋਂ ਲੋਕ ਸਭਾ ਟਿਕਟ ਦਿੱਤੀ। ਇਸ ਤਰ੍ਹਾਂ ਚੋਣਾਂ 'ਚ ਬੇਟਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਕਰਨਗੇ ਅਤੇ ਪਿਤਾ ਬਸਪਾ ਲਈ ਉਮੀਦਵਾਰ ਹੋਣਗੇ।